|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਵਿੱਚ 25 ਅਕਤੂਬਰ ਨੂੰ ਇੱਕ ਅਜਿਹਾ ਸਮਾਗਮ, ਜੋ ਖੋਲ੍ਹੇਗਾ ਇਤਿਹਾਸ ਦੇ ਉਹ ਪੰਨੇ ਜੋ ਅੱਜ ਤੱਕ ਬੰਦ ਸਨ

ਲੁਧਿਆਣਾ ਵਿੱਚ ਇੱਕ ਅਜਿਹਾ ਸਮਾਗਮ ਹੋਣ ਜਾ ਰਿਹਾ ਹੈ ਜੋ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਲ੍ਹਣ ਦਾ ਵਾਅਦਾ ਕਰਦਾ ਹੈ ਜਿਨ੍ਹਾਂ ਬਾਰੇ ਹੁਣ ਤੱਕ ਖੁੱਲ੍ਹ ਕੇ ਗੱਲ ਨਹੀਂ ਹੋਈ। ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਮਹਾਂ ਸਭਾ ਲੁਧਿ

NRI Post Desk · 37 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਵਿੱਚ 25 ਅਕਤੂਬਰ ਨੂੰ ਇੱਕ ਅਜਿਹਾ ਸਮਾਗਮ, ਜੋ ਖੋਲ੍ਹੇਗਾ ਇਤਿਹਾਸ ਦੇ ਉਹ ਪੰਨੇ ਜੋ ਅੱਜ ਤੱਕ ਬੰਦ ਸਨ
📷 NRI Post Desk

ਲੁਧਿਆਣਾ ਵਿੱਚ ਇੱਕ ਅਜਿਹਾ ਸਮਾਗਮ ਹੋਣ ਜਾ ਰਿਹਾ ਹੈ ਜੋ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਲ੍ਹਣ ਦਾ ਵਾਅਦਾ ਕਰਦਾ ਹੈ ਜਿਨ੍ਹਾਂ ਬਾਰੇ ਹੁਣ ਤੱਕ ਖੁੱਲ੍ਹ ਕੇ ਗੱਲ ਨਹੀਂ ਹੋਈ। ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਮਹਾਂ ਸਭਾ ਲੁਧਿਆਣਾ ਦੇ ਬਾਨੀ ਪ੍ਰਧਾਨ ਮਰਹੂਮ ਕਰਨਲ ਜੇਐਸ ਬਰਾੜ ਦੀ ਤੀਜੀ ਬਰਸੀ ਇਸ ਵਾਰ ਬੱਬਰ ਅਕਾਲੀ ਲਹਿਰ ਦੀ ਸਤਾਬਦੀ ਨੂੰ ਸਮਰਪਿਤ ਹੋਵੇਗੀ। ਇਹ ਸਮਾਗਮ 25 ਅਕਤੂਬਰ ਨੂੰ ਸਵੇਰੇ 10.30 ਵਜੇ ਤੋਂ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਲੁਧਿਆਣਾ ਵਿਖੇ ਮਨਾਇਆ ਜਾਵੇਗਾ। ਇਸ ਬਰਸੀ ਮੌਕੇ ਪ੍ਰਸਿੱਧ ਇਤਿਹਾਸਕਾਰ ਸੀਤਾ ਰਾਮ ਬਾਂਸਲ ਮੁੱਖ ਬੁਲਾਰੇ ਵਜੋਂ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੀ ਬੱਬਰ ਅਕਾਲੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਯੋਧਿਆਂ ਦੀ ਪਾਰਟੀ ਦੇ ਇਤਿਹਾਸਿਕ ਤੱਥਾਂ ਦੀ ਮੌਜੂਦਾ ਸਮੇਂ ਦੇ ਪ੍ਰਸੰਗ ਵਿੱਚ ਵਿਆਖਿਆ ਕਰਨਗੇ। ਇਹ ਜਾਣਕਾਰੀ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਗਦਰੀ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਬਲਕੌਰ ਸਿੰਘ ਗਿੱਲ ਨੇ ਪ੍ਰੈਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਕਰਨਲ ਜੇਐਸ ਬਰਾੜ ਨੇ ਸਾਰਾ ਜੀਵਨ ਸਮਾਜ ਵਿੱਚ ਪਨਪ ਰਹੀ ਗੁੰਡਾ ਗਰਦੀ, ਬੇਇਨਸਾਫੀ ਸਮੇਤ ਸਿਆਸੀ ਅਤੇ ਪੁਲਿਸ ਵਧੀਕੀਆਂ ਦੇ ਖਿਲਾਫ ਅੰਤਲੇ ਦਮ ਤੱਕ ਲੜਾਈ ਲੜੀ। ਉਨ੍ਹਾਂ ਦੇ ਸਾਥੀ ਜਸਵੰਤ ਜ਼ੀਰਖ ਨੇ ਦੱਸਿਆ ਕਿ ਕਰਨਲ ਬਰਾੜ ਦੀ ਅਗਵਾਈ ਵਿੱਚ ਸਭ ਨੇ ਭ੍ਰਿਸ਼ਟ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਿਆਸਤਦਾਨਾਂ ਅਤੇ ਘੜੱਮ ਚੌਧਰੀਆਂ ਵੱਲੋਂ ਪਬਲਿਕ ਥਾਵਾਂ 'ਤੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਛਡਵਾਉਣ ਲਈ ਹਾਈ ਕੋਰਟ ਤੱਕ ਲੜਾਈ ਲੜ ਕੇ ਨਜ਼ਾਇਜ ਕਬਜ਼ੇ ਛਡਵਾਉਣ ਲਈ ਸਫਲਤਾ ਹਾਸਲ ਕੀਤੀ। ਇਸ ਬਰਸੀ ਸਮਾਗਮ ਵਿੱਚ ਬੱਬਰ ਅਕਾਲੀ ਲਹਿਰ ਦੇ ਇਤਿਹਾਸਕ ਤੱਥਾਂ 'ਤੇ ਖੁੱਲ੍ਹੀ ਚਰਚਾ ਹੋਣ ਦੀ ਉਮੀਦ ਹੈ, ਜੋ ਇਸ ਸਮਾਗਮ ਨੂੰ ਆਮ ਬਰਸੀ ਸਮਾਗਮਾਂ ਤੋਂ ਵੱਖਰਾ ਬਣਾਉਂਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!