ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਨੇ ਰਾਹੋਂ ਤੋਂ ਮੱਤੇਵਾੜਾ ਰੋਡ ਦੀ ਬਹੁਤ ਖਸਤਾ ਹਾਲਾਤ ਦਾ ਮੁੱਦਾ ਚੁੱਕਿਆ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਕਿਹਾ ਕਿ ਇਸ ਸੜਕ ਤੋਂ ਆਮ ਲੋਕਾਂ ਦਾ ਆਉਣਾ ਜਾਉਣਾ ਬਹੁਤ ਔਖਾ ਹੋ ਗਿਆ ਹੈ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਹੋਂ ਤੋਂ ਮੱਤੇਵਾੜਾ ਰੋਡ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ 2021 ਵਿੱਚ ਕੀਤਾ ਗਿਆ ਸੀ ਪਰ ਇਸ ਸੜਕ ਤੋਂ ਮਾਈਨਿੰਗ ਦਾ ਭਾਰੀ ਟਰੈਫਿਕ ਲੰਘਦਾ ਹੈ ਜਿਸ ਕਾਰਨ ਇਹ ਸੜਕ ਟੁੱਟ ਗਈ ਹੈ। ਇਸ ਸਮੱਸਿਆ ਦੇ ਹੱਲ ਲਈ ਡਿਪਟੀ ਡਾਇਰੈਕਟਰ ਰਿਸਰਚ ਲੈਬ ਪਟਿਆਲਾ ਨੂੰ ਪਹੁੰਚ ਕੀਤੀ ਗਈ ਅਤੇ ਇਸ ਸੜਕ ਦੇ ਤਰਸ ਡਿਜਾਇਨ ਅਤੇ ਮੌਕੇ ਤੇ ਲੋੜੀਂਦੀ ਰਿਟੇਨਿੰਗ ਦੀਵਾਰ ਨੂੰ ਸ਼ਾਮਿਲ ਕਰਦੇ ਹੋਏ ਇਸ ਸੜਕ ਦਾ ਐਸਟੀਮੇਟ 33 ਕਰੋੜ 88 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ ਜਿਸ ਦੇ ਫੰਡ ਦੀ ਪ੍ਰਾਪਤੀ ਲਈ ਕੇਸ ਭੇਜ ਦਿੱਤਾ ਗਿਆ ਹੈ ਅਤੇ ਫੰਡ ਉੱਪਲਬਧ ਹੋਣ ਤੇ ਸਪੈਸ਼ਲ ਰਿਪੇਅਰ ਦਾ ਕੰਮ ਕਰਵਾ ਦਿੱਤਾ ਜਾਵੇਗਾ। ਵਿਧਾਇਕ ਨਛੱਤਰ ਪਾਲ ਨੇ ਅੱਗੇ ਦੱਸਿਆ ਕਿ ਇਹ ਸੜਕ ਜਿਸਦੀ ਲੰਬਾਈ ਕਰੀਬ 12 ਕਿਲੋਮੀਟਰ ਹੈ ਤੋਂ 50 ਪਿੰਡਾਂ ਦੇ ਲੋਕ ਜਿਨ੍ਹਾਂ ਵਿੱਚ ਰਾਹੋਂ, ਨਵਾਂਸ਼ਹਿਰ, ਬਲਾਚੌਰ, ਗੜ੍ਹਸ਼ੰਕਰ ਅਤੇ ਨਾਲ ਲਗਦੇ ਪਿੰਡਾਂ ਦੇ ਲੋਕ ਲੁਧਿਆਣੇ ਨੂੰ ਜਾਣ ਵਾਸਤੇ ਸਤਲੁਜ ਦਰਿਆ ਦਾ ਪੁੱਲ ਪਾਰ ਕਰਕੇ ਜਾਂਦੇ ਹਨ ਅਤੇ ਇਸ ਸੜਕ ਬਰਨਾਲਾ ਖੁਰਦ ਤੇ ਗੜ੍ਹੀ ਭਾਰਟਾ ਕੋਲੋ ਲਗਭਗ 10-10 ਫੁੱਟ ਡੂੰਘੇ ਟੋਏ ਪਏ ਹਨ ਜਿੱਥੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਤਾਜਪੁਰ ਤੋਂ ਸਤਲੁਜ ਦਰਿਆ ਤੱਕ ਡੂੰਘੇ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਦੇ ਟੁੱਟਣ ਦਾ ਮੇਨ ਕਾਰਨ ਮਾਈਨਿੰਗ ਵੀ ਹੈ ਅਤੇ ਜਿਸ ਤਰ੍ਹਾਂ ਕੈਬਨਿਟ ਮੰਤਰੀ ਵੱਲੋਂ ਪਹਿਲਾਂ ਉੜਾਪੜ ਤੋਂ ਰਾਹੋਂ ਜਾਡਲਾ ਨੂੰ ਅਤੇ ਮਾਛੀਵਾੜਾ ਨਵਾਂਸ਼ਹਿਰ ਸੜਕ ਬਣਾਈ ਹੈ ਉਸੇ ਤਰ੍ਹਾਂ ਇਹ ਸੜਕ ਬਣਾਉਣ ਜਾਵੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ। ਇਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵਿਧਾਇਕ ਨਛੱਤਰ ਪਾਲ ਦੀ ਗੱਲ ਨਾਲ ਸਹਿਮਤ ਹਨ ਅਤੇ ਇਸ ਰੋਡ ਤੇ ਮਾਈਨਿੰਗ ਦੀ ਟਰੈਫਿਕ ਜਿਹੜੀ ਬਹੁਤ ਜਿਆਦਾ ਭਾਰੀ ਟ੍ਰੈਫਿਕ ਲੰਘਦੀ ਹੈ ਇਸ ਕਰਕੇ ਇਸ ਸੜਕ ਵਿੱਚ ਬਹੁਤ ਟੋਏ ਪਏ ਹਨ ਅਤੇ ਉਨ੍ਹਾਂ ਮੰਨਿਆ ਕਿ ਜੇ 2021 ਵਿੱਚ ਹੀ ਇਸ ਸੜਕ ਦਾ ਰਿਸਰਚ ਲਿਆ ਹੁੰਦਾ ਤਾਂ ਲੈਬ ਤੋਂ ਕਰਸਟ ਡਿਜਾਇਨ ਤਿਆਰ ਕਰਕੇ ਇਸ ਸੜਕ ਨੂੰ ਬਣਾ ਲੈਂਦੇ ਤਾਂ ਅੱਜ ਇਹ ਸਮੱਸਿਆ ਪੈਣੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੂਰਾ ਕਰਸਟ ਡਿਜਾਇਨ ਕਰਾ ਕੇ ਅਤੇ ਰਿਟੇਨਿੰਗ ਵਾਲ ਨਾਲ ਬਣਾ ਕੇ ਇਸ ਨੂੰ ਬਣਾਇਆ ਜਾ ਰਿਹਾ ਹੈ ਤਾਂ ਕਿ ਪਤਾ ਹੈ ਕਿ ਬਰਨਾਲਾ ਖੁਰਦ ਤੇ ਭਾਰਟਾ ਕਲਾਂ ਵਿੱਚ 800 ਮੀਟਰ ਸੜਕ ਜਿੱਥੇ ਜਿਆਦਾ ਇਨ੍ਹਾਂ ਦੋ ਪਿੰਡਾਂ ਦੇ ਵਿੱਚ ਸਮੱਸਿਆ ਆ ਰਹੀ ਹੈ ਉਸ ਦੋ ਕਿਲੋਮੀਟਰ ਏਰੀਆ ਵਿੱਚ ਸੀਸੀ ਸੜਕ ਬਣਾਈ ਜਾ ਰਹੀ ਹੈ ਅਤੇ ਪੂਰੀ ਮਜਬੂਤੀ ਨਾਲ ਇਹ ਸੜਕ ਬਣਾ ਕੇ ਦਿੱਤੀ ਜਾਵੇਗੀ ਤਾਂ ਕਿ ਭਾਵੇਂ ਭਾਰੀ ਮਾਈਨਿੰਗ ਦਾ ਭਾਰੀ ਟਰੈਫਿਕ ਹੈ ਆਉਣ ਵਾਲੇ ਸਮੇਂ ਵਿੱਚ ਇਸ ਸੜਕ ਤੇ ਕੋਈ ਮੁਸ਼
ਵਿਧਾਨ ਸਭਾ ਵਿੱਚ ਖੁੱਲ੍ਹਾ ਹੋਇਆ 33 ਕਰੋੜ ਦਾ ਰਾਜ਼, ਮੰਤਰੀ ਦੇ ਇਸ ਬਿਆਨ ਨੇ ਸਭ ਨੂੰ ਕੀਤਾ ਹੈਰਾਨ
ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਨੇ ਰਾਹੋਂ ਤੋਂ ਮੱਤੇਵਾੜਾ ਰੋਡ ਦੀ ਬਹੁਤ ਖਸਤਾ ਹਾਲਾਤ ਦਾ ਮੁੱਦਾ ਚੁੱਕਿਆ ਅਤੇ ਲੋਕ ਨਿਰਮਾਣ ਮੰਤਰੀ ਹ
NRI Post Desk · 32 ਦਿਨ ਪਹਿਲਾਂ · ਅੱਪਡੇਟ 34 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





