|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਦੇ ਡਾਕਟਰਾਂ ਨੇ ਭਗਤ ਸਿੰਘ ਦੇ ਜਨਮ ਦਿਨ ’ਤੇ ਚੁੱਕਿਆ ਪਰਦਾ, ਸੁਣ ਕੇ ਹੈਰਾਨ ਰਹਿ ਜਾਵੋਗੇ

ਲੁਧਿਆਣਾ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਟੇਟ ਦੇ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਲੁਧਿਆਣਾ ਅਤੇ ਐਡਵਾਈਜ਼ਰ ਡਾ. ਸੁਰਜੀਤ

NRI Post Desk · 55 ਦਿਨ ਪਹਿਲਾਂ · ਅੱਪਡੇਟ 28 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਦੇ ਡਾਕਟਰਾਂ ਨੇ ਭਗਤ ਸਿੰਘ ਦੇ ਜਨਮ ਦਿਨ ’ਤੇ ਚੁੱਕਿਆ ਪਰਦਾ, ਸੁਣ ਕੇ ਹੈਰਾਨ ਰਹਿ ਜਾਵੋਗੇ
📷 NRI Post Desk

ਲੁਧਿਆਣਾ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਟੇਟ ਦੇ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਲੁਧਿਆਣਾ ਅਤੇ ਐਡਵਾਈਜ਼ਰ ਡਾ. ਸੁਰਜੀਤ ਸਿੰਘ ਲੁਧਿਆਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਬਲਾਕ ਰਾਏਕੋਟ ਦੇ ਸਾਬਕਾ ਸਕੱਤਰ ਡਾ. ਇਮਰਾਨ ਖਾਨ ਨੇ ਸੰਬੋਧਨ ਕਰਦਿਆਂ ਉਹ ਗੱਲ ਕਹੀ ਜੋ ਹਾਜ਼ਰ ਸਾਰੇ ਲੋਕਾਂ ਲਈ ਸੋਚਣ ਵਾਲੀ ਬਣ ਗਈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ 99 ਫੀਸਦੀ ਮਿਹਨਤਕਸ਼ ਤੇ ਆਮ ਲੋਕ ਗਰੀਬੀ, ਭੁੱਖ, ਮਰੀ, ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਹਰ ਤਰ੍ਹਾਂ ਦੀ ਲੁੱਟ-ਖੋਹ ਤੇ ਜਬਰ ਜੁਲਮ ਦਾ ਨਰਕ ਢੋਣ ਲਈ ਮਜਬੂਰ ਹਨ। ਇਸ ਮੌਕੇ ਬਲਾਕ ਖੰਨਾ ਸਮਰਾਲਾ ਵੱਲੋਂ ਵਿਸ਼ੇਸ਼ ਉੱਦਮ ਕਰਕੇ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿੱਥੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਦੌਰਾਨ ਸਿਵਲ ਸਰਜਨ ਲੁਧਿਆਣਾ ਨੂੰ ਡੈਪੂਟੇਸ਼ਨ ਮਿਲ ਕੇ ਟ੍ਰੇਨਿੰਗ ਸਬੰਧੀ ਜਮ੍ਹਾਂ ਕਰਾਈਆਂ ਫਾਈਲਾਂ ਬਾਬਤ ਆ ਰਹੀਆਂ ਕੁਝ ਸਮੱਸਿਆਵਾਂ ਬਾਰੇ ਜੋ ਗੱਲਬਾਤ ਹੋਈ, ਉਸਦੀ ਜਾਣਕਾਰੀ ਵੀ ਦਿੱਤੀ ਗਈ। ਮੀਟਿੰਗ ਵਿੱਚ ਬਲਾਕ ਮੁੱਲਾਪੁਰ ਸੁਧਾਰ ਤੋਂ ਪ੍ਰਧਾਨ ਡਾ. ਕਰਨੈਲ ਸਿੰਘ ਸਹੌਲੀ, ਵਾਈਸ ਪ੍ਰੈਸੀਡੈਂਟ ਡਾ. ਹਰਦੀਪ ਸਿੰਘ ਪਮਾਲ, ਡਾ. ਨਿਰਮਲ ਸਿੰਘ ਚੇਅਰਮੈਨ, ਡਾ. ਬਲਵੰਤ ਸਿੰਘ ਗਿੱਲ, ਡਾ. ਧਰਮਿੰਦਰ ਸਿੰਘ ਢੱਟ, ਡਾ. ਰਣਜੀਤ ਸਿੰਘ ਹਸਨਪੁਰ, ਬਲਾਕ ਰਾਏਕੋਟ ਤੋਂ ਡਾ. ਇਮਰਾਨ ਖਾਨ ਕੁਠਾਲਾ, ਡਾ. ਹਰਬੰਸ ਸਿੰਘ ਭੱਟੀ, ਡਾ. ਕੁਲਵਿੰਦਰ ਸਿੰਘ, ਡਾ. ਹਰਦੀਪ ਕੁਮਾਰ ਕਲਸੀਆਂ, ਡਾ. ਇੰਦਰਜੀਤ ਸਿੰਘ ਤਲਵੰਡੀ ਕਲਾਂ, ਬਲਾਕ ਖੰਨਾ ਸਮਰਾਲਾ ਤੋਂ ਪ੍ਰਧਾਨ ਡਾ. ਜਸਵਿੰਦਰ ਸਿੰਘ, ਡਾ. ਮੇਜਰ ਸਿੰਘ ਬਲਾਕ ਚੇਅਰਮੈਨ, ਡਾ. ਜੋਰਾਵਰ ਸਿੰਘ ਬਲਾਕ ਸੈਕਟਰੀ ਤੇ ਡਾ. ਸੁਰਿੰਦਰ ਸਿੰਘ, ਬਲਾਕ ਜਗਰਾਉ ਤੋਂ ਲਛਮਣ ਸਿੰਘ ਤੇ ਗੁਰਮੀਤ ਸਿੰਘ, ਬਲਾਕ ਗਿੱਲ ਰੋਡ ਤੋਂ ਡਾ. ਹਰਦੀਪ ਸਿੰਘ ਪ੍ਰਧਾਨ, ਡਾ. ਓਮ ਪ੍ਰਕਾਸ਼ ਯਾਦਵ ਸਕੱਤਰ, ਡਾ. ਸੁਖਦੇਵ ਰਮਨ ਸੀਨੀਅਰ ਮੀਤ ਪ੍ਰਧਾਨ ਤੇ ਡਾ. ਕੁਲਵਿੰਦਰ ਸਿੰਘ ਖ਼ਜ਼ਾਨਚੀ ਸ਼ਾਮਲ ਹੋਏ। ਇਸ ਸਮਾਗਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਅਜੇ ਵੀ ਅਧੂਰਾ ਹੈ ਅਤੇ ਡਾਕਟਰਾਂ ਦੀ ਇਹ ਪਹਿਲਕਦਮੀ ਲੋਕਾਂ ਲਈ ਨਵੀਂ ਆਸ ਦੀ ਕਿਰਨ ਬਣ ਕੇ ਉਭਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!