|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਵਿੱਚ 25 ਅਕਤੂਬਰ ਨੂੰ ਕੀ ਹੋਣ ਵਾਲਾ ਹੈ? ਧੀਂਗਾਨ ਦਾ ਐਲਾਨ ਸੁਣ ਕੇ ਹਰ ਕੋਈ ਹੈਰਾਨ

ਲੁਧਿਆਣਾ ਵਿੱਚ ਇੱਕ ਅਜਿਹਾ ਸਮਾਗਮ ਹੋਣ ਜਾ ਰਿਹਾ ਹੈ ਜਿਸਦੀ ਤਿਆਰੀ ਨੂੰ ਖੁਦ ਸੰਸਥਾ ਦੇ ਮੁਖੀ ਨੇ ਜੰਗੀ ਪੱਧਰ ਦੀ ਤਿਆਰੀ ਕਰਾਰ ਦਿੱਤਾ ਹੈ ਅਤੇ ਇਸਦੇ ਪਿੱਛੇ ਇੱਕ ਵੱਡਾ ਕਾਰਨ ਹੈ ਜੋ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ ਭ

NRI Post Desk · 40 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਵਿੱਚ 25 ਅਕਤੂਬਰ ਨੂੰ ਕੀ ਹੋਣ ਵਾਲਾ ਹੈ? ਧੀਂਗਾਨ ਦਾ ਐਲਾਨ ਸੁਣ ਕੇ ਹਰ ਕੋਈ ਹੈਰਾਨ
📷 NRI Post Desk

ਲੁਧਿਆਣਾ ਵਿੱਚ ਇੱਕ ਅਜਿਹਾ ਸਮਾਗਮ ਹੋਣ ਜਾ ਰਿਹਾ ਹੈ ਜਿਸਦੀ ਤਿਆਰੀ ਨੂੰ ਖੁਦ ਸੰਸਥਾ ਦੇ ਮੁਖੀ ਨੇ ਜੰਗੀ ਪੱਧਰ ਦੀ ਤਿਆਰੀ ਕਰਾਰ ਦਿੱਤਾ ਹੈ ਅਤੇ ਇਸਦੇ ਪਿੱਛੇ ਇੱਕ ਵੱਡਾ ਕਾਰਨ ਹੈ ਜੋ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਇੱਕ ਅਹਿਮ ਮੀਟਿੰਗ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿੱਚ ਸੰਸਥਾ ਦੇ ਕੇਂਦਰੀ ਦਫਤਰ ਵਿਖੇ ਹੋਈ, ਜਿਸ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ 25 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਇੱਕ ਵਜੇ ਕਰਵਾਏ ਜਾ ਰਹੇ 29ਵੇਂ ਵਿਸ਼ਾਲ ਸਤਿਸੰਗ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਨੂੰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 29ਵੇਂ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਮਾਡਲ ਟਾਊਨ ਐਕਸਟੈਨਸ਼ਨ ਮਾਰਕੀਟ ਨੇੜੇ ਬਾਬਾ ਦੀਪ ਗੁਰਦੁਆਰਾ ਕੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਹਾਜਰ ਹੋਣਗੇ ਤੇ ਭਾਵਾਧਸ ਦੇ ਧਰਮਗੁਰੂ ਸਵਾਮੀ ਸ਼ਿਵ ਅਨਾਰਿਆ ਜੀ ਪ੍ਰਵਚਨ ਕਰਨਗੇ, ਜਦੋਂ ਕਿ ਇਸ ਸਤਿਸੰਗ ਸਮਾਗਮ ਵਿੱਚ ਵੀਰ ਪਵਨ ਦਾਵਿ੍ਰੜ, ਰਾਕੇਸ਼ ਰਾਹੀਂ ਅਤੇ ਸੰਦੀਪ ਸੋਨੂੰ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਦੌਰਾਨ ਨਰੇਸ਼ ਧੀਂਗਾਨ ਵੱਲੋਂ ਸਤਿਸੰਗ ਸਮਾਗਮ ਦੀ ਤਿਆਰੀਆਂ ਸੰਬੰਧੀ ਜਿਲ੍ਹੇ ਨੂੰ ਚਾਰ ਜੋਨਾਂ ਵਿਚ ਵੰਡਿਆ ਗਿਆ, ਜਿਸ ਵਿਚ ਜੋਨ ਏ ਦਾ ਇੰਚਾਰਜ ਸੁਭਾਸ਼ ਸੌਦੇ, ਜੋਨ ਬੀ ਦਾ ਰਾਜਵੀਰ ਚੋਟਾਲਾ, ਜੋਨ ਸੀ ਦਾ ਰਾਜੇਸ਼ ਟਾਂਕ ਅਤੇ ਜੋਨ ਡੀ ਦਾ ਵਰੁਣ ਰਾਜ ਨੂੰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਉਹਨਾਂ ਦੱਸਿਆ ਕਿ ਇਸ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ ਅਤੇ ਇਸ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਭਾਵਾਧਸ ਦੇ ਕੇਂਦਰੀ, ਪੰਜਾਬ ਅਤੇ ਜਿਲ੍ਹਾ ਪੱਧਰ ਦੇ ਆਗੂ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ, ਜਦੋਂ ਕਿ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਮਾਜਿਕ ਖੇਤਰ ਵਿੱਚ ਵਧੀਆ ਪ੍ਰਾਪਤੀ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਕੈਲਾਸ਼ ਚੌਹਾਨ, ਧੰਨ ਸਿੰਘ ਟਾਂਕ, ਰਮੇਸ਼ ਕੁਮਾਰ, ਰਾਜਵੀਰ ਚੌਟਾਲਾ, ਮਨੋਜ ਕੁਮਾਰ, ਪਿੰਕਾ ਚੰਡਾਲਿਆ, ਮੰਗਤ ਰਾਮ, ਸੁਮਿਤ ਚੌਟਾਲਾ, ਸੁਭਾਸ਼ ਸੌਦੇ, ਪ੍ਰਦੀਪ ਲਾਂਬਾ, ਵਰੁਣ ਰਾਜ, ਸੁਸ਼ੀਲ ਕੁਮਾਰ ਰੱਤੀ, ਸੋਨੂੰ ਫੁੱਲਾਂਵਾਲ, ਪੱਪੂ ਬੇਦੀ, ਰਾਜੇਸ਼ ਟਾਂਕ, ਜਸ਼ਨਦੀਪ ਸਿੰਘ, ਹਰਜੋਤ ਸਿੰਘ, ਰਾਕੇਸ਼ ਸਹੋਤਾ, ਰਾਜਨ ਪਰੋਚਾ ਆਦਿ ਹਾਜ਼ਰ ਸਨ। ਇਸ ਸਮਾਗਮ ਦੀ ਤਿਆਰੀ ਦਾ ਪੱਧਰ ਦਰਸਾਉਂਦਾ ਹੈ ਕਿ ਇਹ ਸਿਰਫ ਇੱਕ ਧਾਰਮਿਕ ਸਮਾਗਮ ਨਹੀਂ ਸਗੋਂ ਸਮਾਜਿਕ ਏਕਤਾ ਦਾ ਵੱਡਾ ਸੰਦੇਸ਼ ਦੇਣ ਵਾਲਾ ਮੌਕਾ ਹੋਵੇਗਾ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਣਗੀਆਂ ਅਤੇ ਪੂਰੇ ਜਿਲ੍ਹੇ ਵਿੱਚ ਇਸਦੀ ਚਰਚਾ ਹੋ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਲੁਧਿਆਣਾ ਵਿੱਚ 25 ਅਕਤੂਬਰ ਨੂੰ ਕੀ ਹੋਣ ਵਾਲਾ ਹੈ? ਧੀਂਗਾਨ ਦਾ ਐਲਾਨ ਸੁਣ ਕੇ ਹਰ ਕੋਈ ਹੈਰਾਨ — NRI Post