ਮਾਲੇਰਕੋਟਲਾ : ਖੰਨਾ-ਮਾਲੇਰਕੋਟਲਾ ਰੋਡ 'ਤੇ ਸਥਿਤ ਪਾਇਨੀਅਰ ਸਕੂਲ ਗੱਜਣਮਾਜਰਾ ਨਜ਼ਦੀਕ ਡਰੇਨ ਪੁਲ਼ ਲਾਗੇ ਇਕ ਟਰੱਕ ਤੇ ਕਾਰ ਦੀ ਭਿਆਨਕ ਟੱਕਰ 'ਚ 1 ਬਜ਼ੁਰਗ ਮਾਤਾ ਦੀ ਮੌਤ ਹੋ ਗਈ, ਜਦੋਂਕਿ 4 ਗੰਭੀਰ ਜ਼ਖ਼ਮੀ ਹੋ ਗਏ, ਜੋ ਇਲਾਜ ਅਧੀਨ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰ 11 ਕੁ ਵਜੇ ਦੇ ਲਗਪਗ ਗੁਰਪ੍ਰਰੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਟੂਸਾ ਆਪਣੀ ਮਾਤਾ ਤੇ ਦੋ ਹੋਰ ਔਰਤਾਂ ਰਿਸ਼ਤੇਦਾਰਾਂ ਨਾਲ ਖੰਨੇ ਵੱਲ ਨੂੰ ਆ ਰਿਹਾ ਸੀ ਤਾਂ ਡਰੇਨ ਪੁਲ਼ ਗੱਜਣਮਾਜਰਾ ਲਾਗੇ ਕਿਸੇ ਵਾਹਨ ਨੂੰ ਓਵਰਟੇਕ ਕਰਦਿਆਂ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਤੇ ਕਾਰ ਅੱਗਿਉਂ ਬੁਰੀ ਤਰ੍ਹਾਂ ਤਬਾਹ ਹੋ ਗਏ ਤੇ ਕਾਰ ਸਵਾਰ ਤਿੰਨੇ ਔਰਤਾਂ ਸਮੇਤ ਡਰਾਈਵਰ ਤੇ ਟਰੱਕ ਡਰਾਈਵਰ ਦੇ ਵੀ ਗੰਭੀਰ ਸੱਟਾਂ ਲੱਗੀਆਂ।
ਸੰਬੰਧਿਤ ਖ਼ਬਰਾਂ
ਪ੍ਰਤੱਖ ਦਰਸੀਆਂ ਅਨੁਸਾਰ ਜ਼ਖ਼ਮੀ ਮੌਕੇ 'ਤੇ ਤੜਫ ਰਹੇ ਸਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ 'ਚ ਮਦਦ ਕਰਨ ਦੀ ਇਨਸਾਨੀਅਤ ਨਹੀਂ ਦਿਖਾਈ ਤੇ ਪਤਾ ਲੱਗਦਿਆਂ ਹੀ ਸਾਹਮਣੇ ਸਥਿਤ ਪਾਇਨੀਅਰ ਸਕੂਲ ਗੱਜਣਮਾਜਰਾ ਦੇ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਆਪਣੇ ਸਟਾਫ ਨਾਲ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਇਨਸਾਨੀਅਤ ਦਾ ਫਰਜ ਨਿਭਾਉਂਦਿਆਂ ਜ਼ਖ਼ਮੀਆਂ ਨੂੰ ਸੰਭਾਲਿਆ ਤੇ ਦੁੱਗਰੀ ਹਸਪਤਾਲ ਤੋਂ ਗੱਡੀ ਮੰਗਵਾਕੇ ਆਪਣੇ ਸਟਾਫ ਨਾਲ ਫੱਟੜਾਂ ਨੂੰ ਤੁਰੰਤ ਦੁੱਗਰੀ ਹਸਪਤਾਲ ਪਹੁੰਚਾਉਣ, ਜਿੱਥੋਂ ਉਨ੍ਹਾਂ ਨੂੰ ਅੱਗੇ ਡੀਐੱਮਸੀ ਮਾਲੇਰਕੋਟਲਾ ਤੇ ਖੰਨਾ ਆਦਿ ਹਸਪਤਾਲਾਂ ਵਿਖੇ ਰੈਫਰ ਕਰ ਦਿੱਤਾ ਤੇ ਕਾਰ 'ਚ ਸਵਾਰ ਬਜੁੱਰਗ ਔਰਤਾਂ ਬਲਵੀਰ ਕੌਰ 75 ਸਾਲ ਪਤਨੀ ਸਵ. ਸਵਰਨ ਸਿੰਘ ਵਾਸੀ ਪਿੰਡ ਟੂਸਾ ਜ਼ਖ਼ਮਾਂ ਦੀ ਤਾਬ ਨਾਲ ਸਹਾਰਦੀ ਹੋਈ ਰਸਤੇ 'ਚ ਹੀ ਦਮ ਤੋੜ ਗਈ ਤੇ ਬਾਕੀ ਜ਼ਖ਼ਮੀਆਂ 'ਚੋਂ 2 ਡੀਐੱਮਸੀ ਹਸਪਤਾਲ ਲੁਧਿਆਣਾ ਤੇ 1 ਖੰਨਾ ਤੇ 1 ਮਾਲੇਰਕੋਟਲਾ ਵਿਖੇ ਹਸਪਤਾਲ 'ਚ ਇਲਾਜ ਅਧੀਨ ਹਨ।
ਪੁਲਿਸ ਚੌਂਕੀ ਜੌੜੇਪੁਲ ਦੇ ਇੰਚਾਰਜ ਪਵਿੱਤਰ ਸਿੰਘ ਤੇ ਹੋਲਦਾਰ ਗਿਆਨ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸਮੇਤ ਦੋ ਲੇਡੀਜ ਤੇ ਟਰੱਕ ਚਾਲਕ ਇਲਾਜ ਅਧੀਨ ਹਨ ਤੇ ਉਹ ਬਿਆਨ ਲੈਣ ਲਈ ਹਸਪਤਾਲ ਜਾ ਰਹੇ ਹਨ।






