ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਦੇ ਪੋਸਟ ਗ੍ਰੈਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਅਤੇ ਸਾਰਾਗੜ੍ਹੀ ਫਾਊਡੇਸ਼ਨ ਦੇ ਸਹਿਯੋਗ ਨਾਲ ਸਾਕਾ ਸਾਰਾਗੜ੍ਹੀ ਦੀ 129ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਭਰਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ 12 ਸਤੰਬਰ 1897 ਈਸਵੀ ਨੂੰ ਹੋਈ ਉਸ ਇਤਿਹਾਸਕ ਲੜਾਈ ਵਿੱਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸ਼ਬਦ ਗਾਇਨ ‘ਦੇਹ ਸ਼ਿਵਾ ਬਰ ਮੋਹਿ ਇਹੈ...’ ਨਾਲ ਸਮਾਗਮ ਦਾ ਆਰੰਭ ਹੋਇਆ, ਜਿਸ ਨੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਜਨਰਲ ਰਿਟਾ. ਡਾ. ਜੇਐੱਸ ਚੀਮਾ, ਕਰਨਲ ਰਿਟਾ. ਬਲਬੀਰ ਸਿੰਘ ਸਰਾਂ, ਬ੍ਰਿਗੇਡੀਅਰ ਪੀਐੱਸ ਚੀਮਾ ਗਰੁੱਪ ਕਮਾਂਡਰ ਐੱਨਸੀਸੀ ਅਤੇ ਕਰਨਦੀਪ ਸਿੰਘ ਚੀਮਾ ਵਰਗੀਆਂ ਉੱਘੀਆਂ ਫੌਜੀ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਤਿਹਾਸ ਦੇ ਉਸ ਦੌਰ ਨੂੰ ਜੀਵੰਤ ਕਰ ਦਿੱਤਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੁਸ਼ਲ ਢਿੱਲੋਂ, ਮੈਂਬਰ ਰਵਿੰਦਰ ਕੌਰ, ਮੈਂਬਰ ਡਾ. ਕੰਵਲਪ੍ਰੀਤ ਕੌਰ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਸਟਾਫ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਕਿਹਾ ਗਿਆ। ਸਮਾਗਮ ਦੀ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਸਾਰਾਗੜ੍ਹੀ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਨ ਵਾਲੇ ਸ਼ਹੀਦ ਭਾਈ ਸਾਹਿਬ ਸਿੰਘ ਅਤੇ ਸ਼ਹੀਦ ਗੁਰਮੁਖ ਸਿੰਘ ਜੀ ਦੀ ਚੌਥੀ ਪੀੜ੍ਹੀ ਦੇ ਵਾਰਸਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜੋ ਆਪਣੇ ਪੂਰਵਜਾਂ ਦੀ ਵੀਰਤਾ ਦੀ ਜੀਵੰਤ ਮਿਸਾਲ ਹਨ। ਇਸ ਮੌਕੇ ਲੈਫਟੀਨੈਂਟ ਜਨਰਲ ਸੇਵਾਮੁਕਤ ਜੇਐੱਸ ਚੀਮਾ, ਕਰਨਲ ਰਿਟਾ. ਬਲਬੀਰ ਸਿੰਘ ਸਰਾਂ ਨਾਲ ਸੁਪਤਨੀ, ਬ੍ਰਿਗੇਡੀਅਰ ਪੀਐੱਸ ਚੀਮਾ, ਰਵਿੰਦਰ ਕੌਰ ਗਰੇਵਾਲ, ਡਾ. ਕੰਵਲਪ੍ਰੀਤ ਕੌਰ ਅਤੇ ਕਰਨਦੀਪ ਸਿੰਘ ਚੀਮਾ ਦਾ ਕਾਲਜ ਪ੍ਰਬੰਧਕ ਕਮੇਟੀ ਮੈਂਬਰਾਂ, ਡਾਇਰੈਕਟਰ, ਪ੍ਰਿੰਸੀਪਲ, ਸਟਾਫ਼ ਅਤੇ ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਇਸ ਸਮਾਗਮ ਨੇ ਸਾਬਤ ਕੀਤਾ ਕਿ ਸਾਰਾਗੜ੍ਹੀ ਦੀ ਲੜਾਈ ਦਾ ਬਲੀਦਾਨ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਨਹੀਂ, ਸਗੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਅਤੇ ਕੁਰਬਾਨੀ ਦਾ ਸੰਦੇਸ਼ ਦੇਣ ਲਈ ਅੱਜ ਵੀ ਉਨਾ ਹੀ ਪ੍ਰੇਰਨਾਦਾਇਕ ਹੈ, ਜਿੰਨਾ ਉਸ ਦਿਨ ਸੀ।
ਸਾਰਾਗੜ੍ਹੀ ਦੀ ਲਾਜ਼ਵਾਬ ਗਾਥਾ: ਅੱਜ ਵੀ ਜ਼ਿੰਦਾ ਹੈ ਉਹ ਇਤਿਹਾਸ ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ!
ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਦੇ ਪੋਸਟ ਗ੍ਰੈਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਅਤੇ ਸਾਰਾਗੜ੍ਹੀ ਫਾਊਡੇਸ਼ਨ ਦੇ ਸਹਿਯੋਗ ਨਾਲ ਸਾਕਾ ਸਾਰਾਗੜ੍ਹੀ ਦੀ 129ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਭਰਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ 12 ਸ
NRI Post Desk · 77 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





