ਲੁਧਿਆਣਾ ਸ਼ਹਿਰ ਵਿੱਚ ਅੱਜ ਤੋਂ ਲੈ ਕੇ 30 ਸਤੰਬਰ ਤੱਕ ਸਫ਼ਰ ਕਰਨ ਵਾਲੇ ਹਰ ਵਾਹਨ ਚਾਲਕ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਵਰਧਮਾਨ ਚੌਕ ਵਿਖੇ ਹੋਣ ਵਾਲੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਾਰਨ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਹ ਸਮਾਗਮ ਸ੍ਰੀ ਹਨੂੰਮਾਨ ਕਥਾ ਨਾਲ ਸਬੰਧਿਤ ਹੈ, ਜਿਸ ਵਿੱਚ ਧ੍ਰੀਰੇਂਦਰ ਸ਼ਾਸ਼ਤਰੀ ਵੱਲੋਂ ਪੰਜ ਦਿਨਾਂ ਤੱਕ ਹਨੂੰਮਾਨ ਕਥਾ ਕੀਤੀ ਜਾਵੇਗੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਵਰਧਮਾਨ ਚੌਕ ਅਤੇ ਆਸਪਾਸ ਦੀਆਂ ਸੜਕਾਂ ’ਤੇ ਆਵਾਜਾਈ ਨੂੰ ਨਿਰਵਿਘਨ ਰੱਖਣ ਲਈ ਵਾਹਨਾਂ ਦੇ ਰੂਟ ਬਦਲੇ ਗਏ ਹਨ। ਟ੍ਰੈਫਿਕ ਪਲਾਨ ਅਨੁਸਾਰ ਸਮਰਾਲਾ ਚੌਕ, ਟਰਾਂਸਪੋਰਟ ਨਗਰ ਕੱਟ, ਹੀਰਾ ਨਗਰ, ਜਮਾਲਪੁਰ ਲਾਈਟਾਂ ਅਤੇ ਕੋਹਾੜਾ ਚੌਕ ਨੂੰ ਮੁੱਖ ਡਾਇਵਰਜ਼ਨ ਪੁਆਇੰਟ ਬਣਾਇਆ ਗਿਆ ਹੈ, ਜਿੱਥੋਂ ਆਮ ਆਵਾਜਾਈ ਨੂੰ ਵਿਕਲਪਿਕ ਰਸਤਿਆਂ ਰਾਹੀਂ ਅੱਗੇ ਭੇਜਿਆ ਜਾਵੇਗਾ। ਸਮਰਾਲਾ ਚੌਕ ਤੋਂ ਅੱਗੇ ਵਰਧਮਾਨ ਚੌਕ ਵੱਲ ਆਉਣ ਵਾਲੀ ਆਵਾਜਾਈ ਨੂੰ ਡਾਇਵਰਟ ਕਰਕੇ ਜਲੰਧਰ ਬਾਈਪਾਸ ਵੱਲੋਂ ਆਉਣ-ਜਾਣ ਵਾਲੇ ਬਦਲਵੇਂ ਰਸਤਿਆਂ ’ਤੇ ਭੇਜਿਆ ਜਾਵੇਗਾ, ਜਦਕਿ ਟਰਾਂਸਪੋਰਟ ਨਗਰ ਕੱਟ ਤੋਂ ਆਵਾਜਾਈ ਨੂੰ ਹੀਰਾ ਨਗਰ ਅਤੇ ਓਸਵਾਲ ਚੌਕ ਵੱਲ ਡਾਇਵਰਟ ਕੀਤਾ ਜਾਵੇਗਾ ਅਤੇ ਅੱਗੇ ਸ਼ੇਰਪੁਰ ਚੌਕ ਤੇ ਗਿਆਸਪੁਰਾ ਚੌਕ ਰਾਹੀਂ ਆਵਾਜਾਈ ਜਾਰੀ ਰਹੇਗੀ। ਇਸੇ ਤਰ੍ਹਾਂ ਜਮਾਲਪੁਰ ਲਾਈਟਾਂ ਤੋਂ ਵਰਧਮਾਨ ਚੌਕ ਵੱਲ ਜਾਣ ਵਾਲੇ ਵਾਹਨਾਂ ਲਈ ਇੱਥੋਂ ਗਿਆਸਪੁਰਾ ਚੌਕ ਵੱਲ ਡਾਇਵਰਜ਼ਨ ਰੂਟ ਰੱਖਿਆ ਗਿਆ ਹੈ, ਅਤੇ ਕੋਹਾੜਾ ਚੌਕ ਤੋਂ ਕੋਹਾੜਾ ਵੱਲੋਂ ਆਉਣ ਵਾਲੀ ਆਵਾਜਾਈ ਨੂੰ ਸਾਹਨੇਵਾਲ ਵੱਲ ਡਾਇਵਰਟ ਰੂਟ ਰਾਹੀਂ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਸੰਜੇ ਗਾਂਧੀ ਕੱਟ, ਅੰਮ੍ਰਿਤ ਧਰਮ ਕੰਡਾ ਕੱਟ, ਕੁਆਲਿਟੀ ਚੌਕ, ਚੀਮਾ ਚੌਕ, ਮੰਜੂ ਕੱਟ, ਢੋਲੇਵਾਲ ਚੌਕ, ਵੀਰ ਪੈਲੇਸ ਚੌਕ ਅਤੇ ਯਾਰਡ ਚੌਕ ਸਮੇਤ ਵੱਖ-ਵੱਖ ਰਸਤਿਆਂ ਨੂੰ ਆਮ ਲੋਕਾਂ ਦੀ ਦੋਵੇਂ ਪਾਸੇ ਦੀ ਆਵਾਜਾਈ ਲਈ ਵਰਤਿਆ ਜਾਵੇਗਾ। ਸ਼ਰਧਾਲੂਆਂ ਲਈ ਪਾਰਕਿੰਗ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾਂ ਤਹਿਤ ਸਮਾਗਮ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਲਈ ਗਲਾਡਾ ਗਰਾਊਂਡ, ਮੋਹਿਨੀ ਰਿਜ਼ੋਰਟ, ਐਵਰੈਸਟ ਸਕੂਲ ਆਦਿ ਥਾਵਾਂ ’ਤੇ ਜਨਰਲ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਸ੍ਰੀ ਰਾਮ ਦਰਬਾਰ ਨੇੜੇ ਵੀਆਈਪੀ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 26 ਤੋਂ 30 ਸਤੰਬਰ ਦੌਰਾਨ ਵਰਧਮਾਨ ਚੌਕ ਅਤੇ ਸਮਾਗਮ ਵਾਲੇ ਇਲਾਕੇ ਵੱਲ ਜਾਣ ਸਮੇਂ ਜਾਰੀ ਕੀਤੇ ਡਾਇਵਰਜ਼ਨ ਰੂਟਾਂ ਦੀ ਪਾਲਣਾ ਕਰਨ ਅਤੇ ਬਿਨਾਂ ਲੋੜ ਸਮਾਗਮ ਵਾਲੇ ਰਸਤੇ ’ਤੇ ਜਾਣ ਤੋਂ ਗੁਰੇਜ਼ ਕਰਨ, ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਬਣੀ ਰਹੇ।
ਲੁਧਿਆਣਾ ਵਿੱਚ 5 ਦਿਨਾਂ ਲਈ ਬਦਲ ਜਾਵੇਗਾ ਸਫ਼ਰ ਦਾ ਨਕਸ਼ਾ, ਪੁਲਿਸ ਨੇ ਜਾਰੀ ਕੀਤਾ ਅਜਿਹਾ ਪਲਾਨ ਜੋ ਹਰ ਵਾਹਨ ਚਾਲਕ ਨੂੰ ਪਤਾ ਹੋਣਾ ਚਾਹੀਦਾ ਹੈ
ਲੁਧਿਆਣਾ ਸ਼ਹਿਰ ਵਿੱਚ ਅੱਜ ਤੋਂ ਲੈ ਕੇ 30 ਸਤੰਬਰ ਤੱਕ ਸਫ਼ਰ ਕਰਨ ਵਾਲੇ ਹਰ ਵਾਹਨ ਚਾਲਕ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਵਰਧਮਾਨ ਚੌਕ ਵਿਖੇ ਹੋਣ ਵਾਲੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਾਰਨ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼
NRI Post Desk · 60 ਦਿਨ ਪਹਿਲਾਂ · ਅੱਪਡੇਟ 32 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




