|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਤ ਦੀ ਰੋਟੀ ਦੇ ਮੈਨਿਊ ਨੇ ਖੋਲ੍ਹ ਦਿੱਤਾ ਸਿਆਸੀ ਪਿੱਛਾ, ਕਾਂਗਰਸ ਦੇ ਸਵਾਲ ਨੇ ਬ੍ਰਿਕਸ ਸੰਮੇਲਨ ਦੀ ਕਾਮਯਾਬੀ ’ਤੇ ਪਾਈ ਛਾਂ

ਬ੍ਰਿਕਸ ਸੰਮੇਲਨ ਦੇ ਮੰਚ ਤੋਂ ਆਲਮੀ ਤਰੱਕੀ ਦੇ ਰੋਡਮੈਪ ’ਤੇ ਚਰਚਾ ਕਰ ਕੇ ਦੁਨੀਆ ਭਰ ਤੋਂ ਆਏ ਮਹਿਮਾਨ ਵਿਦਾ ਹੋ ਗਏ ਅਤੇ ਕੂਟਨੀਤਕ ਕਾਮਯਾਬੀ ਨੂੰ ਲੈ ਕੇ ਕੇਂਦਰ ਸਰਕਾਰ ਸੰਤੁਸ਼ਟ ਹੈ ਕਿ ਅੱਤਵਾਦ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮੈਂਬਰ ਦੇਸ਼ਾਂ ਨੇ ਸ

NRI Post Desk · 72 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਤ ਦੀ ਰੋਟੀ ਦੇ ਮੈਨਿਊ ਨੇ ਖੋਲ੍ਹ ਦਿੱਤਾ ਸਿਆਸੀ ਪਿੱਛਾ, ਕਾਂਗਰਸ ਦੇ ਸਵਾਲ ਨੇ ਬ੍ਰਿਕਸ ਸੰਮੇਲਨ ਦੀ ਕਾਮਯਾਬੀ ’ਤੇ ਪਾਈ ਛਾਂ
📷 NRI Post Desk

ਬ੍ਰਿਕਸ ਸੰਮੇਲਨ ਦੇ ਮੰਚ ਤੋਂ ਆਲਮੀ ਤਰੱਕੀ ਦੇ ਰੋਡਮੈਪ ’ਤੇ ਚਰਚਾ ਕਰ ਕੇ ਦੁਨੀਆ ਭਰ ਤੋਂ ਆਏ ਮਹਿਮਾਨ ਵਿਦਾ ਹੋ ਗਏ ਅਤੇ ਕੂਟਨੀਤਕ ਕਾਮਯਾਬੀ ਨੂੰ ਲੈ ਕੇ ਕੇਂਦਰ ਸਰਕਾਰ ਸੰਤੁਸ਼ਟ ਹੈ ਕਿ ਅੱਤਵਾਦ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮੈਂਬਰ ਦੇਸ਼ਾਂ ਨੇ ਸਮੂਹਕ ਤੌਰ ’ਤੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ, ਪਰ ਇਸ ਸਭ ਦੇ ਵਿਚਕਾਰ ਵਿਰੋਧੀ ਧਿਰ ਖ਼ਾਸਕਰ ਕਾਂਗਰਸ ਨੇ ਭਾਰਤ ਮੰਡਪਮ ਦੀ ਰਸੋਈ ਤੋਂ ਸ਼ਨੀਵਾਰ ਦੀ ਰਾਤ ਦੀ ਰੋਟੀ ਦੇ ਮੈਨਿਊ ਤੋਂ ਸਿਆਸੀ ਖ਼ੁਰਾਕ ਲੱਭਦੇ ਹੋਏ ਆਪਣੀ ਹਾਂਡੀ ਚੜ੍ਹਾ ਦਿੱਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਰਗੇ ਸੀਨੀਅਰ ਸਿਆਸਤਦਾਨ ਤੋਂ ਲੈ ਕੇ ਪਾਰਟੀ ਦੇ ਸਾਰੇ ਸਿਆਸਦਾਨਾਂ ਨੂੰ ਇਤਰਾਜ਼ ਹੈ ਕਿ ਵਿਦੇਸ਼ੀ ਮਹਿਮਾਨਾਂ ਨੂੰ ਸਿਰਫ਼ ਸ਼ਾਕਾਹਾਰੀ ਭੋਜਨ ਹੀ ਕਿਉਂ ਦਿੱਤਾ ਗਿਆ ਅਖੇ, ਉਨ੍ਹਾਂ ਨੂੰ ਭਾਰਤ ਦੀ ਮਾਸਾਹਾਰੀ ਡਿਸ਼ ਕਿਉਂ ਨਹੀਂ ਦਿੱਤੀ ਗਈ, ਸਾਫ਼ ਹੈ ਕਿ ਇਸ ਬਹਾਨੇ ਸ਼ਾਇਦ ਵਿਰੋਧੀ ਧਿਰ ਦੇਸ਼ ਭਰ ਅਤੇ ਖ਼ਾਸਕਰ ਬੰਗਾਲ ਵਿਚ ਆਪਣੀ ਸਿਆਸਤ ਚੱਲਦੀ ਰੱਖਣਾ ਚਾਹੁੰਦੀ ਹੈ। ਬ੍ਰਿਕਸ ਸੰਮੇਲਨ ਲਈ ਦੁਨੀਆ ਭਰ ਤੋਂ ਆਏ ਮਹਿਮਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਵਿਚ ਰਾਤ ਦੀ ਰੋਟੀ ਪਰੋਸੀ ਗਈ ਅਤੇ ਭਾਰਤ ਮੰਡਪਮ ਵਿਚ ਕਰਵਾਈ ਗਈ ਦਾਅਵਤ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿਚ ਸਾਰੇ ਖ਼ੁਰਾਕੀ ਪਦਾਰਥ ਸ਼ੁੱਧ ਸ਼ਾਕਾਹਾਰੀ ਸਨ, ਜਿਨ੍ਹਾਂ ਨੂੰ ਸ੍ਰੀ ਅੰਨ ਅਤੇ ਹੋਰ ਸ਼ਾਕਾਹਾਰੀ ਪਦਾਰਥਾਂ ਤੋਂ ਬਣਾਇਆ ਗਿਆ ਸੀ ਅਤੇ ਮਹਿਮਾਨਾਂ ਨੇ ਇਨ੍ਹਾਂ ਪਕਵਾਨਾਂ ਦਾ ਖੂਬ ਲੁਤਫ਼ ਉਠਾਇਆ। ਐਤਵਾਰ ਨੂੰ ਸੰਮੇਲਨ ਦਾ ਆਖ਼ਰੀ ਦਿਨ ਸੀ ਅਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਤਿੰਨ ਦਿਨਾਂ ਵਿਚ 15 ਦੌਰ ਦੀਆਂ ਦੁਵੱਲੀਆਂ ਗੱਲਾਂਬਾਤਾਂ ਕੀਤੀਆਂ, ਜਿਸ ਨਾਲ ਆਪਸੀ ਅਤੇ ਸਮੂਹਕ ਸਬੰਧ ਮਜ਼ਬੂਤ ਹੋਏ ਅਤੇ ਜਿਸ ਤਰ੍ਹਾਂ ਦਿੱਲੀ ਐਲਾਨਨਾਮੇ ’ਤੇ ਸਹਿਮਤੀ ਬਣੀ, ਉਸ ਨੂੰ ਉਪਲਬਧੀ ਮੰਨਿਆ ਜਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਸਮੇਤ ਗੰਭੀਰ ਮੁੱਦਿਆਂ ’ਤੇ ਚਰਚਾ ਕੀਤੀ ਜਾ ਰਹੀ ਸੀ, ਉਦੋਂ ਰਾਹੁਲ ਗਾਂਧੀ ਨੇ ਐਕਸ ਉੱਤੇ ਛੋਲੇ-ਭਟੂਰੇ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਇਹ ਰਿਕਾਰਡ ਲਈ ਹੈ ਕਿ 80 ਫ਼ੀਸਦ ਭਾਰਤੀ ਮਾਸਾਹਾਰੀ ਹਨ ਅਤੇ ਭਾਰਤੀ ਮਾਸਾਹਾਰ ਸੁਆਦਲਾ ਹੈ, ਜਿਵੇਂ ਕਿ ਉਨ੍ਹਾਂ ਦੀ ਭੈਣ ਦੇ ਛੋਲੇ-ਭਟੂਰੇ। ਇਸ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਪਵਨ ਖੇੜਾ ਨੇ ਰਾਹੁਲ ਦੀ ਪੋਸਟ ਨੂੰ ਰੀ-ਪੋਸਟ ਕਰਦੇ ਹੋਏ ਲਿਖਿਆ ਕਿ ਭਾਰਤੀਆਂ ਉੱਤੇ ਆਪਣੀ ਖਾਣ-ਪੀਣ ਦੀ ਪਸੰਦ ਥੋਪਣ ਦੀ ਭਾਜਪਾ ਦੀ ਆਦਤ ਪਹਿਲਾਂ ਹੀ ਬਹੁਤ ਸਮੱਸਿਆ ਵਾਲੀ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਦੁਨੀਆ ਭਰ ਦੇ ਵੱਡੇ ਮਹਿਮਾਨਾਂ ਉੱਤੇ ਵੀ ਆਪਣੀ ਪਸੰਦ ਥੋਪ ਕੇ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਸੁਪ੍ਰਿਆ ਸ਼੍ਰੀਨੇਤ ਅਤੇ ਸ਼੍ਰੀਨਿਵਾਸ ਬੀਵੀ ਸਮੇਤ ਕਈ ਨੇਤਾਵਾਂ ਨੇ ਵੀ ਰਾਹੁਲ ਦੇ ਸਮਰਥਨ ਵਿਚ ਸ਼ਾਕਾਹਾਰੀ ਭੋਜਨ ਉੱਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ, ਜਦਕਿ ਸਰਕਾਰ ਵੱਲੋਂ ਜ਼ਿਆਦਾ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਲਿਖਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਾਂਗਰਸ ਬ੍ਰ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!