ਜਲੰਧਰ ਦੇ ਥਾਣਾ ਇੱਕ ਅਧੀਨ ਆਉਂਦੇ ਖੇਤਰ ਆਨੰਦ ਨਗਰ ਮਕਸੂਦਾਂ ਵਿੱਚ ਉਸ ਸਮੇਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਜਦੋਂ ਇੱਕ ਸਾਲ ਪਹਿਲਾਂ ਵਿਆਹ ਕੇ ਆਈ ਔਪਤ ਨੇ ਆਪਣੇ ਸਹੁਰਿਆਂ ਵੱਲੋਂ ਕੀਤੇ ਜਾ ਰਹੇ ਹਮਲੇ ਤੋਂ ਘਬਰਾ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਘਟਨਾ ਪਿੱਛੇ ਇੱਕ ਹੈਰਾਨ ਕਰਨ ਵਾਲਾ ਸੱਚ ਵੀ ਸਾਹਮਣੇ ਆਇਆ ਹੈ ਜੋ ਕਿਸੇ ਵੀ ਆਮ ਘਰੇਲੂ ਝਗੜੇ ਨਾਲੋਂ ਕਿਤੇ ਵੱਧ ਭਿਆਨਕ ਹੈ। ਜ਼ਹਿਰੀਲੀ ਵਸਤੂ ਨਿਗਲਣ ਵਾਲੀ ਔਪਤ ਮਨਦੀਪ ਕੌਰ ਪਤਨੀ ਮਨਿੰਦਰ ਸਿੰਘ ਦੇ ਭਰਾ ਜਗਜੀਤ ਸਿੰਘ ਵਾਸੀ ਕੋਟ ਕਪੂਰਾ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਪੂਰੀ ਸ਼ਾਨੋਂ-ਸ਼ੌਕਤ ਨਾਲ ਆਪਣੀ ਭੈਣ ਦਾ ਵਿਆਹ ਮਨਿੰਦਰ ਸਿੰਘ ਨਾਲ ਕੀਤਾ ਸੀ, ਪਰ ਵਿਆਹ ਤੋਂ ਸਿਰਫ਼ 20 ਦਿਨ ਬਾਅਦ ਹੀ ਮਨਿੰਦਰ ਸਿੰਘ ਉਸ ਨੂੰ ਸਹੁਰੇ ਘਰ ਛੱਡ ਕੇ ਵਾਪਸ ਆਸਟ੍ਰੇਲੀਆ ਚਲਾ ਗਿਆ, ਜਿਸ ਤੋਂ ਬਾਅਦ ਬੀਐੱਸਐੱਫ ਵਿੱਚੋਂ ਐੱਸਪੀ ਦੇ ਆਹੁਦੇ ਤੋਂ ਸੇਵਾਮੁਕਤ ਹੋਏ ਮਨਿੰਦਰ ਸਿੰਘ ਦੇ ਪਿਤਾ ਮੱਖਣ ਸਿੰਘ ਅਤੇ ਮਾਂ ਜਸਵੰਤ ਕੌਰ ਵੱਲੋਂ ਉਨ੍ਹਾਂ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੌਰਾਨ ਪੁਲਿਸ ਨੂੰ ਸ਼ਿਕਾਇਤ ਦੇਣ ’ਤੇ ਸਹੁਰੇ ਮੱਖਣ ਸਿੰਘ ਅਤੇ ਸੱਸ ਜਸਵੰਤ ਕੌਰ ’ਤੇ ਕੇਸ ਦਰਜ ਹੋਇਆ ਸੀ ਅਤੇ ਦੋਵੇਂ ਜ਼ਮਾਨਤ ਉਪਰੰਤ ਵਿਦੇਸ਼ ਚਲੇ ਗਏ ਸਨ। ਜਗਜੀਤ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸ ਦੇ ਸਹੁਰੇ ਨੇ ਟੈਲੀਫੋਨ ਕਰ ਕੇ ਧਮਕੀ ਦਿੱਤੀ ਸੀ ਕਿ ਉਹ ਆਨੰਦ ਨਗਰ ਜਾਣਗੇ ਤਾਂ ਤੁਸੀਂ ਆਪਣਾ ਬੰਦੋਬਸਤ ਕਰ ਲਓ, ਅਤੇ ਇਸ ਤੋਂ ਬਾਅਦ ਉਸ ਨੂੰ ਆਸ-ਪਾਸ ਤੋਂ ਜਾਣਕਾਰੀ ਮਿਲੀ ਕਿ ਸਹੁਰਾ, ਮਾਂ, ਭੂਆ, ਮਾਮੀ, ਮਾਸੀ, ਮਾਸੜ, ਚਾਚਾ ਅਤੇ ਹੋਰ ਵਿਅਕਤੀ ਪਹਿਲਾਂ ਉਨ੍ਹਾਂ ਦੇ ਘਰ ਆਏ ਅਤੇ ਉਸ ਦੀ ਭੈਣ ਅਤੇ ਮਾਂ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਭੈਣ ਦੀ ਕੁੱਟਮਾਰ ਕੀਤੀ, ਜਿਸ ਉਪਰੰਤ ਪੁਲਿਸ ਬੁਲਾਉਣ ਦੌਰਾਨ ਉਹ ਵਾਪਸ ਚਲੇ ਗਏ ਪਰ ਮੁੜ ਕੰਧਾ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਸਬੂਤ ਮਿਟਾਉਣ ਲਈ ਲੱਗੇ ਸੀਸੀਟੀਵੀ ਕੈਮਰੇ ਤੋੜ ਕੇ ਉਸ ਦਾ ਸਾਮਾਨ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮਨਦੀਪ ਕੌਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਵੱਲੋਂ ਪਹਿਲਾਂ ਉਸ ਨੂੰ ਨਜ਼ਦੀਕ ਪ੍ਰਸਿੱਧ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਤ ਨਾਜਕ ਹੋਣ ਕਰਕੇ ਡਾਕਟਰਾਂ ਵੱਲੋਂ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਗਜੀਤ ਸਿੰਘ ਨੇ ਦੱਸਿਆ ਕਿ ਸਵਾ ਸਾਲ ਪਹਿਲਾਂ ਵਿਦੇਸ਼ ਤੋਂ ਆਏ ਮਨਿੰਦਰ ਸਿੰਘ ਵੱਲੋਂ ਵਿਦੇਸ਼ ਵਿਖੇ ਇੱਕ ਵਿਆਹ ਕੀਤੇ ਹੋਣ ਦੇ ਬਾਵਜੂਦ ਵੀ ਇੱਥੇ ਧੋਖੇ ਨਾਲ ਦੂਜਾ ਵਿਆਹ ਕਰਵਾ ਕੇ 20 ਦਿਨ ਬਾਅਦ ਹੀ ਵਿਦੇਸ਼ ਚਲਾ ਗਿਆ ਸੀ, ਜਿਸ ਨੇ ਇਸ ਪੂਰੇ ਮਾਮਲੇ ਨੂੰ ਸਿਰਫ਼ ਘਰੇਲੂ ਹਿੰਸਾ ਤੋਂ ਵਧਾ ਕੇ ਧੋਖੇ ਅਤੇ ਵਿਦੇਸ਼ੀ ਰਿਸ਼ਤਿਆਂ ਦੀ ਭਿਆਨਕ ਸੱਚਾਈ ਵਿੱਚ ਬਦਲ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸਹੁਰੇ ਮੱਖਣ ਸਿੰਘ ਅਤੇ ਸੱਸ ਜਸਵੰਤ ਕੌਰ ਨੂੰ ਕਾਬੂ ਕੀਤਾ ਗਿਆ ਹੈ ਪਰ ਪੁਲਿਸ ਵੱਲੋਂ ਅਜਿਹੀ ਕੋਈ ਵੀ ਪੁਸ਼ਟੀ ਨਹ
ਵਿਆਹ ਦੇ 20 ਦਿਨ ਬਾਅਦ ਹੀ ਵਿਦੇਸ਼ ਭੱਜਿਆ ਪਤੀ, ਸੱਸ-ਸਹੁਰੇ ਦੇ ਜ਼ੁਲਮ ਨੇ ਲੈ ਲਈ ਨੌਜਵਾਨ ਔਰਤ ਦੀ ਜਾਨ — ਪਰ ਸੱਚ ਕੁਝ ਹੋਰ ਹੈ
ਜਲੰਧਰ ਦੇ ਥਾਣਾ ਇੱਕ ਅਧੀਨ ਆਉਂਦੇ ਖੇਤਰ ਆਨੰਦ ਨਗਰ ਮਕਸੂਦਾਂ ਵਿੱਚ ਉਸ ਸਮੇਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਜਦੋਂ ਇੱਕ ਸਾਲ ਪਹਿਲਾਂ ਵਿਆਹ ਕੇ ਆਈ ਔਪਤ ਨੇ ਆਪਣੇ ਸਹੁਰਿਆਂ ਵੱਲੋਂ ਕੀਤੇ ਜਾ ਰਹੇ ਹਮਲੇ ਤੋਂ ਘਬਰਾ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣ
NRI Post Desk · 27 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





