ਨਵੀਂ ਦਿੱਲੀ ਵਿਚ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਇਕ ਅਜਿਹਾ ਫ਼ੈਸਲਾ ਲਿਆ ਗਿਆ ਹੈ ਜੋ ਦੇਸ਼ ਦੇ ਲੱਖਾਂ ਛੋਟੇ ਕਾਰੋਬਾਰੀਆਂ ਅਤੇ ਸਟਾਰਟਅੱਪਾਂ ਦੀ ਤਕਦੀਰ ਬਦਲ ਸਕਦਾ ਹੈ। ਦਰਅਸਲ ਸਰਕਾਰ ਨੇ ਈ-ਕਾਮਰਸ ਦੇ ਰਾਹੀਂ ਬਰਾਮਦ ਕਰਨ ਲਈ ਆਪਣੇ ਨਿਯਮਾਂ ਵਿਚ ਇਕ ਵੱਡੀ ਸੋਧ ਕੀਤੀ ਹੈ, ਜਿਸ ਤਹਿਤ ਤਿੰਨ ਲੱਖ ਰੁਪਏ ਤੱਕ ਦੀ ਈ-ਕਾਮਰਸ ਬਰਾਮਦ ’ਤੇ ਹੁਣ ਕੰਪਨੀਆਂ ਨੂੰ ਨਾ ਤਾਂ ਸਰਕਾਰ ਕੋਲ ਕੋਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਨਾ ਹੀ ਕੋਈ ਸਰਟੀਫਿਕੇਟ ਲੈਣਾ ਪਵੇਗਾ। ਇਹ ਜਾਣਕਾਰੀ ਵਿਦੇਸ਼ੀ ਵਪਾਰ ਡਾਇਰੈਕਟਰ ਜਨਰਲ ਲਵ ਅਗਰਵਾਲ ਨੇ ਖ਼ੁਦ ਦਿੱਤੀ ਹੈ। ਹਾਲੇ ਤੱਕ ਬਰਾਮਦ ਕਰਨ ਲਈ ਕੰਪਨੀ ਨੂੰ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵਿਚ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਸੀ ਅਤੇ ਸਰਟੀਫਿਕੇਟ ਵੀ ਲੈਣਾ ਪੈਂਦਾ ਸੀ, ਜੋ ਕਿ ਇਕ ਲੰਮੀ ਅਤੇ ਗੁੰਝਲਦਾਰ ਪ੍ਰਕਿਰਿਆ ਸੀ। ਇਸੇ ਪ੍ਰਕਿਰਿਆ ਕਾਰਨ ਹੀ ਛੋਟੀਆਂ ਕੰਪਨੀਆਂ ਬਰਾਮਦ ਦਾ ਕੰਮ ਸ਼ੁਰੂ ਹੀ ਨਹੀਂ ਕਰ ਪਾਉਂਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਲੈਣ ਦੇ ਝੰਜਟ ਵਿਚੋਂ ਲੰਘਣਾ ਪੈਂਦਾ ਸੀ। ਹੁਣ ਸਰਕਾਰ ਦੇ ਇਸ ਫ਼ੈਸਲੇ ਨਾਲ ਛੋਟੀਆਂ ਕੰਪਨੀਆਂ, ਖ਼ਾਸ ਕਰ ਕੇ ਸਟਾਰਟਅੱਪ, ਬਹੁਤ ਆਸਾਨੀ ਨਾਲ ਬਰਾਮਦ ਕਰ ਸਕਣਗੀਆਂ। ਇਸ ਪ੍ਰਕਿਰਿਆ ਤੋਂ ਛੋਟ ਦੇ ਫ਼ੈਸਲੇ ਨਾਲ ਦੇਸ਼ ਦੀਆਂ 43 ਫ਼ੀਸਦ ਐੱਮਐੱਸਐੱਮਈ ਨੂੰ ਸਿੱਧਾ ਲਾਭ ਮਿਲੇਗਾ। ਘਰੇਲੂ ਪੱਧਰ ’ਤੇ ਈ-ਕਾਮਰਸ ਦਾ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਸਰਕਾਰ ਈ-ਕਾਮਰਸ ਦੇ ਕੌਮਾਂਤਰੀ ਬਾਜ਼ਾਰ ਵਿਚ ਘਰੇਲੂ ਕੰਪਨੀਆਂ ਨੂੰ ਲਿਆਉਣਾ ਚਾਹੁੰਦੀ ਹੈ। ਹਾਲੇ ਈ-ਕਾਮਰਸ ਬਰਾਮਦ ਵਿਚ ਭਾਰਤ ਦੀ ਹਿੱਸੇਦਾਰੀ ਪੰਜ ਅਰਬ ਡਾਲਰ ਦੀ ਹੈ, ਜਦਕਿ ਈ-ਕਾਮਰਸ ਬਰਾਮਦ ਦਾ ਕੌਮਾਂਤਰੀ ਕਾਰੋਬਾਰ ਇਕ ਲੱਖ ਕਰੋੜ ਡਾਲਰ ਦਾ ਹੈ, ਜੋ ਅਗਲੇ ਚਾਰ ਸਾਲਾਂ ਵਿਚ ਦੋ ਲੱਖ ਕਰੋੜ ਡਾਲਰ ਤੱਕ ਪਹੁੰਚ ਸਕਦਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਗਾਰਮੈਂਟ, ਚਮੜੇ ਦੀਆਂ ਵਸਤਾਂ, ਪ੍ਰੋਸੈੱਸਡ ਫੂਡ, ਜੈਮਜ਼ ਅਤੇ ਜਿਊਲਰੀ ਵਰਗੀਆਂ ਵਸਤਾਂ ਦੀ ਈ-ਕਾਮਰਸ ਬਰਾਮਦ ਤੇਜ਼ੀ ਨਾਲ ਵਧ ਸਕਦੀ ਹੈ। ਤਿੰਨ ਲੱਖ ਰੁਪਏ ਤੱਕ ਦੀ ਬਰਾਮਦ ਲਈ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਲੈਣ ਤੋਂ ਛੋਟ ਮਿਲਣ ਨਾਲ ਕੋਈ ਵੀ ਵਿਅਕਤੀ ਡਾਕਘਰ ਜਾਂ ਕੋਰੀਅਰ ਰਾਹੀਂ ਆਪਣੇ ਉਤਪਾਦ ਵਿਦੇਸ਼ ਵਿਚ ਵੇਚ ਸਕੇਗਾ। ਡਾਕਘਰ ਪਹਿਲਾਂ ਤੋਂ ਹੀ ਡਾਕ ਬਰਾਮਦ ਸੇਵਾ ਕੇਂਦਰ ਚਲਾ ਰਿਹਾ ਹੈ। ਐੱਮਐੱਸਐੱਮਈ ਨੂੰ ਈ-ਕਾਮਰਸ ਬਰਾਮਦ ਨਾਲ ਜੋੜਨ ਲਈ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੀਆਂ ਥਾਵਾਂ ’ਤੇ ਈ-ਕਾਮਰਸ ਐਕਸਪੋਰਟ ਹੱਬ ਬਣਾਏ ਜਾ ਰਹੇ ਹਨ। ਇਨ੍ਹਾਂ ਹੱਬਾਂ ਵਿਚ ਇਕ ਹੀ ਥਾਂ ’ਤੇ ਈ-ਕਾਮਰਸ ਬਰਾਮਦ ਨਾਲ ਜੁੜੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਲਵ ਅਗਰਵਾਲ ਨੇ ਦੱਸਿਆ ਕਿ ਈ-ਕਾਮਰਸ ਬਰਾਮਦ ਨੂੰ ਵਧਾਉਣ ਲਈ 500 ਤੋਂ ਵੱਧ ਜ਼ਿਲ੍ਹਿਆਂ ਵਿਚ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਪੱਧਰ ’ਤੇ ਬਣਨ ਵਾਲੇ ਐਕਸਪੋਰਟ ਹੱਬ ਰਾਹੀਂ ਕੋਈ ਵੀ ਸਟਾਰਟਅੱਪ ਈ-ਕਾਮਰਸ ਬਰਾਮਦ ਕਰ ਸਕੇਗਾ, ਜਿਸ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਲਈ ਜਾ ਸਕਦੀ ਹੈ। ਅਗਰਵਾਲ ਨੇ ਇਹ ਵੀ ਦੱਸਿਆ ਕਿ ਬਰਾਮਦ ਨ
ਸਰਕਾਰ ਦਾ ਉਹ ਫ਼ੈਸਲਾ ਜੋ ਹਰ ਛੋਟੇ ਕਾਰੋਬਾਰੀ ਦੀ ਕਿਸਮਤ ਬਦਲ ਦੇਵੇਗਾ, ਜਾਣੋ ਕੀ ਹੈ ਨਵਾਂ ਨਿਯਮ
ਨਵੀਂ ਦਿੱਲੀ ਵਿਚ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਇਕ ਅਜਿਹਾ ਫ਼ੈਸਲਾ ਲਿਆ ਗਿਆ ਹੈ ਜੋ ਦੇਸ਼ ਦੇ ਲੱਖਾਂ ਛੋਟੇ ਕਾਰੋਬਾਰੀਆਂ ਅਤੇ ਸਟਾਰਟਅੱਪਾਂ ਦੀ ਤਕਦੀਰ ਬਦਲ ਸਕਦਾ ਹੈ। ਦਰਅਸਲ ਸਰਕਾਰ ਨੇ ਈ-ਕਾਮਰਸ ਦੇ ਰਾਹੀਂ ਬਰਾਮਦ ਕਰਨ ਲਈ ਆਪਣੇ ਨਿ
NRI Post Desk · 68 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




