ਜਿਉਂ-ਜਿਉਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਰਹੀ ਹੈ ਅਤੇ ਸਿਵਲ ਸਕੱਤਰੇਤ ਦੇ ਰੰਗ ਵੀ ਬਦਲਣ ਲੱਗੇ ਹਨ। ਆਜ਼ਾਦੀ ਮਗਰੋਂ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਟੌਪ ਦੇ ਅਫ਼ਸਰਾਂ ਨੇ ਪੱਤਰਕਾਰਾਂ ਨੂੰ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਦਫ਼ਤਰ ਨਾ ਆਇਆ ਕਰੋ, ਕਿਉਂਕਿ ਇੱਕ ਪਾਸੇ ਅਫ਼ਸਰਾਂ ’ਤੇ ਈਡੀ ਦਾ ਡਰ ਮੰਡਰਾ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਚਲਾਉਣ ਵਾਲੇ ਟੌਪ ਦੇ ਲੋਕਾਂ ਨੂੰ ਅਫ਼ਸਰਾਂ ’ਤੇ ਸ਼ੱਕ ਹੈ ਕਿ ਉਹ ਅੰਦਰਲੀ ਖ਼ਬਰ ਪੱਤਰਕਾਰਾਂ ਨੂੰ ਦੇ ਰਹੇ ਹਨ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਕੁੱਝ ਹੀ ਪੱਤਰਕਾਰ ਪੱਤਰਕਾਰੀ ਦੀਆਂ ਜੜ੍ਹਾਂ ਵਿੱਚ ਤੇਲ੍ਹ ਦੇਣ ਲੱਗੇ ਹੋਏ ਹਨ ਜੋ ਇੱਕੱਲੀ-ਇੱਕਲੀ ਗੱਲ ਸਿਆਸੀ ਆਕਾਂ ਦੇ ਕੰਨਾਂ ਵਿੱਚ ਚੌਂਦੇ ਹਨ, ਅਤੇ ਨੌਕਰਸ਼ਾਹ ਨਿਰਪੱਖ ਪੱਤਰਕਾਰਾਂ ਨੂੰ ਦਫ਼ਤਰਾਂ ਵਿੱਚ ਆਉਣ ਤੋਂ ਰੋਕਦੇ ਹੋਏ ਵੀ ਕੁੱਝ ਚੁਗਲਖੋਰ ਪੱਤਰਕਾਰਾਂ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਸਮੇਂ ਦਾ ਗੇੜ ਵੀ ਕਮਾਲ ਦਾ ਹੈ, ਕਿਉਂਕਿ ਇੱਕ ਪਾਰਟੀ ਦਾ ਹਲਕਾ ਇੰਚਾਰਜ ਜੋ ਸੇਵਾ ਮੁਕਤ ਪੀ.ਸੀ.ਐੱਸ. ਤੋਂ ਸਿਆਸਤਦਾਨ ਬਣਿਆ ਹੈ, ਪਹਿਲਾਂ ਇੱਕ ਸੀਨੀਅਰ ਆਈ.ਏ.ਐੱਸ. ਅਧਿਕਾਰੀ ਨੂੰ ਸਮਾਂ ਲੈ ਕੇ ਮਿਲਣ ਜਾਂਦਾ ਸੀ ਅਤੇ ਹੁਣ ਉਹੀ ਨੇਤਾ ਆਪਣੇ ਹਲਕੇ ਦੇ ਕੰਮਾਂ ਦੀ ਪੋਟਲੀ ਖੋਲ੍ਹ ਕੇ ਉਸੇ ਅਧਿਕਾਰੀ ਨੂੰ ਸਮਝਾ ਰਿਹਾ ਹੈ, ਜਦੋਂ ਕਿ ਪਹਿਲਾਂ ਉਹੀ ਪੀ.ਸੀ.ਐੱਸ. ਅਧਿਕਾਰੀ ਸਾਹਮਣੇ ਬੈਠ ਕੇ ਜਾਣਕਾਰੀ ਦਿੰਦਾ ਰਿਹਾ ਸੀ। ਈਡੀ ਦੀਆਂ ਕਾਰਵਾਈਆਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਬਿਡਲਰਾਂ ਤੇ ਹੋਰ ਕਾਰੋਬਾਰੀਆਂ ਨੂੰ ਕਾਫ਼ੀ ਡਰਾ ਦਿੱਤਾ ਹੈ ਅਤੇ ਸੋਨੇ ਦਾ ਇੱਕ ਵੱਡਾ ਕਾਰੋਬਾਰੀ ਵੀ ਅੱਜਕੱਲ੍ਹ ਕਾਫ਼ੀ ਪਰੇਸ਼ਾਨ ਹੈ, ਕਿਉਂਕਿ ਰਾਜਧਾਨੀ ਵਿੱਚ ਮਸ਼ਹੂਰ ਜਿਊਲਅਰਜ਼ ’ਤੇ ਛਾਪੇ ਨੇ ਦੂਰ-ਦੂਰ ਤੱਕ ਮਸ਼ਹੂਰੀ ਕਰ ਦਿੱਤੀ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਇਸ ਨਾਲ ਟੌਪ ਦੇ ਸਿਆਸੀ ਨੇਤਾ ਦੀਆਂ ਪਰਿਵਾਰਕ ਔਰਤਾਂ ਨੂੰ ਕਿੱਲੋਆਂ ਦੇ ਭਾਅ ਨਾਲ ਸੋਨਾ ਦੇਣ ਦਾ ਭੇਤ ਵੀ ਖੁੱਲ੍ਹ ਗਿਆ। ਦੂਜੇ ਪਾਸੇ ਸਰਕਾਰੀ ਕੋਠੀਆਂ ਦਾ ਭੇਤ ਖੁੱਲ੍ਹਣ ਬਾਅਦ ਸੈਕਟਰ 39 ਵਿੱਚ ਪੁਲਿਸ ਦਾ ਪਹਿਰਾ ਲਾ ਦਿੱਤਾ ਗਿਆ ਹੈ ਅਤੇ ਕੰਪਲੈਕਸ ਦੇ ਅੰਦਰ ਜਾਣ ਲਈ ਹਰੇਕ ਵਿਅਕਤੀ ’ਤੇ ਰੋਕ ਲੱਗ ਗਈ ਹੈ, ਜਿੱਥੇ ਪੱਤਰਕਾਰਾਂ ਤੇ ਦੋਧੀਆਂ ਤੱਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਅਤੇ ਅਫ਼ਸਰਾਂ ਤੇ ਮੰਤਰੀਆਂ ਤੋਂ ਵੱਧ ਉਨ੍ਹਾਂ ਦੇ ਨੌਕਰ ਪਰੇਸ਼ਾਨ ਹਨ ਕਿਉਂਕਿ ਦੁੱਧ ਤੇ ਹੋਰ ਖਾਣ ਪੀਣ ਦਾ ਸਾਮਾਨ ਹੁਣ ਬਾਹਰ ਗੇਟ ਤੋਂ ਲੈਣਾ ਪੈ ਰਿਹਾ ਹੈ। ਬੀਤੇ ਕੱਲ੍ਹ ਕੁੱਝ ਪ੍ਰਦਰਸ਼ਨਕਾਰੀ ਧਰਨਾ ਦੇਣ ਆ ਗਏ ਜਿਨ੍ਹਾਂ ਦੀ ਪੁਲਿਸ ਨਾਲ ਝੜਪ ਹੋਈ ਅਤੇ ਵਾਰ-ਵਾਰ ਅੰਦਰ ਜਾਣ ਲਈ ਧੱਕਾ-ਮੁੱਕੀ ਕਰ ਰਹੇ ਇੱਕ ਪ੍ਰਦਰਸ਼ਨਕਾਰੀ ਨੂੰ ਪੁਲਿਸ ਅਧਿਕਾਰੀ ਨੇ ਮੇਹਣਾ ਮਾਰਦੇ ਹੋਏ ਕਿਹਾ ਕਿ ਸੱਥ ਵਿੱਚ ਜਾਓ, ਸਰਕਾਰ ਸੱਥਾਂ ਵਿੱਚੋਂ ਚੱਲਦੀ ਹੈ, ਇੱਥੇ ਕੋਈ ਨਹੀਂ, ਜਿਸ ਦਾ ਪ੍ਰਦਰਸ਼ਨਕਾਰੀ ਕੋਲ ਕੋਈ ਜਵਾਬ ਨਾ ਆਇਆ। ਅੱਜਕੱਲ੍ਹ ਹਰ ਥਾਂ ਤਿੰਨ ਬੀਬੀਆਂ ਦੀ ਵੀ ਬਹੁਤ ਚਰਚਾ ਹੋ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਬੀਬੀ ਸੁਖਪਾਲ ਖਹਿਰਾ ਦੇ ਟਰੈਕ ਵਿੱਚ ਅਜਿਹੀ ਫਸੀ ਕਿ ਸੋਸ਼ਲ ਮੀਡੀਆ ਵਿੱਚ ਹਮ
ਸਕੱਤਰੇਤ ਦੇ ਬੰਦ ਦਰਵਾਜ਼ੇ ਪਿੱਛੇ: ਸੋਨੇ ਦੀ ਚਰਚਾ ਤੋਂ ਤਿੰਨ ਬੀਬੀਆਂ ਤੱਕ, ਸੱਤਾ ਦੇ ਗਲਿਆਰਿਆਂ ਵਿੱਚ ਕੀ ਛੁਪਿਆ ਹੈ?
ਜਿਉਂ-ਜਿਉਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਰਹੀ ਹੈ ਅਤੇ ਸਿਵਲ ਸਕੱਤਰੇਤ ਦੇ ਰੰਗ ਵੀ ਬਦਲਣ ਲੱਗੇ ਹਨ। ਆਜ਼ਾਦੀ ਮਗਰੋਂ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕ
NRI Post Desk · 51 ਦਿਨ ਪਹਿਲਾਂ · ਅੱਪਡੇਟ 13 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





