|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਸੁਪਰੀਮ ਕੋਰਟ ਦਾ ਫੈਸਲਾ ਸਿਆਸਤ ਦੇ ਪਾਵੇ ਬਦਲ ਦੇਵੇਗਾ? ਦਲ-ਬਦਲ ਕਾਨੂੰਨ ’ਤੇ ਸਖ਼ਤੀ ਮਗਰੋਂ ਸਿਆਸੀ ਹਲਚਲ ਤੇਜ਼

ਨਵੀਂ ਦਿੱਲੀ: ਜਨਪ੍ਰਤੀਨਿਧੀਆਂ ਵੱਲੋਂ ਅਯੋਗਤਾ ਦੀ ਕਾਰਵਾਈ ਤੋਂ ਬਚਣ ਅਤੇ ਚੁਣੀਆਂ ਹੋਈਆਂ ਸਰਕਾਰਾਂ ਦੇ ਭਵਿੱਖ ਨੂੰ ਪ੍ਰਭਾਵਤ ਕਰਨ ਲਈ ਕਥਿਤ ਤੌਰ ’ਤੇ ਦਿੱਤੇ ਜਾਂਦੇ ‘ਰਣਨੀਤਕ ਅਸਤੀਫ਼ਿਆਂ’ ਦੀ ਦੁਰਵਰਤੋਂ ਰੋਕਣ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਅਹਿ

NRI Post Desk · 21 ਘੰਟੇ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੁਪਰੀਮ ਕੋਰਟ ਦਾ ਫੈਸਲਾ ਸਿਆਸਤ ਦੇ ਪਾਵੇ ਬਦਲ ਦੇਵੇਗਾ? ਦਲ-ਬਦਲ ਕਾਨੂੰਨ ’ਤੇ ਸਖ਼ਤੀ ਮਗਰੋਂ ਸਿਆਸੀ ਹਲਚਲ ਤੇਜ਼
📷 NRI Post Desk

ਨਵੀਂ ਦਿੱਲੀ: ਜਨਪ੍ਰਤੀਨਿਧੀਆਂ ਵੱਲੋਂ ਅਯੋਗਤਾ ਦੀ ਕਾਰਵਾਈ ਤੋਂ ਬਚਣ ਅਤੇ ਚੁਣੀਆਂ ਹੋਈਆਂ ਸਰਕਾਰਾਂ ਦੇ ਭਵਿੱਖ ਨੂੰ ਪ੍ਰਭਾਵਤ ਕਰਨ ਲਈ ਕਥਿਤ ਤੌਰ ’ਤੇ ਦਿੱਤੇ ਜਾਂਦੇ ‘ਰਣਨੀਤਕ ਅਸਤੀਫ਼ਿਆਂ’ ਦੀ ਦੁਰਵਰਤੋਂ ਰੋਕਣ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਅਹਿਮ ਕਦਮ ਚੁੱਕਿਆ ਹੈ। ਅਦਾਲਤ ਨੇ ਸੋਮਵਾਰ ਨੂੰ ਦਲ-ਬਦਲ ਵਿਰੋਧੀ ਕਾਨੂੰਨ ਵਿਚ ਵਿਆਪਕ ਸੁਧਾਰਾਂ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ’ਤੇ ਕੇਂਦਰ ਸਰਕਾਰ, ਚੋਣ ਕਮਿਸ਼ਨ ਤੇ ਕਾਨੂੰਨ ਕਮਿਸ਼ਨ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੌਇਮਾਲਿਆ ਬਾਗ਼ਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਏ. ਸੇਤੂ ਦੀ ਪਟੀਸ਼ਨ ’ਤੇ ਕਾਨੂੰਨ ਤੇ ਨਿਆਂ ਮੰਤਰਾਲੇ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਐਡਵੋਕੇਟ ਆਰ. ਸਤੀਸ਼ ਕੁਮਾਰ ਤੇ ਐਡਵੋਕੇਟ ਜਤਿਨ ਰਾਹੀਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਯੋਗਤਾ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਜਾਂ ਇਸ ਦਾ ਖ਼ਦਸ਼ਾ ਰੱਖਣ ਵਾਲੇ ਜਨਪ੍ਰਤੀਨਿਧੀ ਸੰਸਦ ਮੈਂਬਰ ਅਤੇ ਵਿਧਾਇਕ ਅਕਸਰ ਸਪੀਕਰ ਜਾਂ ਸਭਾਪਤੀ ਵੱਲੋਂ ਮਾਮਲੇ ਦੇ ਗੁਣ-ਦੋਸ਼ ਦੇ ਆਧਾਰ ’ਤੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੰਦੇ ਹਨ। ਇਸ ਨਾਲ ਵਿਧਾਨ ਸਭਾ ਦੀ ਮੈਂਬਰ-ਗਿਣਤੀ ਬਦਲ ਸਕਦੀ ਹੈ, ਸਿਆਸੀ ਜੋੜ-ਤੋੜ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ ਅਤੇ ਸੰਵਿਧਾਨ ਦੀ ਦਸਵੇਂ ਸ਼ਡਿਊਲ ਤਹਿਤ ਦਲ-ਬਦਲ ਵਿਰੋਧੀ ਕਾਨੂੰਨ ਦੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਜੇ ਦਸਵੀਂ ਅਨੁਸੂਚੀ ਤਹਿਤ ਕਿਸੇ ਮੈਂਬਰ ਵਿਰੁੱਧ ਅਯੋਗਤਾ ਦੀ ਕਾਰਵਾਈ ਚੱਲ ਰਹੀ ਹੋਵੇ ਜਾਂ ਅਜਿਹੀ ਕਾਰਵਾਈ ਦੀ ਸੰਭਾਵਨਾ ਹੋਵੇ, ਤਾਂ ਉਸ ਦਾ ਅਸਤੀਫ਼ਾ ਆਪਣੇ ਆਪ ਇਸ ਕਾਰਵਾਈ ਨੂੰ ਖ਼ਤਮ ਨਾ ਕਰੇ। ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਸਪੀਕਰ ਤੇ ਸਭਾਪਤੀ ਠੋਸ ਤੱਥਾਂ ਦੇ ਆਧਾਰ ’ਤੇ ਅਸਤੀਫ਼ੇ ਦੀ ਸਵੈ-ਇੱਛਾ ਅਤੇ ਅਸਲੀਅਤ ਦੀ ਜਾਂਚ ਕਰਨ, ਤਰਕਸੰਗਤ ਹੁਕਮ ਜਾਰੀ ਕਰਨ ਤੇ ਅਯੋਗਤਾ ਬਾਰੇ ਪਟੀਸ਼ਨ ’ਤੇ ਸੁਤੰਤਰ ਤੌਰ ’ਤੇ ਫ਼ੈਸਲਾ ਲੈਣ। ਇਸ ਤੋਂ ਇਲਾਵਾ, ਪਟੀਸ਼ਨ ਵਿਚ ਅਸਤੀਫ਼ਿਆਂ ਅਤੇ ਅਯੋਗਤਾ ਦੇ ਮਾਮਲਿਆਂ ਦਾ ਸਮਾਂਬੱਧ, ਤਰਕਸੰਗਤ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕਰਨ, ਸਪੀਕਰ-ਕੇਂਦਰਤ ਪ੍ਰਣਾਲੀ ਦੀ ਸੰਸਥਾਗਤ ਸਮੀਖਿਆ ਕਰਨ ਅਤੇ ਲੰਗੜੀ ਵਿਧਾਨ ਸਭਾ ਦੀ ਸਥਿਤੀ ਵਿਚ ਸਰਕਾਰ ਬਣਾਉਣ ਲਈ ਧਾਰਾ 188 ਤਹਿਤ ਸਹੁੰ ਚੁੱਕਣ ਮਗਰੋਂ ਬਹੁਮਤ ਦੀ ਪਰਖ ਸਿਰਫ਼ ਸਦਨ ਦੇ ਅੰਦਰ ਹੀ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ਦਾ ਇਹ ਕਦਮ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਸਿੱਧਾ ਸਿਆਸੀ ਅਸਥਿਰਤਾ ਅਤੇ ਦਲ-ਬਦਲ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ, ਜਿਸ ਦਾ ਅਸਰ ਚੁਣੀਆਂ ਹੋਈਆਂ ਸਰਕਾਰਾਂ ਦੇ ਭਵਿੱਖ ’ਤੇ ਪੈ ਸਕਦਾ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸੁਪਰੀਮ ਕੋਰਟ ਦਾ ਫੈਸਲਾ ਸਿਆਸਤ ਦੇ ਪਾਵੇ ਬਦਲ ਦੇਵੇਗਾ? ਦਲ-ਬਦਲ ਕਾਨੂੰਨ ’ਤੇ ਸਖ਼ਤੀ ਮਗਰੋਂ ਸਿਆਸੀ ਹਲਚਲ ਤੇਜ਼ — NRI Post