ਹੁਸ਼ਿਆਰਪੁਰ ਸ਼ਹਿਰ ਦੇ ਕੱਚਾ ਟੋਭਾ ਮੁਹੱਲੇ ਵਿਚ ਐਤਵਾਰ ਸਵੇਰੇ ਉਸ ਸਮੇਂ ਭਗਦੜ ਮਚ ਗਈ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਅਤੇ ਵੱਧ ਚੱਲਣ ਵਾਲੀ ਬੇਕਰੀ 'ਤੇ ਛਾਪੇਮਾਰੀ ਕਰ ਕੇ ਲੋਕਾਂ ਦੇ ਵੇਚਣ ਲਈ ਰੱਖਿਆ ਗੰਦਾ ਮੰਦਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਤੇ ਉਨ੍ਹਾਂ ਦੀ ਟੀਮ ਵੱਲੋਂ ਸਵੇਰੇ ਕੱਚਾ ਟੋਭਾ ਵਿਖੇ ਰਾਜੇਸ਼ ਬੇਕਰੀ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ। ਇਸ ਦੁਕਾਨ ਦੀਆਂ ਸਿਹਤ ਵਿਭਾਗ ਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਕਰਕੇ ਐਤਵਾਰ ਨੂੰ ਬਣਾਉਣ ਵਾਲਾ ਪਦਾਰਥ ਤਿਆਰ ਹੋਣ ਕਾਰਨ ਛੁੱਟੀ ਵਾਲੇ ਦਿਨ ਇਹ ਛਾਪੇਮਾਰੀ ਕੀਤੀ ਗਈ। ਛਾਪਾਮਾਰੀ ਦੌਰਾਨ ਦੁਕਾਨ ਦਾ ਮੰਜ਼ਰ ਦੇਖ਼ ਕੇ ਸਿਹਤ ਵਿਭਾਗ ਵੀ ਹੈਰਾਨ ਰਹਿ ਗਿਆ। ਗੰਦਗੀ ਨਾਲ ਲਿਬੜੀਆਂ ਟਰੇਆਂ ਵਿੱਚ ਪਏ ਪੈਟੀ ਕੁਲਚੇ, ਸਫ਼ਾਈ ਦੇ ਨਜ਼ਰ ਨਾ ਆਉਂਦੇ ਪੁਖ਼ਤਾ ਇੰਤਜ਼ਾਮ ਅਤੇ ਮਹਿਜ਼ ਪੰਜ ਰੁਪਏ ਵਿੱਚ ਵਿਕ ਰਹੀ ਲੈਮਨ ਡ੍ਰਿੰਕ ਬਦਹਾਲੀ ਹਾਲਤ ਵਿਚ ਪਈ ਸੀ। ਲੈਮਨ ਡ੍ਰਿੰਕ ਵਿੱਚ ਘਟੀਆ ਦਰਜੇ ਦੀ ਸਮੱਗਰੀ ਵਰਤੀ ਜਾ ਰਹੀ ਸੀ, ਜੋ ਸਿਹਤ ਲਈ ਖਤਰਾ ਬਣ ਸਕਦੀ ਹੈ ਅਤੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਬਿਨਾਂ ਡਰ ਭੈਅ ਸਮਝੌਤਾ ਕੀਤਾ ਜਾ ਰਿਹਾ ਸੀ। ਇਸ ਮੌਕੇ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਰਾਮ ਲੁਭਾਇਆ ਤੇ ਗੁਰਵਿੰਦਰ ਸ਼ਾਨੇ ਹਾਜ਼ਰ ਸਨ। ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਇੱਥੇ ਬਹੁਤ ਸਾਰੀਆਂ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ, ਜਦੋਂ ਮੌਕੇ 'ਤੇ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਬੱਚਿਆਂ ਨੂੰ ਪੰਜ ਰੁਪਏ ਦਾ ਘਟੀਆ ਕਿਸਮ ਦੇ ਮਸਾਲੇ ਨਾਲ ਤਿਆਰ ਜੀਰਾ ਲੈਮਨ ਵੇਚਿਆ ਜਾ ਰਿਹਾ ਸੀ ਜੋ ਕਿ ਲੋਕਾਂ ਨੂੰ ਸਿੱਧਾ-ਸਿੱਧਾ ਬਿਮਾਰੀਆਂ ਵੱਲ ਲੈ ਕੇ ਜਾ ਰਿਹਾ ਹੈ। ਬੇਕਰੀ 'ਤੇ ਅਨ-ਹਾਈਜੀਨਕ ਕਿਸਮ ਦੀ ਪੈਟੀ, ਪੀਜ਼ਾ ਤੇ ਬਰੈੱਡ ਵੀ ਲੰਘੀ ਹੋਈ ਮਿਆਦ ਵਾਲੀ ਪਾਈ ਗਈ ਅਤੇ ਬਹੁਤ ਸਾਰਾ ਸਾਮਾਨ ਬਿਨਾਂ ਸਾਫ-ਸਫ਼ਾਈ ਦੇ ਪਾਇਆ ਗਿਆ। ਮੌਕੇ 'ਤੇ ਜ਼ੀਰਾ ਲੈਮਨ ਨਾਲ ਤਿਆਰ ਹੋਣ ਵਾਲੇ ਮਿਸ਼ਰਣ ਦਾ ਸੈਪਲ ਲੈ ਲਿਆ ਗਿਆ, ਜੋ ਮਿਸ਼ਰਣ ਵੀ ਘਰੇਲੂ ਅਤੇ ਮਾੜੀ ਕੁਆਲਿਟੀ ਦਾ ਸੀ ਜਿਸ ਉੱਪਰ ਕਿਸੇ ਵੀ ਕੰਪਨੀ ਦਾ ਕੋਈ ਲੇਬਲ ਨਹੀਂ ਸੀ। ਵਿਭਾਗ ਨੇ ਮੌਕੇ 'ਤੇ ਹੀ ਇਸ ਨੂੰ ਨੋਟਿਸ ਜਾਰੀ ਕਰ ਦਿੱਤਾ ਅਤੇ ਬਾਕੀ ਸੈਪਲ ਦੀ ਰਿਪੋਰਟ ਆਉਣ 'ਤੇ ਪਤਾ ਲੱਗੇਗਾ। ਡਾ. ਭਾਟੀਆ ਨੇ ਦੱਸਿਆ ਕਿ ਇਸ ਲੈਮਨ ਜ਼ੀਰਾ 'ਤੇ ਕੋਈ ਵੀ ਮਿਆਦੀ ਤਰੀਕ ਨਾ ਹੀ ਬਣਾਉਂਦੇ ਦੀ ਮਿਤੀ ਸੀ ਅਤੇ ਇਸ ਜ਼ੀਰੇ ਨੂੰ ਕੈਪਾ ਕੋਲਾ ਦੀ ਬਰੈਂਡਿੰਗ ਬੋਤਲਾਂ ਵਿੱਚ ਪਾ ਕੇ ਵੇਚਿਆ ਜਾ ਰਿਹਾ ਸੀ। ਇਸ ਮੌਕੇ ਰਾਜੇਸ਼ ਬੇਕਰੀ ਦੇ ਮਾਲਿਕ ਨੇ ਇਹ ਗੱਲ ਮੰਨੀ ਕਿ ਸਫ਼ਾਈ ਨਹੀਂ ਹੁੰਦੀ ਹੈ ਅਤੇ ਉਸ ਨੇ ਤੁਰੰਤ ਆਪਣਾ ਬਚਾਅ ਕਰਨ ਲਈ ਲੋਕਾਂ ਕੋਲੋਂ ਮਾਫ਼ੀ ਵੀ ਮੰਗੀ ਅਤੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਸਾਫ ਸਫ਼ਾਈ ਰੱਖੇਗਾ।
ਹੁਸ਼ਿਆਰਪੁਰ ਦੀ ਮਸ਼ਹੂਰ ਬੇਕਰੀ 'ਤੇ ਛਾਪਾ: ਗੰਦਗੀ ਦੇ ਢੇਰ ਵਿਚੋਂ ਨਿਕਲਿਆ ਖੌਫਨਾਕ ਸੱਚ, ਪੰਜ ਰੁਪਏ ਦਾ ਇਹ ਪਦਾਰਥ ਬਣ ਰਿਹਾ ਸੀ ਬੀਮਾਰੀ ਦਾ ਕਾਰਨ
ਹੁਸ਼ਿਆਰਪੁਰ ਸ਼ਹਿਰ ਦੇ ਕੱਚਾ ਟੋਭਾ ਮੁਹੱਲੇ ਵਿਚ ਐਤਵਾਰ ਸਵੇਰੇ ਉਸ ਸਮੇਂ ਭਗਦੜ ਮਚ ਗਈ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਅਤੇ ਵੱਧ ਚੱਲਣ ਵਾਲੀ ਬੇਕਰੀ 'ਤੇ ਛਾਪੇਮਾਰੀ ਕਰ ਕੇ ਲੋਕਾਂ ਦੇ ਵੇਚਣ ਲਈ ਰੱਖਿਆ ਗੰਦਾ ਮੰਦਾ ਸਾਮ
NRI Post Desk · 51 ਦਿਨ ਪਹਿਲਾਂ · ਅੱਪਡੇਟ 27 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




