ਜਦੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟੁੱਟੀਆਂ ਮੋਹ ਦੀਆਂ ਤੰਦਾਂ ਇੱਕ ਵਾਰ ਫਿਰ ਜੁੜੀਆਂ ਹਨ, ਤਾਂ ਇਸ ਦੇ ਪਿੱਛੇ ਸਿਰਫ਼ ਸਿਆਸੀ ਗਲਵੱਕੜੀਆਂ ਨਹੀਂ ਸਗੋਂ ਇੱਕ ਵੱਡਾ ਚੋਣ ਗਣਿਤ ਲੁਕਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਦੇ ਹੈੱਡਕਵਾਰਟਰ ਵਿੱਚ ਇੱਕ ਦੂਜੇ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕਰਕੇ ਉਸ ਚੁੰਝ ਚਰਚਾ ਨੂੰ ਪੱਕੀ ਮੋਹਰ ਲਗਾ ਦਿੱਤੀ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਧਿਰਾਂ ਵਿਚਾਲੇ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਚੱਲ ਰਹੀ ਸੀ। ਦੋਵੇਂ ਪਾਰਟੀਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਮਿਲ ਕੇ ਲੜਨਗੀਆਂ ਅਤੇ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਵਿੱਚ ਰਹੇਗਾ, ਜਿਸ ਦਾ ਸਿੱਧਾ ਇਸ਼ਾਰਾ ਹੈ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਭਾਜਪਾ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਹੋਰ ਮਜਬੂਤ ਕਰੇਗੀ। ਗੱਠਜੋੜ ਦੇ ਐਲਾਨ ਮੌਕੇ ਦੋਵਾਂ ਧਿਰਾਂ ਦੇ ਵੱਡੇ ਆਗੂਆਂ ਵੱਲੋਂ ਦਿੱਤੇ ਗਏ ਬਿਆਨ ਵੀ ਧਿਆਨ ਮੰਗਦੇ ਹਨ, ਪਰ ਅਸਲ ਸਵਾਲ ਇਹ ਹੈ ਕਿ ਇਸ ਗੱਠਜੋੜ ਨੂੰ ਸੂਬੇ ਦੇ ਲੋਕ ਕਿਵੇਂ ਲੈਣਗੇ, ਜਿਸ ਦਾ ਪੱਕਾ ਪਤਾ ਤਾਂ 2027 ਵਿੱਚ ਹੀ ਲੱਗੇਗਾ। ਇਸ ਵੇਲੇ ਦੋਵੇਂ ਧਿਰਾਂ ਦਾ ਜ਼ੋਰ ਇਸ ਗੱਲ ’ਤੇ ਵੱਧ ਲੱਗੇਗਾ ਕਿ ਖੇਤੀ ਕਾਨੂੰਨਾਂ ਵੇਲੇ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਰਾਹ ਡੱਕੇ, ਦਿੱਲੀ ਵਿੱਚ ਪੁਲਿਸ ਨੇ ਤਸ਼ੱਦਦ ਢਾਹਿਆ ਤੇ ਕਿਸਾਨੀ ਸੰਘਰਸ਼ ਦੇ ਪੌਣੇ ਦੋ ਸਾਲਾਂ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਦੇ ਸੱਚ ’ਤੇ ਕਿਸੇ ਨਾ ਕਿਸੇ ਹੀਲੇ ਕਿਸਾਨ ਹਿਤੈਸ਼ੀ ਹੋਣ ਦਾ ਲੇਪ ਕਰ ਦਿੱਤਾ ਜਾਵੇ। ਹਾਲਾਂਕਿ ਉਸ ਸੰਘਰਸ਼ ਤੋਂ ਦੋਵਾਂ ਪਾਰਟੀਆਂ ਨੇ ਸਬਕ ਸਿੱਖਿਆ ਹੋਵੇਗਾ ਤੇ ਪਿਛਲੇ ਸਾਲਾਂ ਵਿੱਚ ਇੱਕ ਦੂਜੇ ਤੋਂ ਵੱਖ ਹੋ ਕੇ ਜਿਹੜੇ ਵੋਟ ਬੈਂਕ ਦੇ ਨੁਕਸਾਨ ਝੱਲੇ ਹਨ, ਉਨ੍ਹਾਂ ਨੂੰ ਕਿਵੇਂ ਮੁੜ ਸੁਰਜੀਤ ਕਰਨਾ ਹੈ, ਉਸ ਬਾਰੇ ਵੀ ਸਿਆਸੀ ਪੜਚੋਲਾਂ ਕੀਤੀਆਂ ਹੋਣਗੀਆਂ। ਪਰ ਇਹ ਕਿਸੇ ਕੀਮਤ ’ਤੇ ਨਹੀਂ ਭੁੱਲਣਾ ਚਾਹੀਦਾ ਕਿ 2027 ਦਾ ਅਖਾੜਾ ਸਿਰਫ਼ ਪੱਟਾਂ ’ਤੇ ਥਾਪੀਆਂ ਮਾਰ ਕੇ ਅਤੇ ਲੋਕਾਂ ਨੂੰ ਕਿਸੇ ਪੰਥਕ ਜਾਂ ਸੂਬੇ ਦੇ ਗੰਭੀਰ ਮੁੱਦੇ ’ਤੇ ਮਿੱਠੀਆਂ ਗੋਲੀਆਂ ਦੇ ਕੇ ਨਹੀਂ ਜਿੱਤਿਆ ਜਾ ਸਕੇਗਾ, ਕਿਉਂਕਿ ਅਕਾਲੀ ਦਲ ਪਹਿਲਾਂ ਹੀ ਖ਼ਾਸਕਰ ਪੰਥਕ ਮੁੱਦਿਆਂ ’ਤੇ ਲੋਕਾਂ ਦੀ ਕਚਹਿਰੀ ਵਿੱਚ ਵੱਡੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਤੋਂ ਅੱਗੇ ਪਿੰਡਾਂ ਵਿੱਚ ਆਪਣੀ ਸਾਖ਼ ਨੂੰ ਪੱਕਾ ਕਰਨ ਤੋਂ ਹਾਲੇ ਬਹੁਤ ਪਿੱਛੇ ਨਜ਼ਰ ਆ ਰਹੀ ਹੈ, ਅਤੇ ਪਿਛਲੇ ਦਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਸੂਬੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚ ਆਪਣੀ ਹਾਜ਼ਰੀ ਭਰਦੇ ਨਜ਼ਰ ਆਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੱਠਜੋੜ ਦਾ ਐਲਾਨ ਕਰਨਾ ਵੀ ਆਪਣੇ ਆਪ ਵਿੱਚ ਸਿੱਖ ਜਗਤ ਦੇ ਥੋੜ੍ਹਾ ਨੇੜੇ ਹੋ ਕੇ ਬੈਠਕ ਦੀ ਕੋਸ਼ਿਸ਼ ਵਾਂਗ ਹੈ, ਅਤੇ ਮੋਗਾ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਦੋਵਾਂ ਧਿਰਾਂ ਵੱਲੋਂ ਕੱਢੀ ਜਾ ਰਹੀ ਸਿਆਸੀ ਰੈਲੀ ਤੇ ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦਾ ਦਾਅਵਾ ਵੀ ਲੋਕਾਂ ਦੇ ਮਨ ਟਟੋਲਣ ਲਈ ਪਹਿਲਾਂ ਕਦਮ ਕਿਹਾ ਜਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ
ਸਿਆਸੀ ਗਲਵੱਕੜੀਆਂ ਦੇ ਪਰਦੇ ਪਿੱਛੇ: ਉਹ ਰਾਜ਼ ਜੋ 2027 ਦੀ ਤਸਵੀਰ ਬਦਲ ਦੇਵੇਗਾ
ਜਦੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟੁੱਟੀਆਂ ਮੋਹ ਦੀਆਂ ਤੰਦਾਂ ਇੱਕ ਵਾਰ ਫਿਰ ਜੁੜੀਆਂ ਹਨ, ਤਾਂ ਇਸ ਦੇ ਪਿੱਛੇ ਸਿਰਫ਼ ਸਿਆਸੀ ਗਲਵੱਕੜੀਆਂ ਨਹੀਂ ਸਗੋਂ ਇੱਕ ਵੱਡਾ ਚੋਣ ਗਣਿਤ ਲੁਕਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ
NRI Post Desk · 54 ਮਿੰਟ ਪਹਿਲਾਂ · ਅੱਪਡੇਟ 10 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





