|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਲਾਂ ਦੀ ਬੇਰੁਖੀ ਤੋਂ ਬਾਅਦ ਉਸ ਸੜਕ 'ਤੇ ਕੀ ਹੋਇਆ ਜਿਸ ਦਾ ਹਰ ਰਾਹਗੀਰ ਇੰਤਜ਼ਾਰ ਕਰ ਰਿਹਾ ਸੀ? ਸੱਚ ਸਾਹਮਣੇ

ਇਹ ਉਹ ਖਬਰ ਹੈ ਜਿਸ ਦਾ ਇਲਾਕੇ ਦੇ ਲੋਕਾਂ ਨੂੰ ਸਾਲਾਂ ਤੋਂ ਇੰਤਜ਼ਾਰ ਸੀ ਅਤੇ ਹੁਣ ਜਾ ਕੇ ਉਮੀਦ ਦੀ ਕਿਰਣ ਦਿਸੀ ਹੈ। ਮੱਲ੍ਹੀਆਂ ਕਲਾਂ ਤੋਂ ਕੰਗ ਸਾਹਿਬ ਰਾਏ ਅਤੇ ਤਲਵੰਡੀ ਭਰੋ ਤੱਕ ਪੌਣੇ ਚਾਰ ਕਿਲੋਮੀਟਰ ਲੰਮੇ ਲਿੰਕ ਸੜਕ ਦਾ ਟੋਟਾ ਜਿਸ ਦੀ ਹਾਲਤ ਕ

NRI Post Desk · 7 ਦਿਨ ਪਹਿਲਾਂ · ਅੱਪਡੇਟ 20 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਲਾਂ ਦੀ ਬੇਰੁਖੀ ਤੋਂ ਬਾਅਦ ਉਸ ਸੜਕ 'ਤੇ ਕੀ ਹੋਇਆ ਜਿਸ ਦਾ ਹਰ ਰਾਹਗੀਰ ਇੰਤਜ਼ਾਰ ਕਰ ਰਿਹਾ ਸੀ? ਸੱਚ ਸਾਹਮਣੇ
📷 NRI Post Desk

ਇਹ ਉਹ ਖਬਰ ਹੈ ਜਿਸ ਦਾ ਇਲਾਕੇ ਦੇ ਲੋਕਾਂ ਨੂੰ ਸਾਲਾਂ ਤੋਂ ਇੰਤਜ਼ਾਰ ਸੀ ਅਤੇ ਹੁਣ ਜਾ ਕੇ ਉਮੀਦ ਦੀ ਕਿਰਣ ਦਿਸੀ ਹੈ। ਮੱਲ੍ਹੀਆਂ ਕਲਾਂ ਤੋਂ ਕੰਗ ਸਾਹਿਬ ਰਾਏ ਅਤੇ ਤਲਵੰਡੀ ਭਰੋ ਤੱਕ ਪੌਣੇ ਚਾਰ ਕਿਲੋਮੀਟਰ ਲੰਮੇ ਲਿੰਕ ਸੜਕ ਦਾ ਟੋਟਾ ਜਿਸ ਦੀ ਹਾਲਤ ਕਾਫੀ ਸਮੇਂ ਤੋਂ ਬਦਤਰ ਹੋ ਚੁੱਕੀ ਸੀ ਅਤੇ ਜਿਸ ’ਤੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਸੀ, ਹੁਣ ਬਣਨੀ ਸ਼ੁਰੂ ਹੋ ਗਈ ਹੈ। ਦੋਵੇਂ ਨਗਰਾਂ ਦੇ ਲੋਕਾਂ ਤੇ ਰਾਹਗੀਰਾਂ ਨੇ ਇਸ ਸੜਕ ਨੂੰ ਬਣਾਉਣ ਦੀ ਮੰਗ ਕਈ ਵਾਰ ਕੀਤੀ ਸੀ ਅਤੇ ਇਹ ਲਿੰਕ ਸੜਕ ਆਪਣੀ ਮੁਨਿਆਦ ਵੀ ਕਈ ਵਰ੍ਹਿਆਂ ਤੋਂ ਪੂਰੀ ਕਰ ਚੁੱਕੀ ਸੀ, ਪਰ ਹੁਣ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਮਿਹਰਬਾਨੀ ਸਦਕਾ ਇਸ ਸੜਕ ਦਾ ਕੰਮ ਸ਼ੁਰੂ ਹੋਇਆ ਹੈ। ਨਗਰ ਵਾਸੀਆਂ ਵੱਲੋਂ ਵਿਧਾਇਕਾ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਅਤੇ ਹੁਣ ਥੋੜ੍ਹੀ ਦੇਰ ਨਾਲ ਹੀ ਸਹੀ ਪਰ ਕੰਮ ਸ਼ੁਰੂ ਹੋਣ ’ਤੇ ਦੋਵਾਂ ਪਿੰਡਾਂ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਕੰਗ ਸਾਹਿਬ ਰਾਏ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਨੇ ਦੋਵਾਂ ਨਗਰਾਂ ਵੱਲੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਬਣਨੀ ਬਹੁਤ ਜ਼ਰੂਰੀ ਸੀ ਕਿਉਂਕਿ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਸੀ ਅਤੇ ਉਹ ਖ਼ੁਦ ਵੀ ਵਿਧਾਇਕਾ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਹ ਵੀ ਪਿੰਡ ਕੰਗ ਸਾਹਿਬ ਰਾਏ ਦੀ ਹੀ ਵਸਨੀਕ ਹੈ, ਜਿਸ ਕਾਰਨ ਨਿੱਤ ਦਿਹਾੜੇ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਸਨ। ਇਸ ਸੜਕ ਸਬੰਧੀ ਮੰਡੀ ਬੋਰਡ ਦੇ ਐੱਸਡੀਓ ਅਸ਼ੋਕ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲਿੰਕ ਸੜਕ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ ਅਤੇ ਸੜਕ ਦੇ ਦੋਵੇਂ ਪਾਸੇ ਚਾਰ ਚਾਰ ਫੁੱਟ ਹੋਰ ਨਵੀਂ ਸੜਕ ਬਣਾਈ ਜਾਵੇਗੀ। ਇਸ ਪੌਣੇ ਚਾਰ ਕਿਲੋਮੀਟਰ ਲਿੰਕ ਸੜਕ ਦੇ ਟੋਟੇ ’ਤੇ ਲੁੱਕ, ਬਜਰੀ ਤੋਂ ਬਿਨਾਂ ਮਟੀਰੀਅਲ ਦਾ ਖਰਚਾ 72 ਲੱਖ ਰੁਪਏ ਆਵੇਗਾ ਅਤੇ ਇਸ ਉਪਰੰਤ ਲੁਕ ਬਜਰੀ ਪਾਈ ਜਾਣ ’ਤੇ ਉਸ ਦਾ ਖਰਚਾ ਅਲੱਗ ਹੋਵੇਗਾ। ਇਸ ਲਿੰਕ ਸੜਕ ਨੂੰ ਬਣਾਉਣ ਦਾ ਕੰਮ ਚੰਗੀ ਪੱਧਰ ’ਤੇ ਸ਼ੁਰੂ ਹੋ ਚੁੱਕਾ ਹੈ ਅਤੇ ਤਿੰਨ ਜੇਸੀਬੀ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਸ ਨੂੰ ਬਹੁਤ ਜਲਦੀ ਵਧੀਆ ਤੇ ਸੁੰਦਰ ਬਣਾਇਆ ਜਾਵੇਗਾ। ਇਸ ਤਰ੍ਹਾਂ ਸਾਲਾਂ ਤੋਂ ਲਟਕਦੀ ਰਹੀ ਇਹ ਮੰਗ ਹੁਣ ਜਾ ਕੇ ਪੂਰੀ ਹੋਣ ਦੀ ਰਾਹ ’ਤੇ ਹੈ ਅਤੇ ਦੋਵੇਂ ਨਗਰਾਂ ਦੇ ਲੋਕਾਂ ਵੱਲੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਾਲਾਂ ਦੀ ਬੇਰੁਖੀ ਤੋਂ ਬਾਅਦ ਉਸ ਸੜਕ 'ਤੇ ਕੀ ਹੋਇਆ ਜਿਸ ਦਾ ਹਰ ਰਾਹਗੀਰ ਇੰਤਜ਼ਾਰ ਕਰ ਰਿਹਾ ਸੀ? ਸੱਚ ਸਾਹਮਣੇ — NRI Post