ਜਲੰਧਰ ਨਗਰ ਨਿਗਮ ਦੇ ਪ੍ਰਸ਼ਾਸਨ 'ਤੇ ਵੱਡਾ ਸਵਾਲ ਉੱਠਿਆ ਹੈ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਯੋਜਨਾ ਅਧੀਨ ਜਲੰਧਰ ਨੂੰ ਸ਼ਾਮਲ ਕਰਦਿਆਂ 10 ਸਾਲਾਂ ਵਿੱਚ 13 ਪ੍ਰਾਜੈਕਟਾਂ ਲਈ ਇੱਕ ਹਜ਼ਾਰ ਕਰੋੜ ਰੁਪਏ ਜਾਰੀ ਕਰਨੇ ਸਨ, ਪਰ ਅਫ਼ਸੋਸ ਕਿ ਇਸ ਦੌਰਾਨ ਸਿਰਫ਼ 6 ਪ੍ਰਾਜੈਕਟਾਂ 'ਤੇ ਹੀ 535 ਕਰੋੜ ਰੁਪਏ ਖ਼ਰਚ ਕੀਤੇ ਗਏ ਅਤੇ ਬਾਕੀ ਪ੍ਰਾਜੈਕਟ ਅੱਧਵਾਟੇ ਛੱਡ ਦਿੱਤੇ ਗਏ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸਮਾਰਟ ਸਿਟੀ ਦਾ ਨਮੂਨਾ ਤਿਆਰ ਕਰਨ ਲਈ ਨਾ ਤਾਂ ਕੋਈ ਜ਼ਮੀਨ ਖ਼ਰੀਦੀ ਗਈ ਅਤੇ ਨਾ ਹੀ ਕੋਈ ਮਾਡਲ ਬਣਾਇਆ ਗਿਆ, ਜਦੋਂ ਕਿ ਯੋਜਨਾ ਮੁਤਾਬਕ ਲਗਭਗ 100 ਏਕੜ ਤੋਂ ਵੱਧ ਥਾਂ ਲੈ ਕੇ ਲੋਕਾਂ ਨੂੰ ਸਮਾਰਟ ਘਰ ਅਤੇ ਸੜਕਾਂ ਦਾ ਨਮੂਨਾ ਦਿਖਾਉਣਾ ਸੀ। ਸਮਾਰਟ ਸਿਟੀ ਕੰਪਨੀ ਦਾ ਸੀਈਓ ਨਗਰ ਨਿਗਮ ਕਮਿਸ਼ਨਰ ਨੂੰ ਹੀ ਬਣਾਇਆ ਜਾਂਦਾ ਰਿਹਾ ਅਤੇ ਸੇਵਾ ਮੁਕਤ ਤਜ਼ਰਬੇਕਾਰ ਅਧਿਕਾਰੀਆਂ ਦੀ ਨਿਯੁਕਤੀ ਵੀ ਕੀਤੀ ਗਈ, ਪਰ ਫਿਰ ਵੀ ਅਧਿਕਾਰੀ ਨਾ ਤਾਂ ਜ਼ਮੀਨ ਖ਼ਰੀਦ ਸਕੇ ਅਤੇ ਨਾ ਹੀ ਪ੍ਰਾਜੈਕਟਾਂ ਨੂੰ ਪੂਰਾ ਕਰ ਸਕੇ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਲਟਕਦਾ ਪ੍ਰਾਜੈਕਟ 400 ਕਰੋੜ ਦਾ ਸਰਫੇਸ ਵਾਟਰ ਸਿਸਟਮ ਹੈ, ਜਿਸ ਅਧੀਨ ਸ਼ਹਿਰ ਵਾਸੀਆਂ ਨੂੰ ਬਿਸ ਦੁਆਬ ਨਹਿਰ ਦਾ ਰਿਫਾਇੰਡ ਕੀਤਾ ਪਾਣੀ 24 ਘੰਟੇ ਪੀਣ ਲਈ ਮੁਹੱਈਆ ਕਰਵਾਉਣਾ ਸੀ। ਇਸ ਤੋਂ ਇਲਾਵਾ ਲੰਮਾ ਪਿੰਡ ਵਰਕਸ਼ਾਪ ਲਈ 2.75 ਕਰੋੜ ਦਾ ਪ੍ਰਾਜੈਕਟ ਵੀ ਤਿਆਰ ਕੀਤਾ ਗਿਆ ਸੀ, ਪਰ ਮੰਡੀ ਬੋਰਡ ਦੀ ਜ਼ਮੀਨ ਹੋਣ ਕਾਰਨ ਐੱਨਓਸੀ ਨਾ ਮਿਲਣ ਕਾਰਨ ਉਹ ਪ੍ਰਾਜੈਕਟ ਵੀ ਲਟਕ ਕੇ ਰਹਿ ਗਿਆ। ਸਮਾਰਟ ਸਿਟੀ ਕੰਪਨੀ ਦੀ ਕਾਰਜ ਮਿਆਦ ਖਤਮ ਹੋ ਚੁੱਕੀ ਹੈ, ਪਰ ਕਈ ਪ੍ਰਾਜੈਕਟ ਅਜੇ ਵੀ ਵਿਚਕਾਰ ਹੀ ਅਧੂਰੇ ਪਏ ਹਨ ਅਤੇ ਇਸ ਦਾ ਮੁੱਖ ਕਾਰਨ ਅਧਿਕਾਰੀਆਂ ਦਾ ਆਪਸੀ ਤਾਲਮੇਲ ਨਾ ਹੋਣਾ ਦੱਸਿਆ ਜਾਂਦਾ ਹੈ। ਜੇਕਰ ਅਧਿਕਾਰੀਆਂ ਵਿੱਚ ਤਾਲਮੇਲ ਹੁੰਦਾ ਤਾਂ ਸਾਰੇ 13 ਪ੍ਰਾਜੈਕਟ ਸਮੇਂ ਸਿਰ ਪੂਰੇ ਹੋ ਸਕਦੇ ਸੀ ਅਤੇ ਜਲੰਧਰ ਸ਼ਹਿਰ ਦੂਜੇ ਸ਼ਹਿਰਾਂ ਲਈ ਮਿਸਾਲ ਬਣ ਸਕਦਾ ਸੀ, ਪਰ ਹੁਣ ਸਵਾਲ ਉੱਠਦਾ ਹੈ ਕਿ ਆਖਰ ਇਸ ਕਮੀ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਅਤੇ ਕੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ?
10 ਸਾਲ ਬਾਅਦ ਖੁੱਲ੍ਹਾ ਰਾਜ਼: 535 ਕਰੋੜ ਦਾ ਖ਼ਰਚ, ਪਰ ਸਮਾਰਟ ਸਿਟੀ ਦੀ ਜ਼ਮੀਨ ਤੱਕ ਨਹੀਂ ਖ਼ਰੀਦੀ ਸਕੀ?
ਜਲੰਧਰ ਨਗਰ ਨਿਗਮ ਦੇ ਪ੍ਰਸ਼ਾਸਨ 'ਤੇ ਵੱਡਾ ਸਵਾਲ ਉੱਠਿਆ ਹੈ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਯੋਜਨਾ ਅਧੀਨ ਜਲੰਧਰ ਨੂੰ ਸ਼ਾਮਲ ਕਰਦਿਆਂ 10 ਸਾਲਾਂ ਵਿੱਚ 13 ਪ੍ਰਾਜੈਕਟਾਂ ਲਈ ਇੱਕ ਹਜ਼ਾਰ ਕਰੋੜ ਰੁਪਏ ਜਾਰੀ ਕਰਨੇ ਸਨ, ਪਰ ਅਫ਼ਸੋਸ ਕਿ ਇਸ ਦੌਰਾਨ
NRI Post Desk · 80 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




