|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਕੂਲ ਦੀ ਰਸੋਈ ਤੋਂ ਬਾਅਦ ਜੇਲ੍ਹ ਦੀ ਰਸੋਈ 'ਚ ਵੀ ਛਾਪਾ, ਪਰ ਜਿਸ ਖਾਣੇ ਦੀ ਫਿਕਰ ਸੀ ਉਹੀ ਰਿਹਾ ਬਾਹਰ

ਫ਼ਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਮੰਗਲਵਾਰ ਨੂੰ ਵਿਭਾਗ ਦੀ ਟੀਮ ਨੇ ਪਹਿਲਾਂ ਮਮਦੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਦੀ ਰਸੋਈ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਅਤੇ

NRI Post Desk · 7 ਦਿਨ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਕੂਲ ਦੀ ਰਸੋਈ ਤੋਂ ਬਾਅਦ ਜੇਲ੍ਹ ਦੀ ਰਸੋਈ 'ਚ ਵੀ ਛਾਪਾ, ਪਰ ਜਿਸ ਖਾਣੇ ਦੀ ਫਿਕਰ ਸੀ ਉਹੀ ਰਿਹਾ ਬਾਹਰ
📷 NRI Post Desk

ਫ਼ਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਮੰਗਲਵਾਰ ਨੂੰ ਵਿਭਾਗ ਦੀ ਟੀਮ ਨੇ ਪਹਿਲਾਂ ਮਮਦੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਦੀ ਰਸੋਈ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਅਤੇ ਬੱਚਿਆਂ ਦੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮਿਡ-ਡੇ ਮੀਲ ਦੇ ਤਿੰਨ ਸੈਂਪਲ ਭਰੇ। ਇਨ੍ਹਾਂ ਸੈਂਪਲਾਂ ਵਿੱਚ ਤਿਆਰ ਰਾਜ ਮਾਂਹ, ਚੌਲ ਅਤੇ ਕਾਲੇ ਛੋਲੇ ਸ਼ਾਮਲ ਸਨ। ਤਿੰਨ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਵਾਲੇ ਦਿਨ ਹੀ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਰਸੋਈ ਦੀ ਸਫ਼ਾਈ, ਖਾਣ-ਪੀਣ ਦੀਆਂ ਵਸਤਾਂ ਦੀ ਸਟੋਰੇਜ ਅਤੇ ਭੋਜਨ ਤਿਆਰ ਕਰਨ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਇਹ ਤਿੰਨੋਂ ਸੈਂਪਲ ਸਰਕਾਰੀ ਫੂਡ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ ਅਤੇ ਵਿਭਾਗੀ ਅਧਿਕਾਰੀਆਂ ਅਨੁਸਾਰ ਰਿਪੋਰਟ ਆਉਣ ਤੋਂ ਬਾਅਦ ਹੀ ਭੋਜਨ ਦੀ ਗੁਣਵੱਤਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ, ਜਿਸ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਪਰ ਇਸੇ ਦਿਨ ਦੂਜੀ ਕਾਰਵਾਈ ਨੇ ਹੈਰਾਨੀ ਵਿੱਚ ਪਾ ਦਿੱਤਾ। ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਖਾਣੇ ਦੀ ਗੁਣਵੱਤਾ ਦੀ ਜਾਂਚ ਲਈ ਪਹੁੰਚੀ ਟੀਮ ਨੇ ਜੇਲ੍ਹ ਦੀ ਕੰਟੀਨ ਅਤੇ ਮੈੱਸ ਦੀ ਅਚਨਚੇਤ ਚੈਕਿੰਗ ਕੀਤੀ, ਪਰ ਕੰਟੀਨ ਵਿੱਚੋਂ ਸਿਰਫ਼ ਰਸ ਅਤੇ ਮੁਰੱਬੇ ਦੇ ਦੋ ਸੈਂਪਲ ਹੀ ਭਰੇ ਗਏ। ਜਦੋਂ ਕਿ ਮੈੱਸ ਵਿੱਚ ਤਿਆਰ ਹੋ ਕੇ ਕੈਦੀਆਂ ਦੀਆਂ ਥਾਲੀਆਂ ਤੱਕ ਪਹੁੰਚਣ ਵਾਲੇ ਰੋਜ਼ਾਨਾ ਖਾਣੇ ਦਾ ਕੋਈ ਵੀ ਸੈਂਪਲ ਨਹੀਂ ਲਿਆ ਗਿਆ। ਇਸ ਕਾਰਵਾਈ ਨਾਲ ਸਵਾਲ ਉੱਠ ਰਿਹਾ ਹੈ ਕਿ ਜਦੋਂ ਜਾਂਚ ਦਾ ਮਕਸਦ ਕੈਦੀਆਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣਾ ਸੀ, ਤਾਂ ਜੇਲ੍ਹ ਦੀ ਮੈੱਸ ਦਾ ਖਾਣਾ ਜਾਂਚ ਦੇ ਘੇਰੇ ਤੋਂ ਬਾਹਰ ਕਿਉਂ ਰਹਿ ਗਿਆ। ਜੇਲ੍ਹ ਵਿੱਚ ਕੈਦੀਆਂ ਨੂੰ ਰੋਜ਼ਾਨਾ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸੁਰੱਖਿਆ ਸਭ ਤੋਂ ਅਹਿਮ ਮੁੱਦਾ ਹੈ ਅਤੇ ਸਿਰਫ਼ ਕੰਟੀਨ ਦੀਆਂ ਦੋ ਵਸਤਾਂ ਦੇ ਸੈਂਪਲ ਲੈਣ ਨਾਲ ਮੈੱਸ ਦੇ ਭੋਜਨ ਦੀ ਗੁਣਵੱਤਾ ਬਾਰੇ ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ। ਇਹ ਘਟਨਾ ਇਸ ਗੱਲ ਦਾ ਸੰਕੇਤ ਹੈ ਕਿ ਵਿਭਾਗ ਦੀ ਕਾਰਵਾਈ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਰਹਿ ਗਈ ਅਤੇ ਜਿਸ ਅਸਲ ਮਕਸਦ ਲਈ ਇਹ ਜਾਂਚ ਹੋਣੀ ਚਾਹੀਦੀ ਸੀ, ਉਹ ਅਜੇ ਵੀ ਅਧੂਰਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਕੂਲ ਦੀ ਰਸੋਈ ਤੋਂ ਬਾਅਦ ਜੇਲ੍ਹ ਦੀ ਰਸੋਈ 'ਚ ਵੀ ਛਾਪਾ, ਪਰ ਜਿਸ ਖਾਣੇ ਦੀ ਫਿਕਰ ਸੀ ਉਹੀ ਰਿਹਾ ਬਾਹਰ — NRI Post