|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੰਗਾਮੇ ਵਿਚਾਲੇ ਮੇਅਰ ਦਾ ਇਤਿਹਾਸਕ ਕਦਮ: ਬਿਨਾਂ ਚਰਚਾ ਪਾਸ ਹੋਇਆ ਏਜੰਡਾ, ਕੌਂਸਲਰਾਂ ਨੇ ਖਿਲਾਰੇ ਸਫੇ!

ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਉਸ ਵੇਲੇ ਇਤਿਹਾਸਕ ਬਣ ਗਈ ਜਦੋਂ ਹੰਗਾਮੇ ਦੌਰਾਨ ਮੇਅਰ ਵਨੀਤ ਧੀਰ ਨੇ ਖੁਦ ਏਜੰਡਾ ਫੜ ਕੇ ਮਤਾ ਨੰਬਰ 184 ਨੂੰ ਛੱਡ ਕੇ ਬਾਕੀ ਸਾਰਾ ਏਜੰਡਾ ਬਿਨਾਂ ਕਿਸੇ ਚਰਚਾ ਦੇ ਪਾਸ ਕਰਨ ਦਾ ਐਲਾਨ ਕਰ ਦਿੱਤਾ ਤੇ ਮੀਟਿੰਗ ਖਤਮ ਕ

NRI Post Desk · 91 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੰਗਾਮੇ ਵਿਚਾਲੇ ਮੇਅਰ ਦਾ ਇਤਿਹਾਸਕ ਕਦਮ: ਬਿਨਾਂ ਚਰਚਾ ਪਾਸ ਹੋਇਆ ਏਜੰਡਾ, ਕੌਂਸਲਰਾਂ ਨੇ ਖਿਲਾਰੇ ਸਫੇ!
📷 NRI Post Desk

ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਉਸ ਵੇਲੇ ਇਤਿਹਾਸਕ ਬਣ ਗਈ ਜਦੋਂ ਹੰਗਾਮੇ ਦੌਰਾਨ ਮੇਅਰ ਵਨੀਤ ਧੀਰ ਨੇ ਖੁਦ ਏਜੰਡਾ ਫੜ ਕੇ ਮਤਾ ਨੰਬਰ 184 ਨੂੰ ਛੱਡ ਕੇ ਬਾਕੀ ਸਾਰਾ ਏਜੰਡਾ ਬਿਨਾਂ ਕਿਸੇ ਚਰਚਾ ਦੇ ਪਾਸ ਕਰਨ ਦਾ ਐਲਾਨ ਕਰ ਦਿੱਤਾ ਤੇ ਮੀਟਿੰਗ ਖਤਮ ਕਰ ਦਿੱਤੀ। ਨਿਗਮ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਮੇਅਰ ਨੇ ਆਪਣੀ ਕੁਰਸੀ ਤੋਂ ਉੱਠ ਕੇ ਖੁਦ ਏਜੰਡਾ ਪਾਸ ਕਰਨ ਦਾ ਐਲਾਨ ਕੀਤਾ ਹੋਵੇ। ਮੀਟਿੰਗ ਦੀ ਸ਼ੁਰੂਆਤ ਵਿੱਚ ਮੇਅਰ ਦੀ ਮਾਤਾ ਆਸ਼ਾ ਧੀਰ ਦੀ ਮੌਤ ’ਤੇ ਦੋ ਮਿੰਟ ਦੀ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਜ਼ੀਰੋ ਆਵਰ ਸ਼ੁਰੂ ਹੋਇਆ। ਕਾਂਗਰਸੀ ਕੌਂਸਲਰ ਪਵਨ ਕੁਮਾਰ ਨੇ ਇਸ਼ਤਿਹਾਰ ਬ੍ਰਾਂਚ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਤਾਂ ਸੱਤਾਧਾਰੀ ਆਪ ਦੇ ਕੌਂਸਲਰ ਮੁਕੇਸ਼ ਸੇਠੀ ਨੇ ਉਨ੍ਹਾਂ ਨੂੰ ਟੋਕਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸੇ ਦੌਰਾਨ ਕਾਂਗਰਸੀ ਕੌਂਸਲਰ ਅਜੇ ਬੱਬਲ ਨੇ ਏਜੰਡੇ ਦੀ ਕਾਪੀ ਖੋਲ੍ਹ ਕੇ ਸਾਰੇ ਸਫੇ ਹਾਊਸ ਵਿੱਚ ਖਿਲਾਰ ਦਿੱਤੇ, ਜਿਸ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਗਈ। ਭਾਜਪਾ ਦੇ ਮਨਜੀਤ ਸਿੰਘ ਟੀਟੂ ਤੇ ਹੋਰ ਕੌਂਸਲਰਾਂ ਨੇ ਵੀ ਹੰਗਾਮੇ ਵਿੱਚ ਹਿੱਸਾ ਲੈ ਕੇ ਆਪ ਖਿਲਾਫ ਨਾਅਰੇਬਾਜ਼ੀ ਕੀਤੀ। ਦੋ ਵਾਰ ਹੰਗਾਮਾ ਹੋਣ ਤੋਂ ਬਾਅਦ ਮੇਅਰ ਨੇ ਸਥਿਤੀ ਬੇਕਾਬੂ ਹੁੰਦੀ ਦੇਖੀ ਤਾਂ ਉਨ੍ਹਾਂ ਨੇ ਏਜੰਡਾ ਪਾਸ ਕਰਨ ਦਾ ਐਲਾਨ ਕੀਤਾ ਤੇ ਮੀਟਿੰਗ ਖਤਮ ਕਰ ਦਿੱਤੀ। ਮੇਅਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਤੇ ਕਮਿਸ਼ਨਰ ਸੰਦੀਪ ਰਿਸ਼ੀ ਉੱਠ ਕੇ ਚਲੇ ਗਏ। ਜ਼ੀਰੋ ਆਵਰ ਦੌਰਾਨ ਕਈ ਕੌਂਸਲਰਾਂ ਨੇ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਜਿਵੇਂ ਸਫਾਈ ਸੇਵਕਾਂ ਦੀ ਘਾਟ, ਹਾਈ ਮਾਸਕ ਲਾਈਟਾਂ ਦੀ ਮੰਗ, ਤਹਿਬਜ਼ਾਰੀ ਦੇ ਮੁੱਦੇ ਤੇ ਨਜਾਇਜ਼ ਰੇਹੜੀਆਂ ਬਾਰੇ ਦੋਸ਼ ਲਗਾਏ। ਡਾ. ਦਰਸ਼ਨ ਸਿੰਘ ਨੇ ਐਡਹਾਕ ਕਮੇਟੀਆਂ ਤੋਂ ਆਪਣਾ ਨਾਂ ਹਟਾਉਣ ਦੀ ਮੰਗ ਕੀਤੀ ਜਦਕਿ ਮਨਜੀਤ ਸਿੰਘ ਟੀਟੂ ਨੇ ਨਿਗਮ ਦਾ ਏਜੰਡਾ ਪੰਜਾਬੀ ਵਿੱਚ ਛਾਪਣ ਦੀ ਅਪੀਲ ਕੀਤੀ। ਪੁਲਿਸ ਫੋਰਸ ਨੂੰ ਹਾਊਸ ਵਿੱਚ ਆ ਕੇ ਸਥਿਤੀ ਦੀ ਨਿਗਰਾਨੀ ਕਰਨੀ ਪਈ ਪਰ ਉਸ ਤੋਂ ਪਹਿਲਾਂ ਹੀ ਮੇਅਰ ਨੇ ਮੀਟਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!