|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੇਲਵੇ ਸਟੇਸ਼ਨ 'ਤੇ ਛੁਪਿਆ ਸੀ ਇੱਕ ਅਜਿਹਾ ਰਾਜ਼, ਜਿਸ ਨੇ ਯਾਤਰੀਆਂ ਦੀ ਜੇਬ ਅਤੇ ਸਮੇਂ ਦੋਵਾਂ ਨੂੰ ਬਚਾਉਣ ਦਾ ਰਾਹ ਦਿਖਾਇਆ

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਨੂੰ ਇੱਕ ਅਜਿਹੀ ਮੁਹਿੰਮ ਵਿੱਢੀ ਗਈ, ਜਿਸ ਬਾਰੇ ਜੇਕਰ ਤੁਸੀਂ ਅਜੇ ਤੱਕ ਨਹੀਂ ਜਾਣਦੇ ਤਾਂ ਤੁਸੀਂ ਆਪਣੀ ਜੇਬ ਹਲਕੀ ਅਤੇ ਸਫ਼ਰ ਦੌਰਾਨ ਪਰੇਸ਼ਾਨੀ ਦੋਵੇਂ ਸਹਿਣ ਕਰ ਰਹੇ ਹੋ। ਦਰਅਸਲ, ਰੇਲ ਯਾਤਰੀਆਂ ਦੀ ਸਹੂਲਤ

NRI Post Desk · 70 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੇਲਵੇ ਸਟੇਸ਼ਨ 'ਤੇ ਛੁਪਿਆ ਸੀ ਇੱਕ ਅਜਿਹਾ ਰਾਜ਼, ਜਿਸ ਨੇ ਯਾਤਰੀਆਂ ਦੀ ਜੇਬ ਅਤੇ ਸਮੇਂ ਦੋਵਾਂ ਨੂੰ ਬਚਾਉਣ ਦਾ ਰਾਹ ਦਿਖਾਇਆ
📷 NRI Post Desk

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਨੂੰ ਇੱਕ ਅਜਿਹੀ ਮੁਹਿੰਮ ਵਿੱਢੀ ਗਈ, ਜਿਸ ਬਾਰੇ ਜੇਕਰ ਤੁਸੀਂ ਅਜੇ ਤੱਕ ਨਹੀਂ ਜਾਣਦੇ ਤਾਂ ਤੁਸੀਂ ਆਪਣੀ ਜੇਬ ਹਲਕੀ ਅਤੇ ਸਫ਼ਰ ਦੌਰਾਨ ਪਰੇਸ਼ਾਨੀ ਦੋਵੇਂ ਸਹਿਣ ਕਰ ਰਹੇ ਹੋ। ਦਰਅਸਲ, ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਦੇ ਪ੍ਰਚਾਰ-ਪ੍ਰਸਾਰ ਦੇ ਉਦੇਸ਼ ਨਾਲ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੇਲ ਵਨ ਐਪ ਰਾਹੀਂ ਟਿਕਟਾਂ ਖਰੀਦਣ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਯਾਤਰੀਆਂ ਨੂੰ ਰੇਲ ਵਨ ਐਪ ਦੇ ਸਟਿੱਕਰਾਂ ਰਾਹੀਂ ਵੱਖ-ਵੱਖ ਰੇਲਵੇ ਸੇਵਾਵਾਂ, ਜਿਨ੍ਹਾਂ ਵਿੱਚ ਰਾਖਵੀਆਂ ਅਤੇ ਗੈਰ-ਰਾਖਵੀਆਂ ਟਿਕਟਾਂ ਦੀ ਬੁਕਿੰਗ ਸ਼ਾਮਲ ਹੈ, ਦਾ ਲਾਭ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਚਿਪਸ ਅਤੇ ਬਿਸਕੁਟਾਂ ਦੇ 100 ਪੈਕੇਟਾਂ 'ਤੇ ਰੇਲ ਵਨ ਦੇ ਸਟਿੱਕਰ ਲਗਾਏ ਗਏ ਅਤੇ 50 ਯਾਤਰਾ ਟਿਕਟਾਂ 'ਤੇ ਵੀ ਰੇਲ ਵਨ ਦੇ ਸਟਿੱਕਰ ਲਗਾਏ ਗਏ। ਇਸ ਮੁਹਿੰਮ ਦੌਰਾਨ ਕਰੀਬ 150 ਤੋਂ ਵੱਧ ਯਾਤਰੀਆਂ ਨੂੰ ਰੇਲ ਵਨ ਐਪ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇ ਕੇ ਡਿਜੀਟਲ ਟਿਕਟਿੰਗ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਮੌਕੇ 'ਤੇ ਹੀ ਇਹ ਐਪ ਇੰਸਟਾਲ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਉਦੇਸ਼ ਡਿਜੀਟਲ ਪਲੇਟਫਾਰਮਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਦਿਸ਼ਾ ਵਿੱਚ ਰੇਲ ਯਾਤਰੀਆਂ ਲਈ ਰੇਲ ਵਨ ਐਪ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਸਹੂਲਤ ਤੋਂ ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ, ਜਿਨ੍ਹਾਂ ਵਿੱਚ ਬਿਨਾਂ-ਰਾਖਵੇਂ ਟਿਕਟਾਂ 'ਤੇ 3 ਫੀਸਦ ਦੀ ਛੋਟ, ਖੁੱਲ੍ਹੇ ਪੈਸੇ ਛਿੱਲੜ ਨਾਲ ਰੱਖਣ ਦੀ ਪਰੇਸ਼ਾਨੀ ਤੋਂ ਛੁਟਕਾਰਾ, ਵਾਤਾਵਰਣ ਦੀ ਸੰਭਾਲ ਅਤੇ ਲਾਈਨਾਂ ਵਿੱਚ ਖੜ੍ਹਨ ਤੋਂ ਰਾਹਤ ਸ਼ਾਮਲ ਹਨ। ਇਸ ਲਈ ਇਹ ਮੁਹਿੰਮ ਸਿਰਫ਼ ਇੱਕ ਐਪ ਦਾ ਪ੍ਰਚਾਰ ਨਹੀਂ ਸੀ, ਸਗੋਂ ਯਾਤਰੀਆਂ ਦੀ ਜੇਬ ਅਤੇ ਸਮੇਂ ਦੋਵਾਂ ਦੀ ਬੱਚਤ ਦਾ ਸੰਦੇਸ਼ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!