|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਵਿੱਚ ਕਾਰ ਚਾਲਕ ਨੇ ਨਾਬਾਲਿਗ ਲੜਕੀ ਨੂੰ ਮਾਰੇ 13 ਥੱਪੜ, ਫਿਰ ਵੀ ਪੁਲਿਸ ਨੇ ਕੀਤਾ ‘ਰਾਜੀਨਾਮਾ’; ਵਾਇਰਲ ਵੀਡੀਓ ਨੇ ਖੋਲ੍ਹੇ ਕਈ ਰਾਜ਼

ਲੁਧਿਆਣਾ ਦੇ ਰਾਹੋਂ ਰੋਡ ’ਤੇ ਪੈਂਦੀ ਗੋਲਡਨ ਕਾਲੋਨੀ ਵਿੱਚ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਾਰ ਸੰਭਾਲ ਕੇ ਚਲਾਉਣ ਦੀ ਗੱਲ ਕਹਿਣਾ ਇੱਕ 16 ਸਾਲਾ ਨਾਬਾਲਿਗ ਲੜਕੀ ਨੂੰ ਭਾਰੀ ਪੈ ਗਿਆ। ਪੀੜਤ ਦੀ ਮਾਂ ਇੰਦੂ ਦੇਵੀ ਮੁਤਾਬਕ ਉਸਦੀ ਧੀ ਨੇ ਸਿ

NRI Post Desk · 62 ਦਿਨ ਪਹਿਲਾਂ · ਅੱਪਡੇਟ 53 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਵਿੱਚ ਕਾਰ ਚਾਲਕ ਨੇ ਨਾਬਾਲਿਗ ਲੜਕੀ ਨੂੰ ਮਾਰੇ 13 ਥੱਪੜ, ਫਿਰ ਵੀ ਪੁਲਿਸ ਨੇ ਕੀਤਾ ‘ਰਾਜੀਨਾਮਾ’; ਵਾਇਰਲ ਵੀਡੀਓ ਨੇ ਖੋਲ੍ਹੇ ਕਈ ਰਾਜ਼
📷 NRI Post Desk

ਲੁਧਿਆਣਾ ਦੇ ਰਾਹੋਂ ਰੋਡ ’ਤੇ ਪੈਂਦੀ ਗੋਲਡਨ ਕਾਲੋਨੀ ਵਿੱਚ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਾਰ ਸੰਭਾਲ ਕੇ ਚਲਾਉਣ ਦੀ ਗੱਲ ਕਹਿਣਾ ਇੱਕ 16 ਸਾਲਾ ਨਾਬਾਲਿਗ ਲੜਕੀ ਨੂੰ ਭਾਰੀ ਪੈ ਗਿਆ। ਪੀੜਤ ਦੀ ਮਾਂ ਇੰਦੂ ਦੇਵੀ ਮੁਤਾਬਕ ਉਸਦੀ ਧੀ ਨੇ ਸਿਰਫ਼ ਇੰਨਾ ਕਿਹਾ ਸੀ ਕਿ ‘ਗੱਡੀ ਧਿਆਨ ਨਾਲ ਚਲਾਓ’, ਪਰ ਇਸ ਗੱਲ ’ਤੇ ਕਾਰ ਸਵਾਰ ਵਿਅਕਤੀ ਕਥਿਤ ਤੌਰ ’ਤੇ ਭੜਕ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਟਿਊਸ਼ਨ ਤੋਂ ਸਹੇਲੀ ਨਾਲ ਘਰ ਪਰਤ ਰਹੀ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਇਕ ਕਾਰ ਸਵਾਰ ਵਿਅਕਤੀ ਨੇ ਕਥਿਤ ਤੌਰ ’ਤੇ ਪਹਿਲਾਂ ਕਾਰ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਸ ’ਤੇ ਥੱਪੜਾਂ ਦੀ ਬੌਛਾੜ ਕਰ ਦਿੱਤੀ। ਸੀਸੀਟੀਵੀ ਫੁਟੇਜ਼ ਵਿੱਚ ਚਾਲਕ ਲਗਪਗ 37 ਸੈਕਿੰਡ ਵਿੱਚ ਲੜਕੀ ਨੂੰ 13 ਥੱਪੜ ਮਾਰਦਾ ਅਤੇ ਦੋ ਵਾਰ ਉਸ ਦੇ ਵਾਲ ਖਿੱਚਦਾ ਵਿਖਾਈ ਦੇ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਉਸ ਨੇ ਕਿਹਾ ਅੰਕਲ ਧਿਆਨ ਨਾਲ, ਇੰਨਾਂ ਕਹਿੰਦੇ ਹੀ ਉਨ੍ਹਾਂ ਵੱਲੋਂ ਉਸ ’ਤੇ ਥੱਪੜਾਂ ਦੀ ਬੌਛਾੜ ਕਰ ਦਿੱਤੀ ਗਈ ਅਤੇ ਉਕਤ ਵਿਅਕਤੀ ਤੋਂ ਉਸਨੂੰ ਇੱਕ ਔਰਤ ਤੇ ਬਜ਼ੁਰਗ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਘਟਨਾ ਨਾਲ ਸਬੰਧਤ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਥਿਤ ਤੌਰ ’ਤੇ ਕੁੜੀ ਨੂੰ ਥੱਪੜ ਮਾਰੇ ਜਾਣ ਅਤੇ ਬਾਅਦ ਵਿੱਚ ਗਾਲੀ-ਗਲੋਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੀੜਤ ਪਰਿਵਾਰ ਵੱਲੋਂ ਕੁੜੀ ਦਾ ਮੈਡੀਕਲ ਕਰਵਾਉਣ ਤੇ ਥਾਣਾ ਟਿੱਬਾ ’ਚ ਸ਼ਿਕਾਇਤ ਦੇਣ ਦੀ ਗੱਲ ਕਹੀ ਗਈ ਹੈ, ਪਰ ਦੂਜੇ ਪਾਸੇ ਮਾਮਲੇ ਸੰਬੰਧੀ ਥਾਣਾ ਟਿੱਬਾ ਦੇ ਮੁਨਸ਼ੀ ਨਾਲ ਗੱਲ ਕਰਨ ’ਤੇ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ‘ਉਸੇ ਦਿਨ ਰਾਜੀਨਾਮਾ ਹੋ ਗਿਆ ਸੀ’। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਕੁੜੀ ਸਦਮੇ ਵਿੱਚ ਹੈ ਅਤੇ ਪੀੜਤ ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਸੰਬੰਧੀ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਏਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!