|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਤੇ 10 ਫੀਸਦੀ ਟਿਕਟ ਤੇ ਛੋਟ...!

ਦਿੱਲੀ (ਦੇਵ ਇੰਦਰਜੀਤ) : ਆਫਰ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ ਦੇ ਨਾਲ-ਨਾਲ ਬੋਰਡਿੰਗ ਗੇਟ ’ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਰੋਨਾ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਹ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ / ਬੋਰਡਿੰਗ ਗੇਟ ’ਤੇ Arogya Setu Mobile Application ’ਤੇ ਵੈਕਸੀਨੇਸ਼ਨ ਨੂੰ

NRI Post Desk · 1982 ਦਿਨ ਪਹਿਲਾਂ · ਅੱਪਡੇਟ 1982 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਤੇ 10 ਫੀਸਦੀ ਟਿਕਟ ਤੇ ਛੋਟ...!
📷 NRI Post Desk

ਦਿੱਲੀ (ਦੇਵ ਇੰਦਰਜੀਤ) : ਆਫਰ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ ਦੇ ਨਾਲ-ਨਾਲ ਬੋਰਡਿੰਗ ਗੇਟ ’ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਰੋਨਾ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਹ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ / ਬੋਰਡਿੰਗ ਗੇਟ ’ਤੇ Arogya Setu Mobile Application ’ਤੇ ਵੈਕਸੀਨੇਸ਼ਨ ਨੂੰ ਲੈ ਕੇ ਸਟੇਟਸ ਦਿਖਾਉਣਾ ਪਵੇਗਾ। Indigo ਦੇ ਮੁੱਖ ਰਣਨੀਤੀ ਤੇ ਮਾਲੀਆ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ ਕਿ ਦੇਸ਼ ’ਚ ਸਭ ਤੋਂ ਵੱਡੀ ਏਅਰਲਾਈਨ ਹੋਣ ਦੇ ਨਾਤੇ, ਸਾਨੂੰ ਲਗਦਾ ਹੈ ਕਿ ਇਸ ਟੀਚੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰ ਕੇ ਰਾਸ਼ਟਰੀ ਟੀਕਾਕਰਨ ਮੁਹਿੰਮ ’ਚ ਯੋਗਦਾਨ ਦੇਣੀ ਜ਼ਿੰਮੇਵਾਰੀ ਹੈ।

ਕੋਰੋਨਾ ਟੀਕਾਕਰਨ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਪ੍ਰਾਈਵੇਟ ਕੰਪਨੀਆਂ ਤੇ ਵੱਡੇ ਬ੍ਰਾਂਡ ਉਪਭੋਗਤਾਵਾਂ (Brands Consumers ) ਨੂੰ ਤਰ੍ਹਾਂ-ਤਰ੍ਹਾਂ ਦੇ ਆਫਰ ਦੇ ਰਹੀਆਂ ਹਨ। ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ indigo ਨੇ ਵੀ ਇਕ ਪਹਿਲ ਕੀਤੀ ਹੈ। ਇਕ ਬਿਆਨ ਅਨੁਸਾਰ indigo ਬੁੱਧਵਾਰ ਤੋਂ ਉਨ੍ਹਾਂ ਸਾਰੇ ਯਾਤਰੀਆਂ ਨੂੰ 10 ਫ਼ੀਸਦੀ ਦੀ ਛੋਟ ਦੇਵੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਲੈ ਲਈ ਹੈ। ਇਹ ਛੋਟ ਬੇਸ ਫੇਅਰ ’ਤੇ ਦਿੱਤੀ ਜਾਵੇਗੀ ਤੇ ਇਸ ਆਫਰ ਦੇ ਤਹਿਤ ਸਿਰਫ਼ limited inventory ਉਪਲੱਬਧ ਹੈ।

ਸੰਬੰਧਿਤ ਖ਼ਬਰਾਂ

ਏਅਰਲਾਈਨ ਨੇ ਬਿਆਨ ’ਚ ਕਿਹਾ ਕਿ ਇਹ ਆਫਰ ਸਿਰਫ਼ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਯਾਤਰੀਆਂ ਦੇ ਲਈ ਉਪਲੱਬਧ ਹੈ, ਜੋ ਕੋਰੋਨਾ ਟੀਕਾਕਰਨ ਕਰਾ ਚੁੱਕੇ ਹਨ ਜਾਂ ਇਕ ਡੋਜ਼ ਲੈ ਚੁੱਕੇ ਹਨ। ਇਸ ਤੋਂ ਇਲਾਵਾ ਬੁਕਿੰਗ ਦੇ ਸਮੇਂ ਪੈਸੇਂਜਰ ਨੂੰ ਭਾਰਤ ’ਚ ਹੋਣਾ ਵੀ ਜ਼ਰੂਰੀ ਹੈ।

ਆਫਰ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ ਦੇ ਨਾਲ-ਨਾਲ ਬੋਰਡਿੰਗ ਗੇਟ ’ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਰੋਨਾ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਹ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ / ਬੋਰਡਿੰਗ ਗੇਟ ’ਤੇ Arogya Setu Mobile Application ’ਤੇ ਵੈਕਸੀਨੇਸ਼ਨ ਨੂੰ ਲੈ ਕੇ ਸਟੇਟਸ ਦਿਖਾਉਣਾ ਪਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!