ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰਪਾਥ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਲੰਘੀ ਰਾਤ ਇੱਕ ਅਣਪਛਾਤੇ ਭਾਰੀ ਵਾਹਨ ਦੀ ਜ਼ਬਰਦਸਤ ਟੱਕਰ ਨਾਲ ਟੁੱਟ ਗਿਆ, ਜਿਸ ਕਾਰਨ ਬੈਰੀਕੇਡ ਦਾ ਇੱਕ ਪਾਸਾ ਹਵਾ ਵਿੱਚ ਲਟਕ ਰਿਹਾ ਹੈ ਅਤੇ ਲਗਾਤਾਰ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਲਈ ਵੱਡੇ ਹਾਦਸੇ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਵੇਰ ਤੱਕ ਮੁਰੰਮਤ ਨਾ ਹੋਣ ਕਾਰਨ ਇਲਾਕੇ ਵਿੱਚ ਗੰਭੀਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ, ਜਿਸ ਨਾਲ ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਹੋਰ ਆਮ ਵਾਹਨਾਂ ਦੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ। ਇਹ ਘਟਨਾ ਉਸ ਸਮੇਂ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਭਗ ਇੱਕ ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਇਸ ਅੰਡਰਪਾਥ ਦਾ ਨਵੀਨੀਕਰਨ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ, ਅੰਡਰਪਾਥ ਵਿੱਚੋਂ ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਕਰੀਬ ਇੱਕ ਸਾਲ ਪਹਿਲਾਂ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਵੱਲੋਂ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਨਤੀਜੇ ਵਜੋਂ, ਮਿੱਟੀ, ਰੇਤ, ਬਜਰੀ ਅਤੇ ਗਟਕੇ ਨਾਲ ਭਰੇ ਓਵਰਲੋਡ ਟਿੱਪਰ ਬਿਨਾਂ ਕਿਸੇ ਖ਼ੌਫ਼ ਤੋਂ ਇੱਥੋਂ ਬਦਸਤੂਰ ਲੰਘਦੇ ਰਹੇ। ਪ੍ਰਸ਼ਾਸਨ ਦੀ ਇਸੇ ਲਾਪਰਵਾਹੀ ਕਾਰਨ ਰਾਤ ਸਮੇਂ ਲੰਘ ਰਹੇ ਇੱਕ ਓਵਰਲੋਡ ਵਾਹਨ ਨੇ ਉੱਚਾਈ ਮਾਪਣ ਵਾਲੇ ਇਸ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚਲਦਿਆਂ ਇਹ ਟੁੱਟ ਕੇ ਖ਼ਤਰਨਾਕ ਢੰਗ ਨਾਲ ਲਟਕ ਗਿਆ। ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਓਵਰਲੋਡ ਵਾਹਨਾਂ ਤੇ ਠੱਲ੍ਹ ਪਾਈ ਹੁੰਦੀ, ਤਾਂ ਇਹ ਨੁਕਸਾਨ ਨਾ ਹੁੰਦਾ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਟਕ ਰਹੇ ਓਵਰਹੈੱਡ ਬੈਰੀਕੇਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਰੀ ਵਾਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਜਾਨੀ-ਮਾਲੀ ਹਾਦਸੇ ਤੋਂ ਬਚਿਆ ਜਾ ਸਕੇ।
ਰਾਤ ਦੀ ਟੱਕਰ ਨੇ ਖੋਲ੍ਹੇ ਪ੍ਰਸ਼ਾਸਨ ਦੇ ਰਾਜ਼, ਹਵਾ ਵਿੱਚ ਲਟਕ ਰਿਹਾ ਬੈਰੀਕੇਡ ਬਣਿਆ ਜਾਨ ਦਾ ਖ਼ਤਰਾ
ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰਪਾਥ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਲੰਘੀ ਰਾਤ ਇੱਕ ਅਣਪਛਾਤੇ ਭਾਰੀ ਵਾਹਨ ਦੀ ਜ਼ਬਰਦਸਤ ਟੱਕਰ ਨਾਲ ਟੁੱਟ ਗਿਆ, ਜਿਸ ਕਾਰਨ ਬੈਰੀਕੇਡ ਦਾ ਇੱਕ ਪਾਸਾ ਹਵਾ ਵਿੱਚ ਲਟਕ ਰਿਹਾ ਹੈ ਅਤੇ ਲਗਾਤਾਰ ਲੰਘਣ ਵਾਲੇ ਵਾਹਨਾ
NRI Post Desk · 52 ਦਿਨ ਪਹਿਲਾਂ · ਅੱਪਡੇਟ 28 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




