|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੱਪਾਂ ਦੇ ਗਹਿਣੇ ਤੇ ਭਸਮ ਦਾ ਲੇਪਨ... ਭੋਲੇਨਾਥ ਦੇ ਸ਼ਿੰਗਾਰ ਵਿੱਚ ਲੁਕਿਆ ਉਹ ਰਾਜ਼ ਜੋ ਮਾਇਆ ਦਾ ਪਰਦਾ ਚੀਰ ਦੇਵੇਗਾ!

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਲੁਧਿਆਣਾ ਦੇ ਈਸ਼ਰ ਨਗਰ ਸਥਿਤ ਸ੍ਰੀ ਸ਼ਿਵ ਮੰਦਿਰ ਵਿਖੇ ਜਾਰੀ ਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਦੇ ਚੌਥੇ ਦਿਨ ਸਾਧਵੀ ਗਰਿਮਾ ਭਾਰਤੀ ਨੇ ਭਗਵਾਨ ਸ਼ਿਵ ਦੇ ਸ਼ਿੰਗਾਰ ਦੇ ਪਿੱਛੇ ਛਿਪੇ ਅਧਿਆਤਮਿਕ ਭੇਦਾਂ ਦਾ ਪਰਦਾ

NRI Post Desk · 106 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੱਪਾਂ ਦੇ ਗਹਿਣੇ ਤੇ ਭਸਮ ਦਾ ਲੇਪਨ... ਭੋਲੇਨਾਥ ਦੇ ਸ਼ਿੰਗਾਰ ਵਿੱਚ ਲੁਕਿਆ ਉਹ ਰਾਜ਼ ਜੋ ਮਾਇਆ ਦਾ ਪਰਦਾ ਚੀਰ ਦੇਵੇਗਾ!
📷 NRI Post Desk

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਲੁਧਿਆਣਾ ਦੇ ਈਸ਼ਰ ਨਗਰ ਸਥਿਤ ਸ੍ਰੀ ਸ਼ਿਵ ਮੰਦਿਰ ਵਿਖੇ ਜਾਰੀ ਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਦੇ ਚੌਥੇ ਦਿਨ ਸਾਧਵੀ ਗਰਿਮਾ ਭਾਰਤੀ ਨੇ ਭਗਵਾਨ ਸ਼ਿਵ ਦੇ ਸ਼ਿੰਗਾਰ ਦੇ ਪਿੱਛੇ ਛਿਪੇ ਅਧਿਆਤਮਿਕ ਭੇਦਾਂ ਦਾ ਪਰਦਾਫਾਸ਼ ਕਰਦਿਆਂ ਸ਼ਰਧਾਲੂਆਂ ਨੂੰ ਉਸ ਮਹਾਨ ਸੱਚਾਈ ਤੋਂ ਜਾਣੂ ਕਰਵਾਇਆ ਜੋ ਅੱਜ ਦੇ ਮਨੁੱਖ ਦੀ ਨੀਂਦ ਤੇ ਆਰਾਮ ਦੋਵੇਂ ਖੋਹ ਰਹੀ ਹੈ। ਸਾਧਵੀ ਨੇ ਦੱਸਿਆ ਕਿ ਜਦੋਂ ਸੰਸਾਰ ਵਿੱਚ ਹਰ ਲਾੜਾ ਵਿਆਹ ਸਮੇਂ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਆਪਣੇ ਸਰੀਰ ਨੂੰ ਸਜਾਉਂਦਾ ਹੈ, ਉਦੋਂ ਭਗਵਾਨ ਸ਼ਿਵ ਨੇ ਆਪਣੇ ਗਲ ਵਿੱਚ ਸੱਪਾਂ ਨੂੰ ਹੀ ਗਹਿਣੇ ਵਜੋਂ ਧਾਰਨ ਕੀਤਾ, ਜਿਸਦਾ ਡੂੰਘਾ ਭਾਵ ਇਹ ਹੈ ਕਿ ਸੋਨਾ-ਚਾਂਦੀ ਇੱਕ ਦਿਨ ਇਨਸਾਨ ਨੂੰ ਸੱਪ ਵਾਂਗ ਡੰਗ ਕੇ ਖਤਮ ਕਰ ਦਿੰਦਾ ਹੈ। ਸਾਧਵੀ ਨੇ ਇਹ ਵੀ ਕਿਹਾ ਕਿ ਜਿਸ ਮਨੁੱਖ ਕੋਲ ਇਹ ਮਾਇਆ ਆ ਜਾਂਦੀ ਹੈ, ਉਸ ਦੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਆਰਾਮ ਦੋਵੇਂ ਉੱਡ ਜਾਂਦੇ ਹਨ, ਕਿਉਂਕਿ ਮਾਇਆ ਕਦੇ ਸ਼ਾਂਤੀ ਨਹੀਂ ਲੈਣ ਦਿੰਦੀ। ਉਨ੍ਹਾਂ ਭਗਵਾਨ ਸ਼ਿਵ ਦੀਆਂ ਜਟਾਂ ਨੂੰ ਮਨੁੱਖ ਦੇ ਉਲਝੇ ਹੋਏ ਮਨ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਚੰਚਲ ਮਨ ਨੂੰ ਸਿਰਫ ਧਿਆਨ ਰਾਹੀਂ ਹੀ ਕਾਬੂ ਕੀਤਾ ਜਾ ਸਕਦਾ ਹੈ, ਅਤੇ ਤਨ ਉੱਤੇ ਲੇਪੀ ਭਸਮ ਸਰੀਰ ਦੀ ਨਾਸ਼ਮਾਨਤਾ ਦਾ ਸੰਕੇਤ ਹੈ। ਮੱਥੇ ਵਿੱਚ ਸੋਭਦਾ ਚੰਦਰਮਾ ਪ੍ਰਕਾਸ਼ ਦਾ ਪ੍ਰਤੀਕ ਹੈ, ਹੱਥ ਵਿੱਚ ਡਮਰੂ ਅਨਹਦ ਨਾਦ ਦਾ ਸੂਚਕ ਹੈ, ਜਦੋਂ ਕਿ ਤ੍ਰਿਸ਼ੂਲ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਪ੍ਰਭੂ ਦੇ ਨਾਮ ਦਾ ਚਿੰਨ੍ਹ ਹੈ ਅਤੇ ਜਟਾਂ ਵਿੱਚ ਵਗਦੀ ਗੰਗਾ ਅੰਮ੍ਰਿਤ ਰਸ ਦਾ ਪ੍ਰਤੀਕ ਹੈ। ਸਾਧਵੀ ਨੇ ਅੱਗੇ ਦੱਸਿਆ ਕਿ ਭੂਤ-ਪ੍ਰੇਤਾਂ ਨੂੰ ਸ਼ਰਨ ਦੇਣ ਕਾਰਨ ਭੋਲੇਨਾਥ ਪਸ਼ੂਪਤੀਨਾਥ ਕਹਿਲਾਏ, ਪਰ ਇਹ ਭੂਤ-ਪ੍ਰੇਤ ਅਸਲ ਵਿੱਚ ਮਨੁੱਖ ਦੀ ਦੂਸ਼ਿਤ ਸੋਚ ਅਤੇ ਨਕਾਰਾਤਮਕ ਵਿਚਾਰ ਹੀ ਹਨ, ਜਿਨ੍ਹਾਂ ਕਾਰਨ ਅੱਜ ਇਨਸਾਨ ਆਪਣੇ ਹੀ ਭਰਾ ਦਾ ਅਹਿਤ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਨੁੱਖ ਆਪਣੇ ਜੀਵਨ ਦੇ ਅਸਲ ਉਦੇਸ਼ ਤੋਂ ਭਟਕ ਕੇ ਸਿਰਫ ਖਾਣ-ਪੀਣ ਅਤੇ ਮੌਜ-ਮਸਤੀ ਨੂੰ ਹੀ ਸਭ ਕੁਝ ਮੰਨ ਬੈਠਾ ਹੈ, ਜਦਕਿ ਧਾਰਮਿਕ ਗ੍ਰੰਥਾਂ ਅਨੁਸਾਰ ਇਹ ਦੁਰਲੱਭ ਮਨੁੱਖੀ ਤਨ ਕੇਵਲ ਪਰਮਾਤਮਾ ਦੀ ਪ੍ਰਾਪਤੀ ਲਈ ਹੀ ਮਿਲਿਆ ਹੈ ਅਤੇ ਕੇਵਲ ਪੂਰਨ ਸੰਤ ਹੀ ਉਸ ਪਰਮਾਤਮਾ ਦਾ ਸਾਕਸ਼ਾਤ ਦਰਸ਼ਨ ਕਰਵਾ ਸਕਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਭੂ ਦੀ ਪਾਵਨ ਆਰਤੀ ਕੀਤੀ ਗਈ, ਜਿਸ ਵਿੱਚ ਗੁੰਜਨ ਰੁਚੀ ਬਾਵਾ ਵਾਈਸ ਚੇਅਰਪਰਸਨ ਬਾਲ ਵਿਕਾਸ ਕਮਿਸ਼ਨਰ, ਰਿੰਕੂ ਬਾਵਾ, ਸੰਜੀਵ ਧੀਮਾਨ ਪ੍ਰਧਾਨ ਸਨਾਤਨ ਧਰਮ, ਰਾਜੀਵ ਸ਼ਾਸਤਰੀ, ਸ਼ਿਵ ਮੰਦਿਰ ਕਮੇਟੀ ਦੇ ਮੈਂਬਰ ਰਾਜੇਸ਼ ਗੁਪਤਾ ਪ੍ਰਧਾਨ, ਰਵਿੰਦਰ ਕੁਮਾਰ ਪ੍ਰਧਾਨ, ਨਰੇਸ਼ ਰਾਣਾ, ਦੀਪਕ ਕੁਮਾਰ, ਲਲਿਤ ਕੁਮਾਰ ਮੋਨੂੰ, ਜਗਪ੍ਰੀਤ ਰਾਏ, ਹੀਰਾ, ਹੈਪੀ ਕੁਮਾਰ, ਰਾਧੇ ਸ਼ਿਆਮ ਸ਼ਰਮਾ, ਵਿਸ਼ਾਲ ਕਾਲੜਾ, ਰਜਨੀਸ਼ ਕੁਮਾਰ, ਜੈਰੀ, ਮਨੋਜ ਭੰਡਾਰੀ ਅਤੇ ਬਵਨੀਤ ਧੀਮਾਨ ਸਮੇਤ ਅਨੇਕਾਂ ਸ਼ਰਧਾਲੂ ਮੌਜੂਦ ਰਹੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!