ਮਾਨਸਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹਰ ਕਿਸਾਨ ਲਈ ਸਬਕ ਬਣ ਸਕਦਾ ਹੈ। ਦਰਅਸਲ ਪਿੰਡ ਠੂਠਿਆਂਵਾਲੀ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਮਾਨਸਾ ਮੰਡੀ ਦੇ ਇੱਕ ਸੂਦਖੋਰ ਪਵਨ ਕੁਮਾਰ ਪੁੱਤਰ ਜਗਨ ਨਾਥ ਵੱਲੋਂ ਪ੍ਰਨੋਟ ਦੇ ਵਿਰੋਧ ਵਿੱਚ ਲਿਆਂਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿਚ ਤਹਿਸੀਲਦਾਰ ਦਫ਼ਤਰ ਮਾਨਸਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਸੁਰਜੀਤ ਸਿੰਘ ਦੀ ਪਿਛਲੇ ਲੰਬੇ ਸਮੇਂ ਤੋਂ ਪਾਵਨ ਕੁਮਾਰ ਨਾਲ ਆੜਤ ਦੀ ਸਾਂਝ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਪਵਨ ਕੁਮਾਰ ਨੇ ਉਸਦੀ ਨਰਮਦਿਲੀ ਦਾ ਲਾਹਾ ਲੈਂਦਿਆਂ ਖਾਲੀ ਪ੍ਰਨੋਟ ਨੂੰ ਆਪਣੀ ਤਰਫੋਂ ਭਰ ਕੇ ਕੋਰਟ ਵਿਚ ਸਿਵਲ ਪ੍ਰੋਸੀਜਰ ਦੀ 1908 ਦੀ ਰੂਲਿੰਗ 64 ਦੇ ਆਰਡਰ ਨੰਬਰ 21 ਅਧੀਨ 1066009 ਰੁਪਏ ਦੇ ਕਰੀਬ ਬਦਲੇ ਮਾਨਸਾ ਪਿੰਡ ਵਿੱਚ ਪੈਂਦੇ 10 ਵਿਸਵਿਆਂ ਦੇ ਪਲਾਟ ਦੀ ਕੁਰਕੀ ਦੇ ਆਰਡਰ ਲਿਆਂਦੇ ਗਏ ਸੀ। ਕਿਸਾਨ ਵੱਲੋਂ ਨੋਟਿਸ ਨੂੰ ਪੜ੍ਹਦਿਆਂ ਸਾਰ ਜਥੇਬੰਦੀ ਕੋਲ ਪਹੁੰਚ ਕੀਤੀ ਗਈ ਅਤੇ ਜਥੇਬੰਦੀ ਵੱਲੋਂ ਫੌਰੀ ਐਕਸ਼ਨ ਲੈਂਦਿਆਂ ਤਹਿਸੀਲਦਾਰ ਦਫ਼ਤਰ ਮਾਨਸਾ ਅੱਗੇ ਧਰਨਾ ਦਿੱਤਾ ਗਿਆ। ਵਿਰੋਧ ਦੇ ਚਲਦਿਆਂ ਮੌਕੇ 'ਤੇ ਕੋਈ ਵੀ ਅਧਿਕਾਰੀ ਬੋਲੀ ਕਰਨ ਨਹੀਂ ਆਇਆ, ਜਿਸ ਉੱਤੇ ਜਥੇਬੰਦੀ ਵੱਲੋਂ ਜੇਤੂ ਨਾਰਿਆਂ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਥੇਬੰਦੀ ਆਪਣੀ ਇਤਿਹਾਸ ਉੱਤੇ ਪਹਿਰਾ ਦਿੰਦਿਆਂ ਕਰਜੇ ਵੱਟੇ ਕੁਰਕੀ, ਨਿਲਾਮੀਆਂ ਦੀ ਲੜਾਈ ਨੂੰ ਪਹਿਲ ਦੇ ਆਧਾਰ ਉੱਤੇ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਕੇ-ਮੌਕੇ ਉੱਪਰ ਸਰਕਾਰਾਂ ਵੱਲੋਂ ਕਰਜ਼ਿਆਂ ਨੂੰ ਖਤਮ ਕਰਨ ਅਤੇ ਫਸਲਾਂ ਦੇ ਵਾਜਿਬ ਭਾਅ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਸਰਕਾਰ ਦੇ ਵਾਅਦੇ ਕਦੇ ਵੀ ਖਰੇ ਨਹੀਂ ਉਤਰੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜਥੇਬੰਦੀ ਵੱਲੋਂ ਕਿਸੇ ਵੀ ਕਿਸਾਨ ਨੂੰ ਕਰਜੇ ਬਦਲੇ ਜ਼ਮੀਨ ਕੁਰਕ ਜਾਂ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ, ਕਾਲਾ ਸਿੰਘ ਅਕਲੀਆ, ਮੱਖਣ ਸਿੰਘ ਅਤਲਾ, ਕਰਨੈਲ ਸਿੰਘ ਖੀਵਾ, ਜਗਜੀਤ ਸਿੰਘ, ਗੁਰਮੀਤ ਸਿੰਘ ਜੋਗਾ, ਮਹਿੰਦਰ ਸਿੰਘ ਹੀਰੋ, ਸੁਖਦੇਵ ਸਿੰਘ, ਲੀਲਾ ਸਿੰਘ ਮੂਸਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਪੂਰੇ ਮਾਮਲੇ ਨੇ ਇਹ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਸੂਦਖੋਰਾਂ ਵੱਲੋਂ ਖਾਲੀ ਪ੍ਰਨੋਟ ਭਰ ਕੇ ਕੀਤੀ ਜਾਂਦੀ ਇਹ ਚਾਲ ਕਿਸਾਨਾਂ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ ਅਤੇ ਕੀ ਪ੍ਰਸ਼ਾਸਨ ਅਜਿਹੇ ਮਾਮਲਿਆਂ ਵਿੱਚ ਕਿਸਾਨਾਂ ਦੀ ਢਾਲ ਬਣੇਗਾ ਜਾਂ ਫਿਰ ਇਹ ਸੰਘਰਸ਼ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਸੂਦਖੋਰ ਦੀ ਚਾਲ ਨੇ ਕੀਤਾ ਕਿਸਾਨ ਨੂੰ ਬਰਬਾਦ, ਪਰ ਫਿਰ ਜੋ ਹੋਇਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ
ਮਾਨਸਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹਰ ਕਿਸਾਨ ਲਈ ਸਬਕ ਬਣ ਸਕਦਾ ਹੈ। ਦਰਅਸਲ ਪਿੰਡ ਠੂਠਿਆਂਵਾਲੀ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਮਾਨਸਾ ਮੰਡੀ ਦੇ ਇੱਕ ਸੂਦਖੋਰ ਪਵਨ ਕੁਮਾਰ ਪੁੱਤਰ ਜਗਨ ਨਾਥ ਵੱਲੋਂ ਪ੍ਰਨੋਟ ਦੇ
NRI Post Desk · 66 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




