ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਦੇਸ਼ ਦਾ ਮੋਹਰੀ ਸੂਬਾ ਬਣਨ ਦੇ ਦਾਅਵੇ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਨਿਕਲੀ ਹੈ। ਪੰਜਾਬ ਦੇ 1925 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 1113 ਸਕੂਲ ਅਜੇ ਵੀ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ, ਜੋ ਤਕਰੀਬਨ 58 ਫੀਸਦੀ ਬਣਦੇ ਹਨ। ਸਿੱਖਿਆ ਵਿਭਾਗ ਵੱਲੋਂ ਆਖਰੀ ਵਾਰ 2022 ਵਿੱਚ ਬਤੌਰ ਪ੍ਰਿੰਸੀਪਲ 189 ਤਰੱਕੀਆਂ ਕੀਤੀਆਂ ਗਈਆਂ ਸਨ, ਉਸ ਤੋਂ ਬਾਅਦ ਬਤੌਰ ਪ੍ਰਿੰਸੀਪਲ ਤਰੱਕੀਆਂ ਠੰਡੇ ਬਸਤੇ ਵਿੱਚ ਪਈਆਂ ਹੋਈਆਂ ਹਨ। ਵਿਭਾਗ ਦੇ ਅਨੁਸਾਰ ਪੰਜਾਬ ਵਿੱਚ 1945 ਅਸਾਮੀਆਂ ਮੰਨਜ਼ੂਰ ਹਨ, ਜਿਨਾਂ ਵਿੱਚ 44 ਡਿਪਟੀ ਡੀਈਓ ਅਤੇ 1901 ਸਕੂਲ ਪ੍ਰਿੰਸੀਪਲ ਦੀਆਂ ਅਸਾਮੀਆਂ ਮਨਜ਼ੂਰ ਹਨ, ਪਰ ਫ਼ੀਲਡ ਵਿੱਚੋਂ ਇਕੱਠੇ ਕੀਤੇ ਡਾਟੇ ਅਨੁਸਾਰ ਸਕੂਲਾਂ ਦੀ ਕੁੱਲ ਗਿਣਤੀ 1925 ਹੋਣ ਕਾਰਨ 24 ਅਸਾਮੀਆਂ ਘੱਟ ਮੰਨਜ਼ੂਰ ਹਨ। ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਅੱਜ ਤੱਕ ਡਿਪਟੀ ਡੀਈਓ ਦੀ ਕੋਈ ਅਸਾਮੀ ਮੰਨਜ਼ੂਰ ਨਹੀਂ ਹੈ। ਪੰਜਾਬ ਵਿੱਚ 22 ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਹਨ, ਉਹਨਾਂ ਦਾ ਵੱਖਰਾ ਕਾਡਰ ਹੈ, ਪਰ ਅੱਜ ਤੱਕ ਉਸ ਕਾਡਰ ਵਿੱਚ ਕੋਈ ਵੀ ਪ੍ਰਿੰਸੀਪਲ ਨਿਯੁਕਤ ਨਹੀਂ ਕੀਤਾ ਗਿਆ। ਇਸ ਦੇ ਨਾਲ਼ ਹੀ ਪੰਜਾਬ ਸਰਕਾਰ ਦੇ ਅਧਿਕਾਰ ਹੇਠ ਚੱਲਦੇ 10 ਮੈਰੀਟੋਰੀਅਸ ਸਕੂਲਾਂ ਤੇ ਆਦਰਸ਼ ਸਕੂਲਾਂ ਵਿੱਚ ਵੀ ਪ੍ਰਿੰਸੀਪਲ ਨਿਯੁਕਤ ਨਹੀਂ ਕੀਤੇ ਗਏ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਵੀ ਜਨਰਲ ਪ੍ਰਿੰਸੀਪਲਜ਼ ਲਗਾਏ ਹੋਏ ਹਨ, ਜਿਸ ਨਾਲ ਪ੍ਰਿੰਸੀਪਲਾਂ ਦੀ ਘਾਟ ਦਾ ਸੰਕਟ ਹੋਰ ਵਧ ਗਿਆ ਹੈ। ਸਭ ਤੋਂ ਗੰਭੀਰ ਸਥਿਤੀ ਐੱਸ ਬੀ ਐੱਸ ਨਗਰ ਵਿੱਚ 84.6 ਫੀਸਦੀ, ਮਾਨਸਾ ਵਿੱਚ 83.5 ਫੀਸਦੀ, ਬਰਨਾਲਾ ਵਿੱਚ 80.8 ਫੀਸਦੀ ਅਤੇ ਮੋਗਾ ਵਿੱਚ 77.3 ਫੀਸਦੀ ਅਸਾਮੀਆਂ ਖ਼ਾਲੀ ਹੋਣ ਕਾਰਨ ਬਣੀ ਹੋਈ ਹੈ। ਕਮਾਲ ਦੀ ਗੱਲ ਹੈ ਕਿ ਐੱਸ ਬੀ ਐੱਸ ਨਗਰ ਵਿੱਚ ਸਿਰਫ਼ 8 ਪ੍ਰਿੰਸੀਪਲ ਕੰਮ ਕਰ ਰਹੇ ਹਨ, ਜਿਨਾਂ ਵਿੱਚ 3 ਪ੍ਰਿੰਸੀਪਲ ਮੁੱਖ ਦਫ਼ਤਰ ਵਿਖੇ ਡਿਊਟੀ ਉੱਤੇ ਚੱਲ ਰਹੇ ਹਨ, ਜਦਕਿ ਫਰੀਦਕੋਟ, ਮੋਗਾ, ਬਠਿੰਡਾ ਅਤੇ ਸੰਗਰੂਰ ਵਿੱਚ 60 ਫੀਸਦੀ ਤੋਂ ਵੱਧ ਅਸਾਮੀਆਂ ਖ਼ਾਲੀ ਪਾਈਆਂ ਗਈਆਂ ਹਨ। ਇਸ ਸਥਿਤੀ ਨੇ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ, ਕਿਉਂਕਿ ਪ੍ਰਿੰਸੀਪਲਾਂ ਦੀ ਥੁੜ ਨਾਲ਼ ਸਕੂਲਾਂ ਦੇ ਪ੍ਰਬੰਧ, ਅਧਿਆਪਕਾਂ ਦੀ ਨਿਗਰਾਨੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਗੁਣ ਉੱਤੇ ਸਿੱਧਾ ਅਸਰ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿੱਚ ਇਸ ਖੁਲਾਸੇ ਨੇ ਰੋਸ ਪੈਦਾ ਕੀਤਾ ਹੈ, ਕਿਉਂਕਿ ਸਕੂਲਾਂ ਨੂੰ ਪ੍ਰਿੰਸੀਪਲਾਂ ਤੋਂ ਬਿਨਾਂ ਚਲਾਉਣਾ ਸਿੱਖਿਆ ਦੇ ਮਿਆਰ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋ ਰਿਹਾ ਹੈ।
ਸਿੱਖਿਆ ਕ੍ਰਾਂਤੀ ਦਾ ਦਾਅਵਾ ਤੇ ਅੰਦਰ ਦੀ ਕਹਾਣੀ: ਪੰਜਾਬ ਦੇ 1113 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ, ਖ਼ੁਲਾਸਾ ਹੋਈ ਵੱਡੀ ਸੱਚਾਈ
ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਦੇਸ਼ ਦਾ ਮੋਹਰੀ ਸੂਬਾ ਬਣਨ ਦੇ ਦਾਅਵੇ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਨਿਕਲੀ ਹੈ। ਪੰਜਾਬ ਦੇ 1925 ਸੀਨੀਅਰ ਸੈਕੰਡਰੀ ਸਕ
NRI Post Desk · 57 ਦਿਨ ਪਹਿਲਾਂ · ਅੱਪਡੇਟ 15 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




