|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੰਮ੍ਰਿਤਸਰ ਦੇ 13 ਪਿੰਡਾਂ ’ਚ ਲੱਗੀ 100 ਫ਼ੀਸਦੀ ਵੈਕਸੀਨ

ਅੰਮ੍ਰਿਤਸਰ (ਦੇਵ ਇੰਦਰਜੀਤ) : ਸਿਹਤ ਵਿਭਾਗ ਨੇ ਜ਼ਿਲ੍ਹੇ ’ਚ ਅਜੇ ਤੱਕ 5 ਲੱਖ ਲੋਕਾਂ ਨੂੰ ਟੀਕਾ ਰੂਪੀ ਕੋਰੋਨਾ ਕਵਚ ਪਾ ਦਿੱਤਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ’ਚ 5794 ਲੋਕਾਂ ਨੂੰ ਟੀਕਾ ਲੱਗਿਆ। ਇਸ ਦੇ ਨਾਲ ਹੁਣ 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 501934 ਲੋਕਾਂ ਨੂੰ ਸਿਹਤ ਵਿਭਾਗ ਨੇ ਟੀਕਾ ਲਗਵਾ ਦਿੱਤਾ ਹੈ। ਜ਼ਿਲ੍ਹੇ ’ਚ ਤਕਰੀਬਨ 12 ਲੱਖ ਲੋਕ

NRI Post Desk · 1981 ਦਿਨ ਪਹਿਲਾਂ · ਅੱਪਡੇਟ 1981 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੰਮ੍ਰਿਤਸਰ ਦੇ 13 ਪਿੰਡਾਂ ’ਚ ਲੱਗੀ 100 ਫ਼ੀਸਦੀ ਵੈਕਸੀਨ
📷 NRI Post Desk

ਅੰਮ੍ਰਿਤਸਰ (ਦੇਵ ਇੰਦਰਜੀਤ) : ਸਿਹਤ ਵਿਭਾਗ ਨੇ ਜ਼ਿਲ੍ਹੇ ’ਚ ਅਜੇ ਤੱਕ 5 ਲੱਖ ਲੋਕਾਂ ਨੂੰ ਟੀਕਾ ਰੂਪੀ ਕੋਰੋਨਾ ਕਵਚ ਪਾ ਦਿੱਤਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ’ਚ 5794 ਲੋਕਾਂ ਨੂੰ ਟੀਕਾ ਲੱਗਿਆ। ਇਸ ਦੇ ਨਾਲ ਹੁਣ 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 501934 ਲੋਕਾਂ ਨੂੰ ਸਿਹਤ ਵਿਭਾਗ ਨੇ ਟੀਕਾ ਲਗਵਾ ਦਿੱਤਾ ਹੈ। ਜ਼ਿਲ੍ਹੇ ’ਚ ਤਕਰੀਬਨ 12 ਲੱਖ ਲੋਕ 18 ਤੋਂ ਜ਼ਿਆਦਾ ਉਮਰ ਦੇ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵੈਕਸੀਨ ਨੂੰ ਲਗਵਾਉਣ ਲਈ ਲੋਕ ਖੁੱਲ੍ਹਕੇ ਹੁਣ ਅੱਗੇ ਆ ਰਹੇ ਹਨ ਅਤੇ ਬਿਨਾਂ ਡਰ ਦੇ ਵੈਕਸੀਨ ਨੂੰ ਅਪਨਾ ਰਹੇ ਹਨ। ਜਿੰਨੀ ਜਲਦੀ ਕੋਰੋਨਾ ਦੀ ਵੈਕਸੀਨ ਲੋਕ ਲਗਾਉਣਗੇ, ਓਨੀ ਜਲਦੀ ਮਹਾਂਮਾਰੀ ਨੂੰ ਦੂਰ ਭਜਾਇਆ ਜਾ ਸਕਦਾ ਹੈ। ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਦੇਣ ਲਈ ਲੋਕ ਅੱਗੇ ਆ ਕੇ ਸੁਰੱਖਿਆ ਕਵਚ ਪਾ ਰਹੇ ਹਨ। ਜ਼ਿਲ੍ਹੇ ਦੇ 13 ਪਿੰਡ ’ਚ 100 ਫ਼ੀਸਦੀ ਲੋਕਾਂ ਨੇ ਕੋਰੋਨਾ ਨੂੰ ਮਾਤ ਦੇਣ ਲਈ ਸੁਰੱਖਿਆ ਕਵਚ ਪਾ ਲਿਆ ਹੈ।

5 ਮਹੀਨਿਆਂ ’ਚ ਪੰਜ ਲੱਖ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ। ਇਸ ਤੋਂ ਸਾਫ਼ ਹੈ ਕਿ ਤਕਰੀਬਨ ਇਕ ਸਾਲ ਦੇ ਅੰਦਰ ਸਾਰੇ ਲੋਕਾਂ ਨੂੰ ਇਹ ਸੁਰੱਖਿਆ ਕਵਚ ਪਾ ਦਿੱਤਾ ਜਾਵੇਗਾ। ਉਧਰ ਅੰਮ੍ਰਿਤਸਰ ਦੇ 13 ਪਿੰਡਾਂ ’ਚ ਸ਼ਤ-ਫੀਸਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਨ੍ਹਾਂ ’ਚ ਚਾਰ ਪਿੰਡ ਬਾਬਾ ਬਕਾਲਾ ਬਲਾਕ ਦੇ ਹਨ, ਤਿੰਨ ਪਿੰਡ ਵੇਰਕਾ ਬਲਾਕ ਦੇ ਅਤੇ ਚਾਰ ਪਿੰਡ ਲੋਪੋਕੇ ਬਲਾਕ ਦੇ, ਇਕ ਪਿੰਡ ਲੋਪੋਕੇ ਬਲਾਕ ਦਾ ਅਤੇ ਇਕ ਤਰਸਿੱਕਾ ਬਲਾਕ ਤੋਂ ਹੈ। ਅੰਮ੍ਰਿਤਸਰ ਦੇ ਲੋਕਾਂ ਨੇ ਜਿਸ ਉਤਸ਼ਾਹ ਨਾਲ ਟੀਕਾਕਰਨ ’ਚ ਭਾਈਵਾਲੀ ਨਿਭਾਈ ਹੈ, ਉਹ ਕਾਬਿਲੇ ਤਾਰੀਫ਼ ਹੈ। ਹੁਣ ਤਾਂ ਜ਼ਿਲ੍ਹੇ ’ਚ ਵੈਕਸੀਨ ਸੰਕਟ ਖ਼ਤਮ ਹੋ ਚੁੱਕਿਆ ਹੈ। ਸਰਕਾਰ ਵਲੋਂ ਲਗਾਤਾਰ ਵੈਕਸੀਨ ਭੇਜੀ ਜਾ ਰਹੀ ਹਨ। ਬੁੱਧਵਾਰ ਨੂੰ ਜ਼ਿਲ੍ਹੇ ਦੇ 169 ਸਰਕਾਰੀ ਵੈਕਸੀਨ ਸੈਂਟਰਾਂ ਅਤੇ 5 ਨਿੱਜੀ ਹਸਪਤਾਲਾਂ ’ਚ ਟੀਕਾਕਰਨ ਹੋਇਆ।

ਸਿਹਤ ਕਰਮਚਾਰੀ ਪਹਿਲੀ ਡੋਜ਼ : 30485

ਸਿਹਤ ਕਰਮਚਾਰੀ ਦੂਜੀ ਡੋਜ਼ : 15299

ਫਰੰਟ ਲਾਈਨ ਵਾਰੀਅਰਸ ਪਹਿਲੀ ਡੋਜ਼ : 75116

ਫਰੰਟ ਲਾਈਨ ਵਾਰੀਅਰਸ ਦੂਜੀ ਡੋਜ਼ : 17562

45 ਤੋਂ ਜ਼ਿਆਦਾ ਉਮਰ ਨੂੰ ਪਹਿਲੀ ਡੋਜ਼ : 244658

45 ਤੋਂ ਜ਼ਿਆਦਾ ਉਮਰ ਨੂੰ ਦੂਜੀ ਡੋਜ਼ : 45921

ਸੰਬੰਧਿਤ ਖ਼ਬਰਾਂ

18 ਤੋਂ 44 ਉਮਰ ਵਰਗ ਨੂੰ ਪਹਿਲੀ ਡੋਜ਼: 72893

ਬੁੱਧਵਾਰ ਨੂੰ ਜ਼ਿਲ੍ਹੇ ’ਚ 24 ਨਵੇਂ ਇਨਫ਼ੈਕਟਿਡ ਰਿਪੋਰਟ ਹੋਏ ਹਨ, ਜਦੋਂਕਿ ਇਕ ਦੀ ਮੌਤ ਹੋਈ। ਜੂਨ ਮਹੀਨੇ ’ਚ ਕੋਰੋਨਾ ਇਨਫ਼ੈਕਟਿਡ ਦੀ ਦਰ ਤੇਜ਼ੀ ਤੋਂ ਘੱਟ ਹੋਈ ਹੈ, ਉਥੇ ਰਿਕਵਰੀ ਰੇਟ ਵਧਿਆ ਹੈ। ਮਾਹਿਰ ਇਹ ਕਹਿ ਚੁੱਕੇ ਹਨ ਕਿ 6 ਤੋਂ 8 ਹਫ਼ਤੇ ਤੱਕ ਲੋਕਾਂ ਨੂੰ ਸਾਵਧਾਨੀ ਰੱਖਣੀ ਹੋਵੇਗੀ, ਨਹੀਂ ਤਾਂ ਅਸੀਂ ਤੀਜੀ ਲਹਿਰ ’ਚ ਚਲੇ ਜਾਵਾਂਗੇ ਅਤੇ ਇਹ ਗੰਭੀਰ ਸੰਕਟ ਹੋਵੇਗਾ। ਬੁੱਧਵਾਰ ਨੂੰ ਇੰਦਰਾ ਕਲੋਨੀ ਵਾਸੀ 49 ਸਾਲਾ ਜਨਾਨੀ ਦੀ ਮੌਤ ਹੋ ਗਈ।

ਕੰਮਿਊਨਿਟੀ ਤੋਂ ਮਿਲੇ-9

ਕਾਂਟੈਕਟ ਤੋਂ ਮਿਲੇ-15

ਤੰਦੁਰੁਸਤ ਹੋਏ-130

ਹੁਣ ਤੱਕ ਇਨਫ਼ੈਕਟਿਡ-46560

ਹੁਣ ਤੱਕ ਤੰਦੁਰੁਸਤ ਹੋਏ 44361

ਸਰਗਰਮ ਕੇਸ-642

ਕੁਲ ਮੌਤਾਂ-1557

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!