ਹੁਸ਼ਿਆਰਪੁਰ ਵਿੱਚ ਇੱਕ ਫ਼ੌਜੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੇਸ਼ ਦੇ ਅੰਦਰੂਨੀ ਨੌਕਰਸ਼ਾਹੀ ਵਾਤਾਵਰਣ ਨੂੰ ਗੰਧਲਾ ਦੱਸਦਿਆਂ ਇੱਕ ਭੁਚਾਲ ਲਿਆਉਣ ਵਾਲਾ ਖੁਲਾਸਾ ਕੀਤਾ ਹੈ। ਫ਼ੌਜ ਵਿੱਚ ਤਾਇਨਾਤ ਕਿਰਪਾਲ ਸਿੰਘ ਪੁੱਤਰ ਸਿਕੰਦਰ ਸਿੰਘ ਅਤੇ ਉਸ ਦੀ ਅਧਿਆਪਕ ਪਤਨੀ ਪੂਜਾ ਰਾਣੀ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ 08 ਫ਼ਰਵਰੀ 2023 ਨੂੰ ਆਪਣੇ ਗੁਆਂਢੀਆਂ ਕ੍ਰਿਸ਼ਨ ਲਾਲ ਤੇ ਸਤੀਸ਼ ਕੁਮਾਰ ਬਗੈਰਾ ਤੋਂ 19 ਮਰਲੇ 03 ਸਰਸਾਹੀ ਜ਼ਮੀਨ ਛੇ ਮਰਲੇ ਜ਼ਮੀਨ ਲਾਲ ਲਕੀਰ ਅੰਦਰ ਖ਼ਰੀਦੀ ਸੀ, ਜਿਸ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਜਦੋਂ ਉਨ੍ਹਾਂ ਸਾਰੀ ਜ਼ਮੀਨ ਦੀ ਚਾਰਦੀਵਾਰੀ ਕਰ ਲਈ, ਤਾਂ ਇਹ ਲੋਕ ਕਬਜ਼ਾ ਕਰਨ ਆ ਗਏ, ਜਿਸ ਕਾਰਨ ਲੜਾਈ ਹੋਈ ਅਤੇ ਉਹ ਕੈਮਰੇ ਸਮੇਤ ਸਮਾਨ ਚੋਰੀ ਕਰ ਕੇ ਲੈ ਗਏ ਅਤੇ ਤੋੜ ਫ਼ੋੜ ਕਰ ਦਿੱਤੀ, ਜਿਸ ’ਤੇ ਥਾਣਾ ਹਰਿਆਣਾ ਵਿਖੇ ਪਰਚਾ ਦਰਜ ਹੋ ਗਿਆ। ਇਸ ਤੋਂ ਬਾਅਦ ਦੋ ਵਾਰ ਫਿਰ ਲੜਾਈ ਹੋਈ, ਜਿਸ ਦੀਆਂ ਸ਼ਿਕਾਇਤਾਂ ਫ਼ੌਜੀ ਨੇ ਸਰਹੱਦ ਤੋਂ ਵੀ ਕੀਤੀਆਂ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉੱਚ ਅਦਾਲਤ ਵਿੱਚ ਰਾਜੀਨਾਮਾ ਹੋਇਆ, ਪਰ ਵਿਰੋਧੀ ਧਿਰ ਰਾਜੀਨਾਮੇ ਤੋਂ ਮੁਨਕਰ ਹੋ ਗਈ ਅਤੇ 11 ਸਤੰਬਰ ਨੂੰ ਮੁੜ ਉਨ੍ਹਾਂ ਦੇ ਪਲਾਟ ਵਿੱਚ ਦਾਖ਼ਲ ਹੋ ਕੇ ਤੋੜ ਫ਼ੋੜ ਕੀਤੀ ਅਤੇ ਗਾਲੀ-ਗਲੋਚ ਕੀਤੀ, ਜਦੋਂ ਫ਼ੌਜੀ ਦੀ ਪਤਨੀ ਅਤੇ ਮਾਂ ਘਰ ਵਿੱਚ ਇਕੱਲੀਆਂ ਸਨ। ਫ਼ੌਜੀ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਜ਼ਾ ਝਗੜੇ ਤੋਂ ਬਾਅਦ ਤਤਕਾਲ ਛੁੱਟੀ ਲੈ ਕੇ ਆਉਣਾ ਪਿਆ ਅਤੇ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ, ਡਿਪਟੀ ਕਮਿਸ਼ਨਰ ਅਤੇ ਥਾਣਾ ਮੁਖੀ ਹਰਿਆਣਾ ਨੂੰ ਸ਼ਿਕਾਇਤਾਂ ਕੀਤੀਆਂ। ਪਿਛਲੇ ਪੰਜ ਦਿਨਾਂ ਤੋਂ ਉਹ ਇਨਸਾਫ਼ ਲਈ ਦਰ-ਦਰ ਭਟਕ ਰਿਹਾ ਹੈ, ਪਰ ਹਰਿਆਣਾ ਥਾਣੇ ਦੀ ਪੁਲਿਸ ਹੱਥ ਪੱਲਾ ਨਹੀਂ ਫ਼ੜਾ ਰਹੀ। ਉਸ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਇੱਕ ਆਪ ਆਗੂ ਦੇ ਕਹਿਣ ’ਤੇ ਥਾਣੇ ਹੀ ਨਹੀਂ ਪਹੁੰਚਦੀ, ਜਦਕਿ ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕਰ ਲਏ ਗਏ ਹਨ। ਥਾਣਾ ਮੁਖੀ ਨੇ ਉਨ੍ਹਾਂ ਨੂੰ ਮੰਤਰੀ ਡਾ. ਰਵਜੋਤ ਕੋਲੋਂ ਸਿਫਾਰਸ਼ ਕਰਨ ਲਈ ਭੇਜਿਆ, ਜਿਨ੍ਹਾਂ ਇਨਸਾਫ਼ ਦਾ ਭਰੋਸਾ ਦਿੱਤਾ। ਫ਼ੌਜੀ ਦੀ ਪਤਨੀ ਨੇ ਭਰੇ ਮਨ ਨਾਲ ਕਿਹਾ ਕਿ ਉਹ ਥਾਂ-ਥਾਂ ਧੱਕੇ ਖਾ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੁੰਦਾ ਹੈ ਤਾਂ ਮੋਮਬੱਤੀਆਂ ਜਗਾਉਣ ਨਾ ਆ ਜਾਇਓ। ਇਸ ਸਬੰਧੀ ਥਾਣਾ ਮੁਖੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਬਿਆਨ ਕਲਮਬੰਦ ਕਰ ਲਏ ਹਨ ਅਤੇ ਮੰਤਰੀ ਸਾਹਿਬ ਕੋਲ ਜਾਣ ਲਈ ਨਹੀਂ ਕਿਹਾ, ਸਗੋਂ ਡਿਪਟੀ ਸਾਹਿਬ ਨੇ ਬੁਲਾਇਆ ਹੈ, ਜੋ ਫ਼ੈਸਲਾ ਕਰਨਗੇ। ਡੀਐੱਸਪੀ ਨਰਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਕੋਈ ਇੱਕ ਪਾਸੜ ਕਾਰਵਾਈ ਨਹੀਂ ਹੋਵੇਗੀ, ਫ਼ੌਜੀ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ ਅਤੇ ਵੀਡੀਓ ਤੇ ਹੋਰ ਸਬੂਤਾਂ ਦੀ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਸਰਹੱਦਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਫ਼ੌਜੀ ਦੇ ਘਰ ਹੀ ਵੱਜੀ ‘ਲਲਕਾਰ’! ਫ਼ੌਜੀ ਨੇ ਖੋਲ੍ਹੇ ਅੰਦਰੂਨੀ ਸੁਰੱਖਿਆ ਦੇ ਖੋਖਲੇ ਦਾਅਵਿਆਂ ਦੇ ਪੋਲ
ਹੁਸ਼ਿਆਰਪੁਰ ਵਿੱਚ ਇੱਕ ਫ਼ੌਜੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੇਸ਼ ਦੇ ਅੰਦਰੂਨੀ ਨੌਕਰਸ਼ਾਹੀ ਵਾਤਾਵਰਣ ਨੂੰ ਗੰਧਲਾ ਦੱਸਦਿਆਂ ਇੱਕ ਭੁਚਾਲ ਲਿਆਉਣ ਵਾਲਾ ਖੁਲਾਸਾ ਕੀਤਾ ਹੈ। ਫ਼ੌਜ ਵਿੱਚ ਤਾਇਨਾਤ ਕਿਰਪਾਲ ਸਿੰਘ ਪੁੱਤਰ ਸਿਕੰਦਰ ਸਿੰਘ ਅਤੇ ਉਸ ਦੀ ਅਧਿਆਪਕ
NRI Post Desk · 66 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




