|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਦੇ ਸ਼ਰਾਬ ਠੇਕਿਆਂ ਦੇ ਬਾਹਰ ਖੁੱਲ੍ਹੀਆਂ ਮਹਿਫ਼ਲਾਂ ਦਾ ਭੇਤ: ਵਿਭਾਗ ਨੇ ਦਿੱਤਾ ਵੱਡਾ ਸੰਕੇਤ, ਕੀ ਹੁਣ ਸੱਚਮੁੱਚ ਹੋਵੇਗੀ ਕਾਰਵਾਈ?

ਲੁਧਿਆਣਾ ਦੇ ਮਹਾਂਨਗਰ ਵਿੱਚ ਸ਼ਰਾਬ ਦੇ ਠੇਕਾ ਮਾਲਕਾਂ ਵੱਲੋਂ ਆਬਕਾਰੀ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਅਤੇ ਹਾਲਾਤ ਇਹ ਹਨ ਕਿ ਆਹਾਤਿਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਦੇ ਬਾਹਰ ਹੀ

NRI Post Desk · 13 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਦੇ ਸ਼ਰਾਬ ਠੇਕਿਆਂ ਦੇ ਬਾਹਰ ਖੁੱਲ੍ਹੀਆਂ ਮਹਿਫ਼ਲਾਂ ਦਾ ਭੇਤ: ਵਿਭਾਗ ਨੇ ਦਿੱਤਾ ਵੱਡਾ ਸੰਕੇਤ, ਕੀ ਹੁਣ ਸੱਚਮੁੱਚ ਹੋਵੇਗੀ ਕਾਰਵਾਈ?
📷 NRI Post Desk

ਲੁਧਿਆਣਾ ਦੇ ਮਹਾਂਨਗਰ ਵਿੱਚ ਸ਼ਰਾਬ ਦੇ ਠੇਕਾ ਮਾਲਕਾਂ ਵੱਲੋਂ ਆਬਕਾਰੀ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਅਤੇ ਹਾਲਾਤ ਇਹ ਹਨ ਕਿ ਆਹਾਤਿਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਦੇ ਬਾਹਰ ਹੀ ਪੈੱਗਾਂ ਦੀਆਂ ਮਹਿਫ਼ਲਾਂ ਸਜ ਰਹੀਆਂ ਹਨ। ਕਈ ਥਾਵਾਂ ’ਤੇ ਤਾਂ ਠੇਕਿਆਂ ਦੇ ਕਾਊਂਟਰਾਂ ’ਤੇ ਹੀ ਲੋਕ ਗਲਾਸਾਂ ਵਿੱਚ ਪੈੱਗ ਪਾਉਂਦੇ ਅਤੇ ਗਲਾਸੀਆਂ ਖੜਕਾਉਂਦੇ ਨਜ਼ਰ ਆ ਰਹੇ ਹਨ, ਜਦੋਂ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਠੇਕਿਆਂ ਦੇ ਬਾਹਰ ਪਾਣੀ ਦੇ ਵਾਟਰ ਕੂਲਰ ਤੱਕ ਲਾਏ ਹੋਏ ਹਨ, ਜਿਸ ਤੋਂ ਜਾਪਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਲਈ ਠੇਕਿਆਂ ਦੇ ਬਾਹਰ ਹੀ ਪੂਰੇ ਪ੍ਰਬੰਧ ਕੀਤੇ ਹਨ। ਰੋਜ਼ਾਨਾ ਜੀਟੀ ਰੋਡ ’ਤੇ ਸਥਿਤ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੋਕ ਆਪਣੇ ਆਟੋ ਰਿਕਸ਼ਾ, ਕਾਰਾਂ ਤੇ ਹੋਰ ਵਾਹਨ ਖੜ੍ਹੇ ਕਰਕੇ ਸ਼ਰੇਆਮ ਸ਼ਰਾਬ ਪੀਂਦੇ ਦਿਖਾਈ ਦਿੰਦੇ ਹਨ, ਜਿਸ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਹੀ ਆਮ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲੰਧਰ ਬਾਈਪਾਸ ਤੋਂ ਲੈ ਕੇ ਜੱਸੀਆਂ ਰੋਡ ਤੱਕ ਵੱਖ-ਵੱਖ ਸ਼ਰਾਬ ਦੇ ਠੇਕਿਆਂ ਦੇ ਬਾਹਰ ਇਹ ਨਜ਼ਾਰਾ ਦੇਖਣ ਨੂੰ ਮਿਲਿਆ, ਅਤੇ ਜਦੋਂ ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਤਾਂ ਕਈ ਵਿਅਕਤੀ ਠੇਕਿਆਂ ਦੇ ਬਾਹਰ ਹੀ ਗਲਾਸ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਪੈੱਗ ਲਗਾਉਂਦੇ ਨਜ਼ਰ ਆਏ। ਕਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਸਨੀ ਗਰੋਵਰ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਜਾਂਦੀ ਹੈ, ਪਰ ਕੁਝ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਮੁੜ ਕਾਰਵਾਈ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਤੇ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਦੀ ਇਹ ਕਾਰਵਾਈ ਸਿਰਫ਼ ਚਲਾਨਾਂ ਤੱਕ ਸੀਮਤ ਰਹਿੰਦੀ ਹੈ ਜਾਂ ਠੇਕਿਆਂ ਦੇ ਬਾਹਰ ਸਜਣ ਵਾਲੀਆਂ ਇਨ੍ਹਾਂ ਸ਼ਰਾਬ ਦੀਆਂ ਮਹਿਫ਼ਲਾਂ ’ਤੇ ਸੱਚਮੁੱਚ ਰੋਕ ਵੀ ਲੱਗਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!