ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦੇ ਐਲਾਨ ਨੇ ਸੂਬੇ ਦੇ ਸ਼ਹਿਰੀ ਸਿੱਖ ਵਰਗ ਵਿੱਚ ਹਲਚਲ ਮਚਾ ਦਿੱਤੀ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪਾਰਟੀ ਨੇ ਜਾਣਬੁੱਝ ਕੇ ਇਨ੍ਹਾਂ ਚਿਹਰਿਆਂ ਨੂੰ ਅਣਦੇਖਾ ਕੀਤਾ ਹੈ ਜਾਂ ਇਹ ਕੋਈ ਡੂੰਘੀ ਰਣਨੀਤੀ ਦਾ ਹਿੱਸਾ ਹੈ। ਲੁਧਿਆਣਾ ਸਮੇਤ ਸੂਬੇ ਦੇ ਕਈ ਸ਼ਹਿਰੀ ਹਲਕਿਆਂ ਵਿੱਚ ਅਰੋੜਾ, ਖੱਤਰੀ ਅਤੇ ਰਾਮਗੜ੍ਹੀਆ ਭਾਈਚਾਰਿਆਂ ਨਾਲ ਸਬੰਧਤ ਪ੍ਰਮੁੱਖ ਸਿੱਖ ਆਗੂਆਂ ਨੂੰ ਨਵੀਂ ਟੀਮ ਵਿੱਚ ਥਾਂ ਨਾ ਮਿਲਣ ’ਤੇ ਪਾਰਟੀ ਅੰਦਰ ਹੀ ਬੇਚੈਨੀ ਵਧ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਚਰਚਿਤ ਨਾਮ ਅਮਰਜੀਤ ਸਿੰਘ ਟਿੱਕਾ ਦਾ ਹੈ, ਜੋ ਪਹਿਲਾਂ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਅਰੋੜਾ ਸਿੱਖ ਤੇ ਰਾਮਗੜ੍ਹੀਆ ਭਾਈਚਾਰੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ। ਟਿੱਕਾ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਸ਼ਹਿਰੀ ਸਿੱਖਾਂ ਨੂੰ ਯੋਗ ਨੁਮਾਇੰਦਗੀ ਦਿੰਦੀ ਹੈ ਤਾਂ ਪਾਰਟੀ ਲਈ ਸ਼ਹਿਰੀ ਹਲਕਿਆਂ ਵਿੱਚ ਆਧਾਰ ਮਜ਼ਬੂਤ ਕਰਨਾ ਅਤੇ ਚੋਣਾਂ ਜਿੱਤਣਾ ਆਸਾਨ ਹੋ ਸਕਦਾ ਹੈ, ਪਰ ਨਵੀਂ ਕਾਰਜਕਾਰਨੀ ਵਿੱਚ ਉਨ੍ਹਾਂ ਨੂੰ ਯੋਗਤਾ ਮੁਤਾਬਕ ਢੁੱਕਵੀਂ ਥਾਂ ਨਹੀਂ ਦਿੱਤੀ ਗਈ। ਇਹ ਗੱਲ ਹੋਰ ਵੀ ਚੌਕਾਉਣ ਵਾਲੀ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਸਮੇਤ ਭਾਜਪਾ ਦੇ ਆਗੂ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਦਾ ਨਾਅਰਾ ਲਗਾਉਂਦੇ ਰਹੇ ਹਨ, ਪਰ ਹੁਣ ਪਾਰਟੀ ਦੀ ਕਾਰਜਕਾਰਨੀ ਵਿੱਚ ਸ਼ਹਿਰੀ ਸਿੱਖ ਚਿਹਰਿਆਂ ਦੀ ਗੈਰ-ਹਾਜ਼ਰੀ ਇਸ ਸਾਂਝ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਕੀ ਭਾਜਪਾ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਵਿੱਚ ਸ਼ਹਿਰੀ ਸਿੱਖਾਂ ਦੀ ਅਣਦੇਖੀ ਕਰਕੇ ਆਪਣਾ ਰਾਜਨੀਤਿਕ ਅਧਾਰ ਗੁਆ ਬੈਠੇਗੀ? ਕੀ ਇਹ ਕਦਮ ਪਾਰਟੀ ਨੂੰ ਸ਼ਹਿਰੀ ਹਲਕਿਆਂ ਵਿੱਚ ਕਮਜ਼ੋਰ ਕਰ ਦੇਵੇਗਾ? ਇਹ ਸਵਾਲ ਹੁਣ ਸਿਰਫ਼ ਚਰਚਾ ਦਾ ਵਿਸ਼ਾ ਨਹੀਂ, ਸਗੋਂ ਭਾਜਪਾ ਦੇ ਅੰਦਰੂਨੀ ਗਲਿਆਰਿਆਂ ਵਿੱਚ ਫੈਲੀ ਖੁਫ਼ਾ ਖਿੱਚੋਤਾਣ ਦਾ ਸੱਚ ਬਣ ਗਿਆ ਹੈ। ਜਿਸ ਤਰ੍ਹਾਂ ਨਵੀਂ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਸ਼ਹਿਰੀ ਸਿੱਖ ਆਗੂ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ, ਉਸ ਤੋਂ ਸਾਫ਼ ਹੈ ਕਿ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿੱਚ ਸੰਗਠਨ ਦੇ ਅੰਦਰ ਵੱਡੇ ਬਗਾਵਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਖਣਾ ਹੋਵੇਗਾ ਕਿ ਕੀ ਪਾਰਟੀ ਹਾਈਕਮਾਨ ਇਸ ਮਾਮਲੇ ਵਿੱਚ ਕੋਈ ਸੁਧਾਰ ਕਰੇਗਾ ਜਾਂ ਫਿਰ ਸ਼ਹਿਰੀ ਸਿੱਖ ਵਰਗ ਨੂੰ ਨਜ਼ਰਅੰਦਾਜ਼ ਕਰਨ ਦੀ ਇਹ ਗਲਤੀ ਭਾਜਪਾ ਨੂੰ ਸੂਬੇ ਵਿੱਚ ਭਾਰੀ ਪੈ ਸਕਦੀ ਹੈ।
ਸ਼ਹਿਰੀ ਸਿੱਖਾਂ ਨੂੰ ਕਿਨਾਰੇ ਲਾ ਕੇ ਕੀ ਭਾਜਪਾ ਆਪਣੇ ਹੀ ਪੈਰਾਂ ’ਤੇ ਕੁਹਾੜਾ ਮਾਰ ਰਹੀ ਹੈ? ਅੰਦਰਲੀ ਖਿੱਚੋਤਾਣ ਦਾ ਵੱਡਾ ਸੱਚ
ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦੇ ਐਲਾਨ ਨੇ ਸੂਬੇ ਦੇ ਸ਼ਹਿਰੀ ਸਿੱਖ ਵਰਗ ਵਿੱਚ ਹਲਚਲ ਮਚਾ ਦਿੱਤੀ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪਾਰਟੀ ਨੇ ਜਾਣਬੁੱਝ ਕੇ ਇਨ੍ਹਾਂ ਚਿਹਰਿਆਂ ਨੂੰ ਅਣਦੇਖਾ ਕੀਤਾ ਹੈ ਜਾਂ ਇਹ ਕੋਈ ਡੂੰਘੀ
NRI Post Desk · 106 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




