|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਦੀ ਸਬਜ਼ੀ ਮੰਡੀ 'ਚ ਲਟਕਦੀ ਮੌਤ: ਕੰਧ ਡਿੱਗਣ ਤੋਂ ਪਹਿਲਾਂ ਕੌਣ ਚੁੱਕੇਗਾ ਜ਼ਿੰਮੇਵਾਰੀ?

ਲੁਧਿਆਣਾ ਦੇ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਦੀ ਬਾਹਰੀ ਚਾਰਦੀਵਾਰੀ ਅੱਜ ਇੱਕ ਜੀਵਤ ਬੰਬ ਵਾਂਗ ਖੜ੍ਹੀ ਹੈ, ਜੋ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਇਸ ਕੰਧ ਦੀ ਹਾਲਤ ਇੰਨੀ ਖਤਰਨਾਕ ਹੋ ਚੁੱਕੀ ਹੈ ਕਿ ਲੋਹੇ ਦੀਆਂ ਗਰਿੱਲ

NRI Post Desk · 71 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਲਟਕਦੀ ਮੌਤ: ਕੰਧ ਡਿੱਗਣ ਤੋਂ ਪਹਿਲਾਂ ਕੌਣ ਚੁੱਕੇਗਾ ਜ਼ਿੰਮੇਵਾਰੀ?
📷 NRI Post Desk

ਲੁਧਿਆਣਾ ਦੇ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਦੀ ਬਾਹਰੀ ਚਾਰਦੀਵਾਰੀ ਅੱਜ ਇੱਕ ਜੀਵਤ ਬੰਬ ਵਾਂਗ ਖੜ੍ਹੀ ਹੈ, ਜੋ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਇਸ ਕੰਧ ਦੀ ਹਾਲਤ ਇੰਨੀ ਖਤਰਨਾਕ ਹੋ ਚੁੱਕੀ ਹੈ ਕਿ ਲੋਹੇ ਦੀਆਂ ਗਰਿੱਲਾਂ ਸਮੇਤ ਪੂਰੀ ਦੀਵਾਰ ਜ਼ਮੀਨ ਵੱਲ ਝੁਕ ਗਈ ਹੈ ਅਤੇ ਕਦੇ ਵੀ ਡਿੱਗ ਸਕਦੀ ਹੈ। ਇਹ ਕੋਈ ਛੋਟੀ ਜਿਹੀ ਤਰੇੜ ਨਹੀਂ ਹੈ, ਸਗੋਂ ਕੰਧ ਦੀ ਨੀਂਹ ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ, ਇੱਟਾਂ ਬਾਹਰ ਨਿਕਲੀਆਂ ਹੋਈਆਂ ਹਨ ਅਤੇ ਪਲਸਤਰ ਥਾਂ-ਥਾਂ ਤੋਂ ਡਿੱਗ ਚੁੱਕਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਭਾਰੀ ਕੰਧ ਸਿਰਫ਼ ਨਾਲ ਲੱਗਦੇ ਦਰੱਖਤਾਂ ਦੇ ਸਹਾਰੇ ਹੀ ਖੜ੍ਹੀ ਹੋਈ ਹੈ, ਜੋ ਕਿਸੇ ਵੀ ਸਮੇਂ ਟੁੱਟ ਸਕਦੀ ਹੈ। ਇਸੇ ਕੰਧ ਦੇ ਨਾਲ ਬਣੇ ਫੁੱਟਪਾਥ ਤੋਂ ਰੋਜ਼ਾਨਾ ਆਮ ਲੋਕ, ਰੇਹੜੀ ਵਾਲੇ, ਔਰਤਾਂ ਅਤੇ ਸਕੂਲੀ ਬੱਚੇ ਲੰਘਦੇ ਹਨ। ਸਬਜ਼ੀ ਮੰਡੀ ਹੋਣ ਕਰਕੇ ਸਵੇਰੇ-ਸ਼ਾਮ ਇੱਥੇ ਭਾਰੀ ਭੀੜ ਕਾਰਨ ਲੋਕਾਂ ਵੱਲੋਂ ਫੁੱਟਪਾਥ ਦਾ ਰੁਖ਼ ਕੀਤਾ ਜਾਂਦਾ ਹੈ ਅਤੇ ਕਈ ਵਾਰ ਰੇਹੜੀ ਵਾਲੇ ਵੀ ਉਕਤ ਥਾਂ 'ਤੇ ਹਰਿਆਲੀ ਹੋਣ ਕਾਰਨ ਸੜਕ ਕੰਢੇ ਖੜ੍ਹੇ ਹੁੰਦੇ ਦੇਖੇ ਜਾਂਦੇ ਹਨ। ਜੇਕਰ ਇਹ ਭਾਰੀ ਕੰਧ ਅਤੇ ਲੋਹੇ ਦੀ ਗਰਿੱਲ ਕਿਸੇ 'ਤੇ ਡਿੱਗ ਗਈ ਤਾਂ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਇੰਨੀ ਖਤਰਨਾਕ ਸਥਿਤੀ ਦੇ ਬਾਵਜੂਦ ਮਾਰਕੀਟ ਕਮੇਟੀ ਵੱਲੋਂ ਇਸ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਲੋਕਾਂ ਨੇ ਕਈ ਵਾਰ ਮਾਰਕੀਟ ਕਮੇਟੀ ਨੂੰ ਇਸ ਬਾਰੇ ਜਾਣੂ ਕਰਵਾਇਆ, ਪਰ ਕਮੇਟੀ ਵੱਲੋਂ ਦੀਵਾਰ ਨੂੰ ਸਹੀ ਕਰਵਾਉਣਾ ਮੁਨਾਸਿਬ ਹੀ ਨਹੀਂ ਸਮਝਿਆ ਜਾ ਰਿਹਾ। ਇਸ ਸਬੰਧੀ ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਗੱਲਬਾਤ ਕਰਨ 'ਤੇ ਕਿਹਾ ਕਿ ਦੀਵਾਰ ਦੀ ਹਾਲਤ ਮਾੜੀ ਹੋਣ ਬਾਰੇ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਮਤਾ ਪਾ ਕੇ ਇਸ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇਗਾ। ਹੁਣ ਸਵਾਲ ਇਹ ਹੈ ਕਿ ਕੀ ਮਾਰਕੀਟ ਕਮੇਟੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ, ਕੀ ਕਮੇਟੀ ਕੋਲ ਬਜਟ ਨਹੀਂ ਹੈ ਜਾਂ ਇੱਛਾ ਸ਼ਕਤੀ ਨਹੀਂ ਹੈ ਕਿ ਸਮੇਂ ਰਹਿੰਦੇ ਇਸ ਦੀਵਾਰ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ। ਲੋਕਾਂ ਦੀ ਸਪਸ਼ਟ ਮੰਗ ਹੈ ਕਿ ਇਸ ਖਤਰਨਾਕ ਦੀਵਾਰ ਨੂੰ ਤੁਰੰਤ ਢਾਹ ਕੇ ਨਵੀਂ ਉਸਾਰੀ ਕੀਤੀ ਜਾਵੇ ਅਤੇ ਜਦੋਂ ਤੱਕ ਇਹ ਠੀਕ ਨਹੀਂ ਹੁੰਦੀ, ਇਸ ਜਗ੍ਹਾ ਨੂੰ ਬੈਰੀਕੇਡ ਲਗਾ ਕੇ ਆਮ ਲੋਕਾਂ ਲਈ ਬੰਦ ਕੀਤਾ ਜਾਵੇ, ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!