|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਧਾਇਕ ਦੇ 2000 ਕਰੋੜ ਦੇ ਦਾਅਵੇ ਪਿੱਛੇ ਛੁਪਿਆ ਕੀ ਹੈ? ਲਾਈਵ ਵੀਡੀਓ ਨੇ ਖੋਲ੍ਹੀਆਂ ਮਾਈਨਿੰਗ ਦੀਆਂ ਪਰਤਾਂ

ਨੂਰਪੁਰ ਬੇਦੀ ਇਲਾਕੇ ਦੇ ਸਿਰਕੱਢ ਆਗੂ ਮਨਜੀਤ ਸਿੰਘ ਕਾਲੂ ਸੈਦਪੁਰੀਆ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ’ਤੇ ਗੰਭੀਰ ਆਰੋਪ ਲਗਾਏ ਜਾਣ ਤੋਂ ਬਾਅਦ ਇਲਾਕੇ ਵਿੱਚ ਵੱਡੇ ਪੱਧਰ ’ਤੇ ਚੱਲ ਰ

NRI Post Desk · 27 ਦਿਨ ਪਹਿਲਾਂ · ਅੱਪਡੇਟ 32 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਧਾਇਕ ਦੇ 2000 ਕਰੋੜ ਦੇ ਦਾਅਵੇ ਪਿੱਛੇ ਛੁਪਿਆ ਕੀ ਹੈ? ਲਾਈਵ ਵੀਡੀਓ ਨੇ ਖੋਲ੍ਹੀਆਂ ਮਾਈਨਿੰਗ ਦੀਆਂ ਪਰਤਾਂ
📷 NRI Post Desk

ਨੂਰਪੁਰ ਬੇਦੀ ਇਲਾਕੇ ਦੇ ਸਿਰਕੱਢ ਆਗੂ ਮਨਜੀਤ ਸਿੰਘ ਕਾਲੂ ਸੈਦਪੁਰੀਆ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ’ਤੇ ਗੰਭੀਰ ਆਰੋਪ ਲਗਾਏ ਜਾਣ ਤੋਂ ਬਾਅਦ ਇਲਾਕੇ ਵਿੱਚ ਵੱਡੇ ਪੱਧਰ ’ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਦੀਆਂ ਕਈ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਸੋਮਵਾਰ ਦੀ ਰਾਤ ਨੂੰ ਕਾਲੂ ਸੈਦਪੁਰੀਆ ਨੇ ਲਾਈਵ ਹੋ ਕੇ ਦਾਅਵਾ ਕੀਤਾ ਕਿ ਵਿਧਾਇਕ ਨੇ ਗੈਰ ਕਾਨੂੰਨੀ ਮਾਈਨਿੰਗ ਰਾਹੀਂ 2000 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਹੈ ਅਤੇ 32 ਕਿੱਲੇ ਬੇਨਾਮੀ ਜ਼ਮੀਨ ’ਤੇ ਸ਼ਰੇਆਮ ਮਾਈਨਿੰਗ ਕਰਵਾਈ ਜਾ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਆਮ ਵਿਅਕਤੀ ਦਾ ਵਿਖਾਵਾ ਕਰਨ ਵਾਲੇ ਵਿਧਾਇਕ ਸਾਹਿਬ ਐਕਟੀਵਾ ’ਤੇ ਆ ਕੇ ਪੈਸੇ ਇਕੱਠੇ ਕਰਦੇ ਹਨ ਅਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਦਕਿ ਖੇੜਾ ਜੋਨ ਵਿੱਚੋਂ ਅਗਾਊਂ ਪੈਸਿਆਂ ਦੀ ਮੰਗ ਵੀ ਪੂਰੀ ਨਹੀਂ ਹੋ ਸਕੀ। ਇੱਥੇ ਹੀ ਬੱਸ ਨਹੀਂ, ਉਕਤ ਵਿਅਕਤੀ ਨੇ ਵਿਧਾਇਕ ਦੇ ਪਿਤਾ ਸਬੰਧੀ ਅਪਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਅਤੇ ਆਪਣੇ ਖਿਲਾਫ ਪੁਲਿਸ ਤੋਂ ਨਜਾਇਜ਼ ਪਰਚੇ ਕਰਵਾਉਣ ਦਾ ਖਦਸ਼ਾ ਵੀ ਜਾਹਰ ਕੀਤਾ। ਸੂਤਰਾਂ ਮੁਤਾਬਕ ਇਹ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਕੁਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਹਲਕਾ ਇੰਚਾਰਜ ਬਰਿੰਦਰ ਢਿੱਲੋ ਨੇ ਮਾਈਨਿੰਗ ਮਾਫੀਆ ਖਿਲਾਫ ਮੁਹਿੰਮ ਚਲਾ ਕੇ ਰਾਤ ਨੂੰ ਵੀਡੀਓ ਵਾਇਰਲ ਕੀਤੀਆਂ ਸਨ, ਜਿਨ੍ਹਾਂ ਤੋਂ ਬਾਅਦ ਨੂਰਪੁਰ ਬੇਦੀ ਜੋਨ ਵਿੱਚ ਮਜਬੂਰਨ ਮਾਈਨਿੰਗ ਬੰਦ ਕਰਨੀ ਪਈ ਸੀ ਅਤੇ ਵਿਧਾਇਕ ਨੂੰ ਸ਼ੱਕ ਹੈ ਕਿ ਇਹ ਛਾਪੇਮਾਰੀ ਕਾਲੂ ਸੈਦਪੁਰੀਆ ਵੱਲੋਂ ਕਰਵਾਈ ਗਈ। ਇਸ ਮਾਮਲੇ ’ਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਲੂ ਸੈਦਪੁਰੀਆ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਤੇ ਬਰਾਬਰ ਮਦਦ ਦਾ ਭਰੋਸਾ ਦਿੱਤਾ, ਜਦਕਿ ਲਾਈਵ ਹੋ ਕੇ ਕਿਹਾ ਕਿ ਵਿਧਾਇਕ ਚੱਢਾ ਵਿਰੁੱਧ ਸਾਹਮਣੇ ਆਏ ਦੋਸ਼ ਗੰਭੀਰ ਹਨ ਅਤੇ ਇਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਦਰਮਿਆਨ ਇਲਾਕੇ ਵਿੱਚ ਕਰੈਸ਼ਰਾਂ ਤੋਂ ਕਥਿਤ ਤੌਰ ’ਤੇ 58 ਲੱਖ ਰੁਪਏ ਇਕੱਠੇ ਕਰਨ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਾਹਨਪੁਰ ਖੂਹੀ ਦੇ ਰਸਤੇ ਦੇ ਬਾਰ ਬਾਰ ਬੰਦ ਹੋਣ ਦੀਆਂ ਚਰਚਾਵਾਂ ਵੀ ਜ਼ੋਰਾਂ ’ਤੇ ਹਨ। ਦੂਜੇ ਪਾਸੇ ਵਿਧਾਇਕ ਦਿਨੇਸ਼ ਚੱਢਾ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਇੱਕ ਹਲਫੀਆ ਬਿਆਨ ਰਾਹੀਂ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਮਜੀਠੀਆ ਆਪਣੇ ਦਾਅਵੇ ਅਨੁਸਾਰ 2000 ਕਰੋੜ ਜਾਂ 100 ਕਰੋੜ ਰੁਪਏ ਦੀ ਜਾਇਦਾਦ ਸਾਬਤ ਕਰ ਦਿੰਦੇ ਹਨ ਤਾਂ ਉਹ ਆਪਣੀ ਸਾਰੀ ਜਾਇਦਾਦ ਮਜੀਠੀਆ ਨੂੰ ਦਾਨ ਕਰ ਦੇਣਗੇ, ਅਤੇ ਉਹ ਵੀਡੀਓ ਜਾਰੀ ਕਰਨ ਵਾਲੇ ਵਿਅਕਤੀ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!