ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸਰਾਵਾਂ ਵਿੱਚ ਰਹਿ ਰਹੀ ਵਿਦੇਸ਼ੀ ਮਹਿਲਾ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕੁਝ ਹੋਰ ਆਗੂਆਂ ਖ਼ਿਲਾਫ਼ ਲਗਾਏ ਗੰਭੀਰ ਦੋਸ਼ਾਂ ਦਾ ਮਾਮਲਾ ਹੁਣ ਉਸ ਵੇਲੇ ਨਵਾਂ ਮੋੜ ਲੈ ਗਿਆ ਹੈ ਜਦੋਂ ਲੋਕ ਹਿੱਤ ਮਿਸ਼ਨ ਜਥੇਬੰਦੀ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਸਿੱਧੀ ਮੰਗ ਕਰ ਦਿੱਤੀ ਹੈ। ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ ਤੇ ਮਨਦੀਪ ਸਿੰਘ ਖਿਜ਼ਰਾਬਾਦ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਾਣਕਾਰੀ ਦੇ ਬਾਵਜੂਦ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਸਿੱਖ ਸੰਗਤ ਦੇ ਭਰੋਸੇ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਬਾਦਲਾਂ ਦੀ ਸ਼ਹਿ 'ਤੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸਾਜ਼ਿਸ਼ ਰਚਦਿਆਂ ਇਸ ਬੀਬੀ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਇਸ ਸਰਾਵਾਂ ਵਿੱਚ ਕਮਰਾ, ਗੱਡੀ ਤੇ ਡਰਾਈਵਰ ਦੇ ਕੇ ਰੱਖਿਆ ਗਿਆ ਸੀ ਅਤੇ ਇੱਕ ਮਹੀਨਾ ਪਹਿਲਾਂ ਇਸ ਬਾਰੇ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਦੇ ਬਾਵਜੂਦ ਇਸ ਮਸਲੇ ਨੂੰ ਬਾਹਰ ਉਜਾਗਰ ਨਹੀਂ ਹੋਣ ਦਿੱਤਾ ਗਿਆ। ਇਸ ਦੇ ਉਲਟ ਦੋਸ਼ੀ ਨੂੰ ਸਿਰਫ਼ ਰੂਹ ਪੋਸ਼ ਹੀ ਨਹੀਂ ਦਿੱਤਾ ਗਿਆ ਸਗੋਂ ਸਮੇਂ ਸਿਰ ਕਾਰਵਾਈ ਨਾ ਕਰਕੇ ਸਬੂਤ ਵੀ ਠੰਡੇ ਕੀਤੇ ਗਏ। ਮਿਸ਼ਨ ਆਗੂਆਂ ਨੇ ਇਸ ਨੂੰ ਗੁਰਧਾਮਾਂ 'ਤੇ ਲਾਗੂ ਸਿੱਖ ਮਰਿਆਦਾ ਦੀ ਖੁੱਲ੍ਹੀ ਬੇਅਦਬੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ ਜੋ ਕੁਝ ਇਨ੍ਹਾਂ ਵੱਲੋਂ ਖ਼ੁਦ ਕੀਤਾ ਜਾ ਰਿਹਾ ਹੈ। ਇਸ ਲਈ ਪ੍ਰਧਾਨ ਧਾਮੀ ਨੂੰ ਐਨੇ ਘਿਨਾਉਣੇ ਜ਼ੁਰਮ ਕਾਰਨ ਆਪਣੀ ਜ਼ਿੰਮੇਵਾਰੀ ਵਿੱਚ ਅਸਫ਼ਲ ਰਹਿਣ ਬਦਲੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨੂੰ ਵੀ ਇਸ ਮਸਲੇ 'ਤੇ ਆਪਣੀ ਚੁੱਪੀ ਤੋੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਧਾਮੀ ਤੇ ਸਬੰਧਤ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਕੇ ਸੇਵਾ ਲਾਉਣੀ ਚਾਹੀਦੀ ਹੈ ਤਾਂ ਜੋ ਸਿੱਖ ਪੰਥ ਵਿੱਚ ਚੱਲ ਰਹੀ ਇਸ ਗੰਭੀਰ ਬਹਿਸ ਦਾ ਸਮਾਂ ਰਹਿੰਦੇ ਨਿਪਟਾਰਾ ਹੋ ਸਕੇ ਅਤੇ ਸੰਗਤ ਦਾ ਭਰੋਸਾ ਮੁੜ ਬਹਾਲ ਹੋ ਸਕੇ। ਇਹ ਮਾਮਲਾ ਸਿੱਖ ਜਗਤ ਦੇ ਸਭ ਤੋਂ ਉੱਚੇ ਅਹੁਦਿਆਂ ਦੀ ਜਵਾਬਦੇਹੀ ਅਤੇ ਨੈਤਿਕਤਾ ਦਾ ਸਵਾਲ ਖੜਾ ਕਰਦਾ ਹੈ, ਜਿਸ 'ਤੇ ਹੁਣ ਪੰਥਕ ਲੀਡਰਸ਼ਿਪ ਦੇ ਜਵਾਬ ਦਾ ਸਭ ਨੂੰ ਇੰਤਜ਼ਾਰ ਹੈ।
ਸ਼੍ਰੋਮਣੀ ਕਮੇਟੀ ਦੇ ਸਿਖਰਲੇ ਅਹੁਦੇ 'ਤੇ ਬੈਠੇ ਸ਼ਖ਼ਸ ਦੇ ਰਾਜ਼ ਕੀ ਹਨ? ਵਿਦੇਸ਼ੀ ਮਹਿਲਾ ਦੇ ਦੋਸ਼ਾਂ ਨੇ ਪਾਇਆ ਧਮਾਕਾ
ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸਰਾਵਾਂ ਵਿੱਚ ਰਹਿ ਰਹੀ ਵਿਦੇਸ਼ੀ ਮਹਿਲਾ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕੁਝ ਹੋਰ ਆਗੂਆਂ ਖ਼ਿਲਾਫ਼ ਲਗਾਏ ਗੰਭੀਰ ਦੋਸ਼ਾਂ ਦਾ ਮਾਮਲਾ ਹੁਣ ਉਸ ਵੇਲੇ ਨਵਾਂ ਮੋੜ ਲੈ ਗਿਆ ਹੈ ਜਦੋਂ ਲੋਕ ਹਿੱਤ ਮਿਸ਼ਨ ਜਥੇਬੰਦੀ ਦ
NRI Post Desk · 66 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




