|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਿੱਖ ਪਾਇਲਟ ਦੀ ਉਚੀ ਉਡਾਣ ਦੇ ਪਿੱਛੇ ਛੁਪਿਆ ਖੁਲਾਸਾ: ਜਥੇਦਾਰ ਦੇ ਸਾਹਮਣੇ ਆਇਆ ਉਹ ਗੰਭੀਰ ਸੰਕਟ, ਜਿਸ ਨੇ ਸਭ ਨੂੰ ਚੌਂਕਾ ਦਿੱਤਾ

ਲੰਡਨ ਵਿੱਚ ਯੂਕੇ ਦੀ ਰਾਇਲ ਏਅਰ ਫੋਰਸ ਅੰਦਰ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਆਪਣੇ ਮਾਪਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਲਈ ਪੁੱਜੇ

NRI Post Desk · 19 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ ਵਿੱਚ ਯੂਕੇ ਦੀ ਰਾਇਲ ਏਅਰ ਫੋਰਸ ਅੰਦਰ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਆਪਣੇ ਮਾਪਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਲਈ ਪੁੱਜੇ, ਅਤੇ ਇਸ ਮੁਲਾਕਾਤ ਦੌਰਾਨ ਉਹ ਮੁੱਦਾ ਸਾਹਮਣੇ ਆਇਆ ਜਿਸ ਨੇ ਸਿਰਫ਼ ਹਾਜ਼ਰ ਲੋਕਾਂ ਨੂੰ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਯੂਕੇ ਅਧਾਰਤ ਸਿੱਖ ਡਿਫੈਂਸ ਨੈਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ ਅਤੇ ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਅਗਾਂਹ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਕਰਨ ਅਤੇ ਸਿੱਖੀ ਪਛਾਣ ਨੂੰ ਹੋਰ ਵੱਡੇ ਪੱਧਰ ਉੱਤੇ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਪ੍ਰਿਤਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨਾਲ ਯੂਕੇ ਦੀਆਂ ਫੌਜੀ ਸੇਵਾਵਾਂ ਅੰਦਰ ਸਿੱਖਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤਾ ਅਤੇ ਕਿਹਾ ਕਿ ਸਿੱਖ ਡਿਫੈਂਸ ਨੈਟਵਰਕ ਨੂੰ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਯੂਕੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਬਜ਼ੁਰਗਾਂ ਵੱਲੋਂ ਪਾਏ ਪੂਰਨਿਆਂ ਉੱਤੇ ਚੱਲਦਿਆਂ ਫੌਜੀ ਸੇਵਾਵਾਂ ਵਿੱਚ ਜ਼ਰੂਰੀ ਸ਼ਾਮਲ ਹੋਣ। ਇੱਥੇ ਹੀ ਅਸਲ ਖੁਲਾਸਾ ਹੋਇਆ, ਜਦੋਂ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਫਾਈਟਨ ਲੈਫਟੀਨੈਂਟ ਵਜੋਂ ਸੇਵਾਵਾਂ ਕਰਨ ਲਈ ਸਿੱਖਾਂ ਨੂੰ ਵੀ ਜੈੱਟ ਉਡਾਉਣ ਦੇ ਓਪਰੇਸ਼ਨ ਸਮੇਂ ਦਾੜ੍ਹੀ ਦੇ ਕੇਸ ਕਤਲ ਕਰਨੇ ਪੈਂਦੇ ਹਨ, ਜੋ ਕਿ ਰਾਇਲ ਏਅਰ ਫੋਰਸ ਦੀਆਂ ਤਕਨੀਕੀ ਸ਼ਰਤਾਂ ਦਾ ਹਿੱਸਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤੁਰੰਤ ਪ੍ਰਿਤਪਾਲ ਸਿੰਘ ਨੂੰ ਇਸ ਮਾਮਲੇ ਸਬੰਧੀ ਯੂਕੇ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖੀ ਅੰਦਰ ਕੇਸਾਂ ਦੀ ਮਹੱਤਤਾ ਅਤੇ ਸਿੱਖ ਪਛਾਣ ਬਾਰੇ ਵਧੇਰੀ ਜਾਗਰੂਕਤਾ ਮੁਹੱਈਆ ਕਰਵਾਉਣ ਲਈ ਆਖਿਆ। ਪ੍ਰਿਤਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸਿੱਖ ਡਿਫੈਂਸ ਨੈਟਵਰਕ ਵੱਲੋਂ ਲਗਾਤਾਰ ਯੂਕੇ ਸਰਕਾਰ ਨਾਲ ਤਾਲਮੇਲ ਕਰਕੇ ਸਿੱਖ ਹਿਤਾਂ ਲਈ ਕਾਰਜ ਕੀਤੇ ਜਾਂਦੇ ਹਨ ਅਤੇ ਫਲਾਈਟ ਓਪਰੇਸ਼ਨ ਸੇਵਾਵਾਂ ਦੌਰਾਨ ਮਾਸਕ ਪਾਉਣ ਲਈ ਦਾੜ੍ਹੀ ਦੇ ਕੇਸ ਕਤਲ ਕਰਨ ਦੀ ਸ਼ਰਤ ਨੂੰ ਹੱਲ ਕਰਨ ਲਈ ਵੀ ਕਾਰਜ ਕੀਤਾ ਜਾਵੇਗਾ। ਜਥੇਦਾਰ ਗੜਗੱਜ ਨੇ ਭਾਰਤੀ ਏਅਰ ਫੋਰਸ ਦੇ ਮਾਰਸ਼ਲ ਤੇ ਤੀਜੇ ਮੁਖੀ ਅਰਜਨ ਸਿੰਘ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਬਤ ਸੂਰਤ ਕੇਸ ਰੱਖਦਿਆਂ ਸੈਂਕੜੇ ਫਲਾਈਟ ਓਪਰੇਸ਼ਨਾਂ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ ਅਤੇ ਦਾੜ੍ਹੀ ਦੇ ਕੇਸ ਕਿਸੇ ਤਰ੍ਹਾਂ ਵੀ ਫਲਾਈਟ ਓਪਰੇਸ਼ਨ ਵਿੱਚ ਵਿਘਨ ਨਹੀਂ ਬਣਦੇ, ਸਗੋਂ ਸਿੱਖਾਂ ਨੇ ਸਾਬਤ ਸੂਰਤ ਪਛਾਣ ਕਾਇਮ ਰੱਖਦਿਆਂ ਵਿਸ਼ਵ ਯੁੱਧਾਂ ਅੰਦਰ ਸਫਲ ਸੇਵਾਵਾਂ ਨਿਭਾਈਆਂ ਹਨ, ਇਸ ਲਈ ਇਹ ਸ਼ਰਤ ਗ਼ੈਰ-ਵਾਜਬ ਹੈ ਅਤੇ ਇਹ ਹੋਣਹਾਰ ਸਿੱਖ ਨੌਜਵਾਨਾਂ ਨੂੰ ਫੌਜੀ ਸੇਵਾਵਾਂ ਤੋਂ ਦੂਰ ਕਰ ਸਕਦੀ ਹੈ। ਉਪਰੰਤ ਅਰਸ਼ਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ ਵੱਲੋਂ ਜਥੇਦਾਰ ਗੜਗੱਜ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਿੱਖ ਪਾਇਲਟ ਦੀ ਉਚੀ ਉਡਾਣ ਦੇ ਪਿੱਛੇ ਛੁਪਿਆ ਖੁਲਾਸਾ: ਜਥੇਦਾਰ ਦੇ ਸਾਹਮਣੇ ਆਇਆ ਉਹ ਗੰਭੀਰ ਸੰਕਟ, ਜਿਸ ਨੇ ਸਭ ਨੂੰ ਚੌਂਕਾ ਦਿੱਤਾ — NRI Post