|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ਨਿਚਰਵਾਰ ਸ਼ਾਮ ਨੂੰ ਪੀਏਪੀ ਚੌਂਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਕਿਉਂ ਲੱਗਾ ਕਈ ਕਿਲੋਮੀਟਰ ਲੰਮਾ ਜਾਮ, ਪਰ ਟਰੈਫਿਕ ਪੁਲਿਸ ਕਿੱਥੇ ਸੀ?

ਸ਼ਨਿਚਰਵਾਰ ਸ਼ਾਮ ਨੂੰ ਪੀਏਪੀ ਚੌਂਕ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਕਈ ਕਿਲੋਮੀਟਰ ਲੰਮਾ ਜਾਮ ਲੱਗਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਤਕਰੀਬਨ ਦੋ ਘੰਟੇ ਤੱਕ ਲੋਕਾਂ ਨੂੰ ਇਨ੍ਹਾਂ ਥਾਵਾਂ ਤੋਂ ਲੰਘਣ ਲਈ ਕਾਫੀ ਜੱਦ

NRI Post Desk · 73 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ਨਿਚਰਵਾਰ ਸ਼ਾਮ ਨੂੰ ਪੀਏਪੀ ਚੌਂਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਕਿਉਂ ਲੱਗਾ ਕਈ ਕਿਲੋਮੀਟਰ ਲੰਮਾ ਜਾਮ, ਪਰ ਟਰੈਫਿਕ ਪੁਲਿਸ ਕਿੱਥੇ ਸੀ?
📷 NRI Post Desk

ਸ਼ਨਿਚਰਵਾਰ ਸ਼ਾਮ ਨੂੰ ਪੀਏਪੀ ਚੌਂਕ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਕਈ ਕਿਲੋਮੀਟਰ ਲੰਮਾ ਜਾਮ ਲੱਗਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਤਕਰੀਬਨ ਦੋ ਘੰਟੇ ਤੱਕ ਲੋਕਾਂ ਨੂੰ ਇਨ੍ਹਾਂ ਥਾਵਾਂ ਤੋਂ ਲੰਘਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਇਸ ਥਾਂ ਤੇ ਟਰੈਫਿਕ ਪੁਲਿਸ ਦਾ ਨਾ ਹੋਣਾ ਵੀ ਇਸ ਜਾਮ ਦਾ ਕਾਰਨ ਬਣਿਆ। ਇੱਕ ਪਾਸੇ ਨਗਰ ਨਿਗਮ ਦੇ ਠੇਕੇਦਾਰਾਂ ਵੱਲੋਂ ਸੜਕ ਬਣਾਉਣ ਦਾ ਕੰਮ ਚਲ ਰਿਹਾ ਸੀ, ਜਿਸ ਕਾਰਨ ਦੋਵਾਂ ਪਾਸਿਆਂ ਦਾ ਟਰੈਫਿਕ ਇੱਕ ਪਾਸੇ ਹੋਣ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਗਈ। ਠੇਕੇਦਾਰ ਵੱਲੋਂ ਨਾ ਤਾਂ ਲੋਕਾਂ ਬਾਰੇ ਸੋਚਿਆ ਗਿਆ ਅਤੇ ਨਾ ਹੀ ਉਨ੍ਹਾਂ ਬਾਰੇ ਸੋਚਿਆ ਗਿਆ ਜਿਨ੍ਹਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੋਈ ਫਲਾਈਟ ਲੈਣੀ ਸੀ। ਜੀਟੀ ਰੋਡ ਦੇ ਨਾਲ ਲੱਗਦੀ ਸਰਵਿਸ ਲੈਨ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਨਾਲ ਭਰੀ ਹੋਈ ਸੀ ਅਤੇ ਲੋਕ ਜੋ ਕਿ ਇਸ ਜਾਮ ਵਿੱਚ ਫਸੇ ਹੋਏ ਸਨ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਸੀ। ਇਹ ਜਾਮ ਨਾ ਸਿਰਫ ਪੀਏਪੀ ਤੋਂ ਵੇਰਕਾ ਮਿਲਕ ਪਲਾਂਟ ਤੱਕ ਸੀ ਬਲਕਿ ਇਹ ਜਾਮ ਦਕੋਹਾ ਫਾਟਕ ਤੋਂ ਲੈ ਕੇ ਵਿਕਟੋਰੀਆ ਗਾਰਡਨ ਤੱਕ ਵੀ ਲੱਗਾ ਹੋਇਆ ਸੀ। ਇੰਨੀ ਵੱਡੀ ਜਾਮ ਦੀ ਸਥਿਤੀ ਹੋਣ ਦੇ ਬਾਵਜੂਦ ਵੀ ਕਮਿਸ਼ਨਰੇਟ ਪੁਲਿਸ ਦਾ ਟਰੈਫਿਕ ਵਿਭਾਗ ਲਗਭਗ ਸੁੱਤਾ ਹੋਇਆ ਸੀ ਅਤੇ ਟਰੈਫਿਕ ਵਿਭਾਗ ਵੱਲੋਂ ਇਨ੍ਹਾਂ ਵਾਹਨਾਂ ਦੇ ਜਾਮ ਨੂੰ ਨਿਕਲਵਾਨ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਲੋਕ ਕਈ ਕਿਲੋਮੀਟਰ ਲੰਬੇ ਜਾਮ ਵਿੱਚ ਫਸੇ ਹੋਏ ਸਨ। ਇਸ ਦੌਰਾਨ ਕਈ ਥਾਵਾਂ ਤੇ ਕਈ ਵਾਹਨ ਚਾਲਕਾਂ ਵਿੱਚ ਕਾਫੀ ਬਹਿਸਬਾਜੀ ਵੀ ਹੋ ਗਈ, ਜਿਸ ਕਾਰਨ ਇਹਨਾਂ ਥਾਵਾਂ ਤੇ ਮਾਹੌਲ ਕੁਝ ਸਮੇਂ ਲਈ ਤਨਾਵਪੂਰਨ ਵੀ ਬਣਿਆ ਰਿਹਾ। ਲੋਕ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਸਨ ਕਿ ਜੇ ਉਨਾਂ ਨੇ ਕੋਈ ਸੜਕ ਬਣਾਉਣ ਦਾ ਕੰਮ ਕਰਨਾ ਹੈ ਤਾਂ ਉਹ ਰਾਤ ਵੇਲੇ ਜਾਂ ਤੜਕੇ ਕਰਨ ਜਿਸ ਨਾਲ ਲੋਕਾਂ ਨੂੰ ਜਾਮ ਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਮ ਵਿੱਚ ਫਸੇ ਇਕ ਲੁਧਿਆਣਾ ਵਾਸੀ ਨੇ ਦੱਸਿਆ ਕਿ ਉਸ ਦੀ ਅੰਮ੍ਰਿਤਸਰ ਤੋਂ ਫਲਾਈਟ ਸੀ, ਜਿਸ ਵਿੱਚ ਪਹੁੰਚਣ ਲਈ ਉਸ ਨੂੰ ਕਾਫੀ ਦੇਰ ਹੋ ਰਹੀ ਹੈ ਅਤੇ ਇਹੀ ਉਮੀਦ ਹੈ ਕਿ ਉਹ ਆਪਣੀ ਫਲਾਈਟ ਦੇ ਸਮੇਂ ਤੇ ਨਹੀਂ ਪਹੁੰਚ ਸਕੇਗਾ। ਇਸ ਤੋਂ ਇਲਾਵਾ ਟਰੈਫਿਕ ਜਾਮ ਵਿੱਚ ਕਈ ਐਂਬੂਲੈਂਸ ਵੀ ਫਸੀਆਂ ਹੋਈਆਂ ਦੇਖੀਆਂ ਗਈਆਂ, ਜੋ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਉਜਾਗਰ ਕਰਦੀਆਂ ਹਨ। ਇਸ ਪੂਰੇ ਘਟਨਾਕ੍ਰਮ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਜਦੋਂ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੋਵੇ ਤਾਂ ਟਰੈਫਿਕ ਪ੍ਰਬੰਧਨ ਲਈ ਪੁਖਤਾ ਯੋਜਨਾ ਕਿਉਂ ਨਹੀਂ ਬਣਾਈ ਜਾਂਦੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!