|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਸੁਸ਼ਾਂਤ ਸਿੰਘ ਰਾਜਪੂਤ ਦੇ 6 ਰਿਸ਼ਤੇਦਾਰਾਂ ਦੀ ਸੜਕ ਹਾਦਸੇ 'ਚ ਮੌਤ

ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰੇ ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਖੈਰਾ ਥਾਣਾ ਇਲਾਕੇ ’ਚ ਭੰਡਰਾ ਪਿੰਡ ਨੇੜੇ ਸਿਲੰਡਰਾਂ ਵਾਲੇ ਟਰੱਕ ਅਤੇ ਸੂਮੋ ਵਿਚਾਲੇ ਹੋਏ ਜ਼ਬਰਦਸਤ ਟੱਕਰ ’ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਅਤੇ ਹਰਿਆਣਾ ਕੈਡਰ ਦੇ ਆਈ.ਪੀ.ਐੱਸ. ਅਧਿਕਾਰ ਓਮਪ੍ਰਕਾਸ਼ ਸਿੰਘ ਦੇ ਚਾਰ ਰਿਸ਼ਤੇਦਾਰਾਂ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਗੰ

NRI Post Desk · 1836 ਦਿਨ ਪਹਿਲਾਂ · ਅੱਪਡੇਟ 1826 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੁਸ਼ਾਂਤ ਸਿੰਘ ਰਾਜਪੂਤ ਦੇ 6 ਰਿਸ਼ਤੇਦਾਰਾਂ ਦੀ ਸੜਕ ਹਾਦਸੇ 'ਚ ਮੌਤ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰੇ ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਖੈਰਾ ਥਾਣਾ ਇਲਾਕੇ ’ਚ ਭੰਡਰਾ ਪਿੰਡ ਨੇੜੇ ਸਿਲੰਡਰਾਂ ਵਾਲੇ ਟਰੱਕ ਅਤੇ ਸੂਮੋ ਵਿਚਾਲੇ ਹੋਏ ਜ਼ਬਰਦਸਤ ਟੱਕਰ ’ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਅਤੇ ਹਰਿਆਣਾ ਕੈਡਰ ਦੇ ਆਈ.ਪੀ.ਐੱਸ. ਅਧਿਕਾਰ ਓਮਪ੍ਰਕਾਸ਼ ਸਿੰਘ ਦੇ ਚਾਰ ਰਿਸ਼ਤੇਦਾਰਾਂ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਸਾਰੇ ਲੋਕ ਆਈ.ਪੀ.ਐੱਸ. ਓਮਪ੍ਰਕਾਸ਼ ਸਿਘ ਦੀ ਭੈਣ ਦਾ ਪਟਨਾ ’ਚ ਸਸਕਾਰ ਕਰਕੇ ਜਮੁਈ ਪਰਤ ਰਹੇ ਸਨ।

ਲਖੀਸਰਾਏ ਜਿਲ੍ਹੇ ਦੇ ਬਾਰਡਰ ਇਲਾਕੇ ਦੇ ਸਿਕੰਦਰਾ ਮੋਡ ਤੋਂ 4 ਕਿਲੋਮੀਟਰ ਦੂਰ ਐੱਨ.ਐੱਚ. 80 ’ਤੇ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਟਾਟਾ ਸੂਮੋ ਵਿਕਟਾ ’ਚ ਜ਼ਬਰਦਸਤ ਟੱਕਰ ’ਚ ਮੌਕੇ ’ਤੇ ਹੀ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਰਿਸ਼ਤੇਦਾਰ ਦਾ ਸਸਕਾਰ ਕਰਕੇ ਗੰਗਾ ਘਾਟ ਪਟਨਾ ਤੋਂ ਆਪਣੇ ਘਰ ਖੈਰਾ ਜਮੁਈ ਪਰਤ ਰਹੇ ਸਨ ਕਿ ਇਸੇ ਦਰਮਿਆਨ ਦਰਦਨਾਕ ਹਾਦਸਾ ਹੋ ਗਿਆ।

ਮ੍ਰਿਤਕ ਹਰਿਆਣਾ ਦੇ ਡੀ.ਆੀ.ਜੀ. ਦੀ ਭੈਣ ਗੀਤਾ ਦੇਵੀ ਦਾ ਸਸਕਾਰ ਕਰਕੇ ਆਪਣੇ ਪਰਿਵਾਰ ਨਾਲ ਘਰ ਪਰਤ ਰਹੇ ਸਨ ਜਿਥੇ ਪਿਪਰਾ ਪਿੰਡ ਨੇੜੇ ਚਾਲਕ ਨੂੰ ਨੀਂਦ ਆਉਣ ਕਾਰਨ ਵਾਹਨ ਕੰਟਰੋਲ ’ਚੋਂ ਬਾਹਰ ਹੋ ਗਿਆ ਅਤੇ ਟਕੱਰ ਨਾਲ ਟਕਰਾ ਗਿਆ।

ਮ੍ਰਿਤਕਾਂ ’ਚ ਇਕ ਹੀ ਪਰਿਵਾਰ ਦੇ 6 ਲੋਕ ਸ਼ਾਮਲ ਹਨ ਅਤੇ ਚਾਰ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਜਿਨ੍ਹਾਂ ’ਚੋਂ ਦੋ ਲੋਕਾਂ ਨੂੰ ਜਮੁਈ ਅਤੇ 2 ਨੂੰ ਪੀ.ਐੱਮ.ਸੀ.ਐੱਚ. ਪਟਨਾ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਿਤ ਸ਼ੇਖਰ ਸਿੰਘ ਉਰਫ ਨੇਪਾਲੀ ਸਿੰਘ (45), ਰਾਮਚੰਦਰ ਸਿੰਘ (35), ਲਾਲਜੀਤ ਸਿੰਘ (80), ਦੇਵੀ ਸਿੰਘ (40), ਡੇਜੀ ਕੁਮਾਰੀ (28) ਅਤੇ ਪ੍ਰੀਤਮ ਕੁਮਾਰ (25) ਦੇ ਰੂਪ ’ਚ ਕੀਤੀ ਗਈ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!