ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਹਰ ਖੇਡ ਪ੍ਰੇਮੀ ਦਾ ਦਿਲ ਜਿੱਤ ਲਿਆ, ਜਦੋਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿ ਵੱਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਅਤੇ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਸ਼ੁਭਮ ਅਰੋੜਾ ਅਤੇ ਐੱਨਆਰਆਈ ਕਰਨ ਧੀਰ ਨੇ ਕੀਤਾ, ਜਿਨ੍ਹਾਂ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਰਹੀ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਪਰਮਜੀਤਪੁਰ ਅਤੇ ਵਲਟੋਹਾ ਕ੍ਰਿਕਟ ਕਲੱਬ ਵਿਚਕਾਰ ਹੋਇਆ, ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਨੇ 209 ਸਕੋਰ ਬਣਾਏ, ਪਰ ਜਵਾਬ ਵਿੱਚ ਵਲਟੋਹਾ ਕ੍ਰਿਕਟ ਕਲੱਬ ਨੇ 16 ਓਵਰਾਂ ਵਿੱਚ 210 ਸਕੋਰ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ। ਦੂਜਾ ਮੁਕਾਬਲਾ ਕਿਸਾਨ ਕ੍ਰਿਕਟ ਕਲੱਬ ਸਿਰਸਾ ਅਤੇ ਪੰਜਾਬ ਪੇਸਰ ਕ੍ਰਿਕਟ ਕਲੱਬ ਜਲੰਧਰ ਵਿਚਕਾਰ ਹੋਇਆ, ਜਿੱਥੇ ਕਿਸਾਨ ਕ੍ਰਿਕਟ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 116 ਰਨ ਬਣਾਏ ਅਤੇ ਪੰਜਾਬ ਪੇਸਰ ਨੇ 14 ਓਵਰਾਂ ਵਿੱਚ 117 ਸਕੋਰ ਬਣਾ ਕੇ ਮੈਚ ਜਿੱਤ ਲਿਆ। ਪਹਿਲੇ ਮੈਚ ਵਿੱਚ ਮੈਨ ਆਫ ਦਾ ਮੈਚ ਅਰਸ਼ ਨੂੰ ਦਿੱਤਾ ਗਿਆ ਜਿਸ ਨੇ 43 ਸਕੋਰ ਬਣਾਏ ਅਤੇ 2 ਵਿਕਟਾਂ ਲਈਆਂ, ਜਦਕਿ ਦੂਸਰੇ ਮੁਕਾਬਲੇ ਵਿੱਚ ਪੰਜਾਬ ਪੇਸਰ ਦੇ ਖਿਡਾਰੀ ਘਾਰੂ ਨੂੰ 4 ਵਿਕਟਾਂ ਪ੍ਰਾਪਤ ਕਰਨ ’ਤੇ ਮੈਨ ਆਫ ਦਾ ਮੈਚ ਦਿੱਤਾ ਗਿਆ। ਇਸ ਟੂਰਨਾਮੈਂਟ ਦੀ ਅੰਪਾਇਰਿੰਗ ਕੋਚ ਅਮਰਦੀਪ ਅਤੇ ਕੋਚ ਸੋਡੀ ਸਿੰਘ ਨੇ ਕੀਤੀ, ਜਦਕਿ ਸਕੋਰਿੰਗ ਦੀ ਜ਼ਿੰਮੇਵਾਰੀ ਅਜੇ ਅਸਲਾ ਅਤੇ ਸੋਨਾ ਸਿੰਘ ਵੱਲੋਂ ਨਿਭਾਈ ਗਈ। ਇਸ ਮੈਚ ਦੇ ਵਿਸ਼ੇਸ਼ ਮਹਿਮਾਨ ਨਰਿੰਦਰ ਸਿੰਘ, ਪਰਮਿੰਦਰ ਸਿੰਘ, ਸਾਜਨ ਸ਼ਰਮਾ ਅਤੇ ਅਰਜੁਨ ਧੀਰ ਸਮਾਜ ਸੇਵਕ ਸਨ, ਜਦਕਿ ਡਾ. ਗਗਨਦੀਪ ਸਿੰਘ ਐਂਟੀ ਡਰੱਗ ਕਲੱਬ ਅਤੇ ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ ਵੱਲੋਂ ਟੂਰਨਾਮੈਂਟ ਸਪੋਂਸਰ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਚੇਅਰਮੈਨ ਸੁਖਦੇਵ ਸਿੰਘ ਜੱਜ, ਅੰਗਰੇਜ਼ ਸਿੰਘ ਡੇਰਾ ਸੈਦਾਂ, ਬਲਕਾਰ ਸਿੰਘ ਹਰਨਾਮ ਪੁਰ, ਪਰਗਟ ਸਿੰਘ ਜੱਜ, ਕੁਲਵਿੰਦਰ ਸਿੰਘ ਜੱਜ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਮਹਿਤਪੁਰ, ਚਤਰ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ ਸੈਣੀ, ਮਾਸਟਰ ਨਰੇਸ਼ ਕੋਹਲੀ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ, ਯਸ਼ ਥਿੰਦ, ਮੁਕੇਸ਼ ਚੌਹਾਨ, ਕਰਨ ਚੌਹਾਨ, ਅਜੇ ਅਸਲਾ, ਵਿਪਲ ਸੋਨਾ, ਗੁਰਨਾਮ ਸਿੰਘ ਬਾਜਵਾ, ਕੁਲਜੀਤ ਸਿੰਘ, ਬ੍ਰਿਜ ਸ਼ਰਮਾ, ਸੁੱਖੀ, ਅਮਰਜੀਤ ਸਿੰਘ, ਪੁਨੀਤ ਵਧਵਾ, ਸੁਰਿੰਦਰ ਸਿੰਘ, ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਮੈਨੇਜਰ ਗੁਰਦੇਵ ਸਿੰਘ ਨੱਡਾ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਜੈਨਪੁਰ, ਪਰਵਿੰਦਰ ਸਿੰਘ, ਨਿਰਮਲ ਸਿੰਘ,
ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਕ੍ਰਿਕਟ ਦਾ ਮਹਾਂਸੰਗਰਾਮ: 23ਵੇਂ ਟੂਰਨਾਮੈਂਟ ਨੇ ਖੋਲ੍ਹੇ ਅਜਿਹੇ ਰਾਜ਼ ਜੋ ਹਰ ਨੌਜਵਾਨ ਨੂੰ ਜਾਣਨੇ ਚਾਹੀਦੇ ਹਨ
ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਹਰ ਖੇਡ ਪ੍ਰੇਮੀ ਦਾ ਦਿਲ ਜਿੱਤ ਲਿਆ, ਜਦੋਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿ ਵੱਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਸਰਪ੍
NRI Post Desk · 2 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





