|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਤ ਦੇ ਹਨੇਰੇ ਵਿੱਚ ਪੁਲਿਸ ਦੇ ਪੂਰੇ ਤੰਤਰ ਨੂੰ ਹਿਲਾ ਦੇਣ ਵਾਲਾ ਕਦਮ, ਆਈ ਜੀ ਨੇ ਅਚਾਨਕ ਬਦਲ ਦਿੱਤਾ ਸਾਰਾ ਖੇਲ

ਫਰੀਦਕੋਟ ਰੇਂਜ ਦੀ ਆਈ ਜੀ ਨਿਲੰਬਰੀ ਜਗਦਲੇ ਨੇ ਅੱਧੀ ਰਾਤ ਨੂੰ ਅਜਿਹਾ ਕਦਮ ਚੁੱਕਿਆ ਹੈ ਜਿਸ ਨੇ ਪੁਲਿਸ ਮਹਿਕਮੇ ਦੇ ਪੂਰੇ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਵਿੱਚ ਜਲਦ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਿਸ ਦੇ ਚੱਲਦੇ ਪੁਲਿਸ ਪ

NRI Post Desk · 4 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਤ ਦੇ ਹਨੇਰੇ ਵਿੱਚ ਪੁਲਿਸ ਦੇ ਪੂਰੇ ਤੰਤਰ ਨੂੰ ਹਿਲਾ ਦੇਣ ਵਾਲਾ ਕਦਮ, ਆਈ ਜੀ ਨੇ ਅਚਾਨਕ ਬਦਲ ਦਿੱਤਾ ਸਾਰਾ ਖੇਲ
📷 NRI Post Desk

ਫਰੀਦਕੋਟ ਰੇਂਜ ਦੀ ਆਈ ਜੀ ਨਿਲੰਬਰੀ ਜਗਦਲੇ ਨੇ ਅੱਧੀ ਰਾਤ ਨੂੰ ਅਜਿਹਾ ਕਦਮ ਚੁੱਕਿਆ ਹੈ ਜਿਸ ਨੇ ਪੁਲਿਸ ਮਹਿਕਮੇ ਦੇ ਪੂਰੇ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਵਿੱਚ ਜਲਦ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਿਸ ਦੇ ਚੱਲਦੇ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ ਅਤੇ ਚੈਕਿੰਗ ਤੇ ਨਾਕੇਬੰਦੀ ਵਧਾਈ ਗਈ ਹੈ। ਇਸੇ ਸਿਲਸਿਲੇ ਵਿੱਚ ਆਈ ਜੀ ਮੈਡਮ ਨਿਲੰਬਰੀ ਜਗਦਲੇ ਨੇ ਨਾ ਸਿਰਫ ਨਾਕਿਆਂ ਤੇ ਜਾ ਕੇ ਚੈਕਿੰਗ ਕੀਤੀ ਬਲਕਿ ਅਚਨਚੇਤ ਜ਼ਿਲ੍ਹੇ ਦੇ ਥਾਣਿਆਂ ਵਿੱਚ ਜਾ ਕੇ ਉਥੋਂ ਦੇ ਹਾਲਾਤਾਂ ਸਬੰਧੀ ਜਾਣਕਾਰੀ ਲਈ ਅਤੇ ਰਾਤ ਸਮੇਂ ਡਿਊਟੀ ਤੇ ਤੈਨਾਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਆਈ ਜੀ ਨਿਲੰਬਰੀ ਜਗਦਲੇ ਨੇ ਕਿਹਾ ਕਿ ਆਈ ਜੀ ਰੇਂਜ ਅਧੀਨ ਆਉਂਦੇ ਤਿੰਨੋਂ ਜ਼ਿਲ੍ਹੇ ਮੋਗਾ, ਮੁਕਤਸਰ ਅਤੇ ਫਰੀਦਕੋਟ ਵਿੱਚ ਪੂਰੀ ਤਰ੍ਹਾਂ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਅੱਜ ਉਨ੍ਹਾਂ ਵੱਲੋਂ ਰਾਤ ਸਮੇਂ ਕੀਤੀ ਜਾ ਰਹੀ ਸਪੈਸ਼ਲ ਨਾਕੇਬੰਦੀ ਤੇ ਪੁੱਜ ਕੇ ਡਿਊਟੀ ਤੇ ਤੈਨਾਤ ਕਰਮਚਾਰੀਆਂ ਦੀ ਚੌਕਸੀ ਪ੍ਰਤੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਦੇ ਨਾਲ ਹੀ ਪਟਰੋਲਿੰਗ ਪਾਰਟੀਆਂ ਨੂੰ ਕਿਸੇ ਵੀ ਕਿਸਮ ਦੀ ਘਟਨਾ ਸਬੰਧੀ ਕੋਈ ਸੂਚਨਾ ਮਿਲਣ ਤੇ ਤੁਰੰਤ ਰਿਸਪੋਂਸ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਥਾਣਿਆਂ ਦੀ ਵੀ ਚੈਕਿੰਗ ਕੀਤੀ ਕਿ ਉਥੇ ਤੈਨਾਤ ਕਰਮਚਾਰੀ ਕਿੰਨੇ ਅਲਰਟ ਹਨ ਅਤੇ ਰਾਤ ਸਮੇਂ ਥਾਣਿਆਂ ਵਿੱਚ ਪ੍ਰਬੰਧ ਕਿਸ ਤਰੀਕੇ ਦੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਿਬੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ ਅਤੇ ਰਾਤ ਸਮੇਂ ਅਚਨਚੇਤ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ ਜਿੱਥੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਅਚਾਨਕ ਰਾਤ ਦੀ ਚੈਕਿੰਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਪੁਲਿਸ ਕਿਸੇ ਵੀ ਸਥਿਤੀ ਲਈ ਤਿਆਰ ਹੈ ਅਤੇ ਪ੍ਰਸ਼ਾਸਨ ਦੀ ਨਜ਼ਰ ਹਰ ਹਰਕਤ ਤੇ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਰਾਤ ਦੇ ਹਨੇਰੇ ਵਿੱਚ ਪੁਲਿਸ ਦੇ ਪੂਰੇ ਤੰਤਰ ਨੂੰ ਹਿਲਾ ਦੇਣ ਵਾਲਾ ਕਦਮ, ਆਈ ਜੀ ਨੇ ਅਚਾਨਕ ਬਦਲ ਦਿੱਤਾ ਸਾਰਾ ਖੇਲ — NRI Post