|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ੍ਰੀ ਅਨੰਦਪੁਰ ਸਾਹਿਬ 'ਚ ਭਾਜਪਾ ਦੀ ਟਿਕਟ ਲਈ 12 ਦਾਅਵੇਦਾਰ, ਪਰ ਦਿੱਲੀ ਦੂਰ ਕਿਉਂ? ਅੰਦਰੂਨੀ ਕਲੇਸ਼ ਦਾ ਖੁਲਾਸਾ

ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਵਾਰ ਵੀ ਆਪਣੀ ਅੰਦਰੂਨੀ ਗੁੱਟਬਾਜੀ ਦੁਹਰਾਉਂਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਪਾਰਟੀ ਲਈ ਇਸ ਹਲਕੇ ਤੋਂ ਵਿਧਾਇਕ ਬਣਨਾ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਵਿਧਾਨ ਸਭਾ ਚੋਣਾਂ ਸਿ

NRI Post Desk · 21 ਦਿਨ ਪਹਿਲਾਂ · ਅੱਪਡੇਟ 17 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ੍ਰੀ ਅਨੰਦਪੁਰ ਸਾਹਿਬ 'ਚ ਭਾਜਪਾ ਦੀ ਟਿਕਟ ਲਈ 12 ਦਾਅਵੇਦਾਰ, ਪਰ ਦਿੱਲੀ ਦੂਰ ਕਿਉਂ? ਅੰਦਰੂਨੀ ਕਲੇਸ਼ ਦਾ ਖੁਲਾਸਾ
📷 NRI Post Desk

ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਵਾਰ ਵੀ ਆਪਣੀ ਅੰਦਰੂਨੀ ਗੁੱਟਬਾਜੀ ਦੁਹਰਾਉਂਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਪਾਰਟੀ ਲਈ ਇਸ ਹਲਕੇ ਤੋਂ ਵਿਧਾਇਕ ਬਣਨਾ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਵਿਧਾਨ ਸਭਾ ਚੋਣਾਂ ਸਿਰ ’ਤੇ ਆ ਚੁੱਕੀਆਂ ਹਨ ਤੇ ਭਾਜਪਾ ਆਗੂ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ, ਪਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲਗਭਗ ਇੱਕ ਦਰਜਨ ਤੋਂ ਵੱਧ ਵਰਕਰ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਡਾਕਟਰ ਸੁਭਾਸ਼ ਸ਼ਰਮਾ ਦਾ ਨਾਮ ਅੱਗੇ ਆ ਰਿਹਾ ਹੈ, ਜਦਕਿ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਤੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਰਹੇ ਰਜੇਸ਼ ਚੌਧਰੀ ਵੀ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਗੋਵਰਧਨ ਸੋਨੀ ਦੀਆਂ ਸਰਗਰਮੀਆਂ ਵੀ ਵਿਸ਼ੇਸ਼ ਰੋਲ ਅਦਾ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮੁੱਦੇ ’ਤੇ ਇੱਕ ਭਾਜਪਾ ਆਗੂ ਪੱਤਰਕਾਰ ਸੰਮੇਲਨ ਬੁਲਾਉਂਦਾ ਹੈ, ਤੁਰੰਤ ਦੂਸਰਾ ਆਗੂ ਉਸ ’ਤੇ ਬਿਆਨ ਦੇ ਦਿੰਦਾ ਹੈ, ਜਿਵੇਂ ਦੁਪਹਿਰ ਸਮੇਂ ਡਾਕਟਰ ਸੁਭਾਸ਼ ਸ਼ਰਮਾ ਕਦੰਬਾ ਟੂਰਿਸਟ ਕੰਮਪਲੈਕਸ ਨੂੰ ਲੈ ਕੇ ਪੱਤਰਕਾਰ ਸੰਮੇਲਨ ਕਰ ਰਹੇ ਸਨ ਤਾਂ ਸੋਸ਼ਲ ਮੀਡੀਆ ’ਤੇ ਰਜੇਸ਼ ਚੌਧਰੀ ਦਾ ਬਿਆਨ ਵੀ ਆ ਗਿਆ ਅਤੇ ਕੁਝ ਹੀ ਦੇਰ ਬਾਅਦ ਗੋਵਰਧਨ ਸੋਨੀ ਨੇ 14 ਪਿੰਡਾਂ ਦੀ ਜਮੀਨ ਦੇ ਗੁਆਚੇ ਰਿਕਾਰਡ ਵਿੱਚ ਵਿਜੀਲੈਂਸ ਜਾਂਚ ਦਾ ਸਿਹਰਾ ਆਪਣੇ ਸਿਰ ਲੈ ਲਿਆ। ਸਾਲ 2022 ਵਿੱਚ ਵੀ ਇਸੇ ਤਰ੍ਹਾਂ ਭਾਜਪਾ ਟਿਕਟ ਦੇ ਦਾਅਵੇਦਾਰ ਨਿਕਲੇ ਸਨ ਤੇ ਜਦੋਂ ਡਾਕਟਰ ਪਰਮਿੰਦਰ ਸ਼ਰਮਾ ਨੂੰ ਟਿਕਟ ਮਿਲੀ ਤਾਂ ਕੁਝ ਆਗੂ ਸ਼ਾਂਤ ਚਿੱਤ ਹੋ ਕੇ ਹੁਣ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਦਦ ਵਿੱਚ ਲੱਗ ਗਏ ਸਨ, ਜਿਸ ਦਾ ਨਤੀਜਾ ਇਹ ਰਿਹਾ ਕਿ ਭਾਜਪਾ ਕੁਝ ਹਜ਼ਾਰ ਵੋਟਾਂ ’ਤੇ ਸਿਮਟ ਕੇ ਰਹਿ ਗਈ। ਸੂਤਰਾਂ ਅਨੁਸਾਰ ਇਸ ਵਾਰ ਵੀ ਉਕਤ ਵਿਅਕਤੀ ਟਿਕਟ ਦੀ ਦਾਅਵੇਦਾਰੀ ਵਿਖਾ ਰਹੇ ਹਨ ਅਤੇ ਇੱਕ ਭਾਜਪਾ ਆਗੂ ਨੂੰ ਇੰਨਾ ਖੌਫ ਹੈ ਕਿ ਉਹ ਉਸ ਨੂੰ ਬਾਹਰੀ ਦੱਸ ਕੇ ਲੋਕਲ ਦਾਅਵੇਦਾਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਨ। ਇਸ ਸੰਬੰਧ ਵਿੱਚ ਭਾਜਪਾ ਦੇ ਪ੍ਰਮੁੱਖ ਆਗੂ ਡਾਕਟਰ ਪਰਮਿੰਦਰ ਸ਼ਰਮਾ, ਜੋ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਟਿਕਟ ਤੋਂ ਲੜ ਚੁੱਕੇ ਹਨ, ਨੇ ਕਿਹਾ ਕਿ ਇਸ ਵਾਰ ਸੌ ਫੀਸਦੀ ਭਾਜਪਾ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਹਾਈ ਕਮਾਂਡ ਸਭ ਕੁਝ ਜਾਣਦੀ ਹੈ ਤੇ ਉਹ ਇਸ ਹਲਕੇ ਤੋਂ ਕਿਸੇ ਪੜੇ ਲਿਖੇ ਉਮੀਦਵਾਰ ਨੂੰ ਹੀ ਟਿਕਟ ਦੇਵੇਗੀ ਨਾ ਕਿ ਪਾਰਟੀ ਦੀ ਪਿੱਠ ’ਚ ਦੋ ਵਾਰ ਛੁਰਾ ਮਾਰਨ ਵਾਲੇ ਕਿਸੇ ਵਿਅਕਤੀ ਨੂੰ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਕੋਲ ਇਕੱਲੇ ਇਕੱਲੇ ਵਿਅਕਤੀ ਦਾ ਰਿਕਾਰਡ ਹੈ ਤੇ ਉਹ ਜਾਣਦੇ ਹਨ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਕੁੱਲ ਮਿਲਾ ਕੇ ਜੋ ਹਾਲਾਤ ਭਾਜਪਾ ਦੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਹਨ, ਸ਼ਾਇਦ ਇਸ ਵਾਰ ਵੀ ਭਾਜਪਾ ਤੋਂ ਦਿੱਲੀ ਦੂਰ ਰਹੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!