ਕੌਮਾਂਤਰੀ ਸਰਹੱਦ 'ਤੇ ਬਾਜ ਨਿਗ੍ਹਾ ਰੱਖਣ ਦਾ ਦਾਅਵਾ ਕਰਨ ਵਾਲੀ ਬੀਐਸਐਫ ਦੀਆਂ ਅੱਖੀਂ ਘੱਟਾ ਪਾਉਂਦਿਆਂ ਇਕ ਪਾਕਿਸਤਾਨੀ ਡਰੋਨ ਦੇ ਸਰਹੱਦ ਤੋਂ ਕਰੀਬ 15 ਕਿਲੋਮੀਟਰ ਅੰਦਰ ਆ ਕੇ ਮਾਲ ਡਲੀਵਰ ਕੀਤੇ ਜਾਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਡਰੋਨ ਵੱਲੋਂ ਹੈਰੋਇਨ ਦੀ ਕੀਤੀ ਡਲਿਵਰੀ ਸਬੰਧੀ ਪਤਾ ਲੱਗਦਿਆਂ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮੌਕੇ ਤੋਂ 20 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਸੂਤਰਾਂ ਮੁਤਾਬਿਕ ਦਿਸ਼ਾ ਤੋਂ ਭੱਟਕੇ ਡਰੋਨ ਵੱਲੋਂ ਕਥਿਤ ਤੌਰ 'ਤੇ ਪਿੰਡ ਪੱਧਰੀ ਅਤੇ ਰੱਜੀ ਵਾਲਾ ਦੇ ਵਿਚਾਲੇ ਇਹ ਖੇਪ ਸੁੱਟੇ ਜਾਣ ਸਬੰਧੀ ਕਿਸੇ ਵੱਲੋਂ ਪੁਲਿਸ ਨੂੰ ਗੁਪਤ ਇਤਲਾਹ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇਸ ਹੈਰੋਇਨ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਹੁਣ ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਹੱਦ ਪਾਰੋਂ ਆਈ ਇੰਨੀ ਵੱਡੀ ਖੇਪ ਨੂੰ ਭਾਰਤੀ ਖੇਤਰ ਵਿੱਚ ਪ੍ਰਾਪਤ ਕਰਨ ਵਾਲੇ ਤਸਕਰ ਕੌਣ ਹਨ ਅਤੇ ਇਹ ਮਾਲ ਕਿਸ ਤੱਕ ਪਹੁੰਚਾਇਆ ਜਾਣਾ ਸੀ। ਇਸ ਘਟਨਾ ਨੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਕੀਤਾ ਹੈ ਕਿ ਸਰਹੱਦ ਤੋਂ 15 ਕਿਲੋਮੀਟਰ ਅੰਦਰ ਆ ਕੇ ਡਰੋਨ ਵੱਲੋਂ ਕੀਤੀ ਗਈ ਡਲਿਵਰੀ ਇਕ ਕਾਮਯਾਬ ਲੈਂਡਿੰਗ ਸੀ ਜਾਂ ਕੋਈ ਭਟਕਿਆ ਹੋਇਆ ਡਰੋਨ ਕਿਸੇ ਗਲਤ ਲੋਕੇਸ਼ਨ 'ਤੇ ਮਾਲ ਸੁੱਟ ਗਿਆ ਸੀ। ਇਸ ਤੋਂ ਇਲਾਵਾ ਲੋਕਾਂ ਵਿੱਚ ਚਰਚਾ ਹੈ ਕਿ ਇਹ ਤਾਂ ਕਿਸੇ ਸ਼ਰੀਕ ਵੱਲੋਂ ਕੀਤੀ ਖੂਫੀਆ ਇਤਲਾਹ 'ਤੇ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੋਵੇਗੀ, ਪਰ ਅਸਲ ਚਿੰਤਾ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਖੇਪਾਂ ਕਿੰਨੇ ਕਿਲੋਮੀਟਰ ਅੰਦਰ ਤੱਕ ਡਰੋਨ ਸਪਲਾਈ ਕਰ ਰਹੇ ਹੋਣਗੇ ਅਤੇ ਕਿੰਨੀਆਂ ਇਨ੍ਹਾਂ ਵਿੱਚੋਂ ਕਦੇ ਪਕੜੀਆਂ ਹੀ ਨਹੀਂ ਜਾਂਦੀਆਂ। ਇਸ ਖੁਲਾਸੇ ਨੇ ਇੱਕ ਵਾਰ ਫਿਰ ਸਰਹੱਦੀ ਸੁਰੱਖਿਆ ਦੇ ਪੂਰੇ ਢਾਂਚੇ ਅਤੇ ਡਰੋਨ ਖਤਰੇ ਦੀ ਗੰਭੀਰਤਾ ਨੂੰ ਬੇਨਕਾਬ ਕੀਤਾ ਹੈ, ਜਿਸ 'ਤੇ ਹੁਣ ਸਖ਼ਤ ਜਾਂਚ ਅਤੇ ਠੋਸ ਕਦਮਾਂ ਦੀ ਲੋੜ ਹੈ।
ਸਰਹੱਦ ਦੀ ਨਿਗਰਾਨੀ ਦੇ ਦਾਅਵਿਆਂ ਵਿਚਕਾਰ 15 ਕਿਲੋਮੀਟਰ ਅੰਦਰ ਡਰੋਨ ਨੇ ਕੀਤੀ ਖੇਪ ਡਲੀਵਰੀ, ਕੀ ਇਹ ਸਿਰਫ਼ ਇੱਕ ਸ਼ੁਰੂਆਤ ਹੈ?
ਕੌਮਾਂਤਰੀ ਸਰਹੱਦ 'ਤੇ ਬਾਜ ਨਿਗ੍ਹਾ ਰੱਖਣ ਦਾ ਦਾਅਵਾ ਕਰਨ ਵਾਲੀ ਬੀਐਸਐਫ ਦੀਆਂ ਅੱਖੀਂ ਘੱਟਾ ਪਾਉਂਦਿਆਂ ਇਕ ਪਾਕਿਸਤਾਨੀ ਡਰੋਨ ਦੇ ਸਰਹੱਦ ਤੋਂ ਕਰੀਬ 15 ਕਿਲੋਮੀਟਰ ਅੰਦਰ ਆ ਕੇ ਮਾਲ ਡਲੀਵਰ ਕੀਤੇ ਜਾਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ
NRI Post Desk · 48 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




