ਭਾਰਤ ਦੇ ਚੋਣ ਕਮਿਸ਼ਨ ਵਿੱਚ ਇੱਕ ਅਜਿਹਾ ਤੂਫ਼ਾਨ ਚੱਲ ਰਿਹਾ ਹੈ ਜੋ ਬਾਹਰੋਂ ਦਿਖਾਈ ਨਹੀਂ ਦਿੰਦਾ, ਪਰ ਇਸ ਨੇ ਲੋਕਤੰਤਰ ਦੀ ਜੜ੍ਹ ਹਿਲਾ ਦਿੱਤੀ ਹੈ। ਜੂਨ 2025 ਵਿੱਚ ਸ਼ੁਰੂ ਹੋਈ ਵਿਸ਼ੇਸ਼ ਤੀਬਰ ਸਮੀਖਿਆ ਪ੍ਰਕਿਰਿਆ ਤੋਂ ਬਾਅਦ ਜਦੋਂ ਪਹਿਲੀ ਡਰਾਫਟ ਵੋਟਰ ਸੂਚੀ ਸਾਹਮਣੇ ਆਈ, ਤਾਂ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 13 ਕਰੋੜ ਤੋਂ ਵੱਧ ਨਾਮ ਹਟਾਏ ਜਾਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਉਦੇਸ਼ ਨਾਲ ਵੋਟਰਾਂ ਦੇ ਨਾਮ ਕੱਟਣ ਦ ਦੋਸ਼ ਲਾਏ। ਇਸ ਪੂਰੇ ਵਿਵਾਦ ਨੂੰ ਹੋਰ ਹਵਾ ਉਦੋਂ ਮਿਲੀ ਜਦੋਂ 23 ਸਤੰਬਰ 2026 ਨੂੰ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ ਇਸ ਪ੍ਰਕਿਰਿਆ ਨਾਲ ਜੁੜੇ ਫ਼ੈਸਲਿਆਂ ਅਤੇ ਹੁਕਮਾਂ ਉੱਤੇ ਘੱਟੋ-ਘੱਟ 14 ਵਾਰ ਅਧਿਕਾਰਤ ਇਤਰਾਜ਼ ਦਰਜ ਕਰਵਾਏ, ਇਹ ਕਹਿੰਦੇ ਹੋਏ ਕਿ ਕਈ ਵੱਡੇ ਫ਼ੈਸਲੇ ਉਨ੍ਹਾਂ ਦੀ ਲਿਖਤੀ ਸਲਾਹ ਜਾਂ ਸਹਿਮਤੀ ਤੋਂ ਬਿਨਾਂ ਲਏ ਗਏ। ਸਭ ਤੋਂ ਪਹਿਲਾ ਅਤੇ ਸਭ ਤੋਂ ਚਰਚਿਤ ਦੋਸ਼ ਫਾਰਮ 6 ਵਿੱਚ ਇੱਕ ਨਵਾਂ ਸਵਾਲ ਜੋੜਨ ਨਾਲ ਜੁੜਿਆ ਹੈ, ਜਿਸ ਵਿੱਚ ਨਵੇਂ ਵੋਟਰ ਤੋਂ ਪੁੱਛਿਆ ਜਾ ਰਿਹਾ ਸੀ ਕਿ ਕੀ ਉਸ ਦਾ ਜਾਂ ਉਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਨਾਮ ਪਿਛਲੀ ਸਮੀਖਿਆ ਦੌਰਾਨ ਤਿਆਰ ਕੀਤੀ ਗਈ ਵੋਟਰ ਸੂਚੀ ਵਿੱਚ ਮੌਜੂਦ ਸੀ, ਅਤੇ ਇਸ ਜਾਣਕਾਰੀ ਤੋਂ ਬਿਨਾਂ ਫਾਰਮ ਅੱਗੇ ਜਮ੍ਹਾਂ ਹੀ ਨਹੀਂ ਹੋ ਰਿਹਾ ਸੀ। ਵਿਵੇਕ ਜੋਸ਼ੀ ਨੇ ਮਈ ਵਿੱਚ ਇਤਰਾਜ਼ ਜਤਾਇਆ ਸੀ ਕਿ ਸਰਕਾਰ ਵੱਲੋਂ ਨਿਯਮਾਂ ਵਿੱਚ ਸੋਧ ਕੀਤੇ ਬਿਨਾਂ ਫਾਰਮ 6 ਵਿੱਚ ਇਸ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ, ਅਤੇ ਸੁਖਬੀਰ ਸਿੰਘ ਸੰਧੂ ਨੇ ਵੀ ਇਸ ਉੱਤੇ ਸਹਿਮਤੀ ਜਤਾਈ ਸੀ। ਹੋਰ ਵੀ ਗੰਭੀਰ ਮਾਮਲੇ ਸਾਹਮਣੇ ਆਏ — ਸਥਾਨਕ ਚੋਣ ਅਧਿਕਾਰੀਆਂ ਦੀ ਪਹਿਲੀ ਪੱਧਰ ਦੀ ਪਹੁੰਚ ਸੀਮਤ ਕਰਨ ਦਾ ਦੋਸ਼, ਗੋਆ ਵਿੱਚ ਸਾਫਟਵੇਅਰ ਦੀ ਖਾਮੀ ਕਾਰਨ 97 ਵੋਟਰਾਂ ਦਾ ਅੰਤਿਮ ਸੂਚੀ ਵਿੱਚ ਸ਼ਾਮਲ ਨਾ ਹੋ ਪਾਉਣਾ, ਅਤੇ ਪੱਛਮੀ ਬੰਗਾਲ ਵਿੱਚ 60 ਲੱਖ ਵੋਟਰਾਂ ਦੇ ਡੇਟਾ ਵਿੱਚ ਲੌਜੀਕਲ ਗੜਬੜੀ ਦਾ ਮਾਮਲਾ, ਜਿੱਥੇ ਰਿਟਾਇਰਡ ਹਾਈ ਕੋਰਟ ਜੱਜਾਂ ਦੇ ਟ੍ਰਿਬਿਊਨਲਾਂ ਕੋਲ 38 ਲੱਖ ਅਪੀਲਾਂ ਲੰਬਿਤ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਅੰਦਰੂਨੀ ਅਸਹਿਮਤੀਆਂ ਨੂੰ ਬਹੁ-ਮੈਂਬਰੀ ਸੰਸਥਾ ਵਿੱਚ ਪ੍ਰਸ਼ਾਸਨਿਕ ਚਰਚਾ ਅਤੇ ਫੀਡਬੈਕ ਦਾ ਹਿੱਸਾ ਦੱਸਿਆਂ ਕਿਹਾ ਕਿ ਅੰਤਿਮ ਫ਼ੈਸਲੇ ਸਰਬਸੰਮਤੀ ਨਾਲ ਹੋਏ, ਪਰ ਸਵਾਲ ਇਹ ਖੜ੍ਹਾ ਹੈ ਕਿ ਜਦੋਂ ਸੰਸਥਾ ਦੇ ਅੰਦਰ ਹੀ ਆਵਾਜ਼ਾਂ ਦਬਾਈਆਂ ਜਾ ਰਹੀਆਂ ਹੋਣ, ਤਾਂ ਵੋਟਰ ਦਾ ਭਰੋਸਾ ਕਿੱਥੇ ਜਾਵੇਗਾ।
ਵੋਟਰ ਸੂਚੀ ਦੇ ਫਾਰਮ 6 ਵਿੱਚ ਉਹ ਕਿਹੜਾ ਸਵਾਲ ਜੁੜਿਆ, ਜਿਸ ਨੇ ਚੋਣ ਕਮਿਸ਼ਨ ਦੇ ਅੰਦਰ ਹੀ ਬਗਾਵਤ ਕਰ ਦਿੱਤੀ?
ਭਾਰਤ ਦੇ ਚੋਣ ਕਮਿਸ਼ਨ ਵਿੱਚ ਇੱਕ ਅਜਿਹਾ ਤੂਫ਼ਾਨ ਚੱਲ ਰਿਹਾ ਹੈ ਜੋ ਬਾਹਰੋਂ ਦਿਖਾਈ ਨਹੀਂ ਦਿੰਦਾ, ਪਰ ਇਸ ਨੇ ਲੋਕਤੰਤਰ ਦੀ ਜੜ੍ਹ ਹਿਲਾ ਦਿੱਤੀ ਹੈ। ਜੂਨ 2025 ਵਿੱਚ ਸ਼ੁਰੂ ਹੋਈ ਵਿਸ਼ੇਸ਼ ਤੀਬਰ ਸਮੀਖਿਆ ਪ੍ਰਕਿਰਿਆ ਤੋਂ ਬਾਅਦ ਜਦੋਂ ਪਹਿਲੀ ਡਰਾਫਟ
NRI Post Desk · 60 ਦਿਨ ਪਹਿਲਾਂ · ਅੱਪਡੇਟ 16 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।



