|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਗਾਜ਼ਾ ‘ਚ 104 ਫ਼ਲਸਤੀਨੀ ਮਾਰੇ ਗਏ, ਫਿਰ ਵੀ ਜੰਗਬੰਦੀ ਦਾ ਦਾਅਵਾ- ਦੁਨੀਆ ਹੈਰਾਨ

ਦੀਰ ਅਲ-ਬਲਾਹ (ਪਾਇਲ): ਇਜ਼ਰਾਇਲੀ ਫ਼ੌਜ ਵੱਲੋਂ ਲੰਘੀ ਰਾਤ ਫ਼ਲਸਤੀਨੀ ਖੇਤਰ ਵਿੱਚ ਭਾਰੀ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਅੱਜ ਦਾਅਵਾ ਕੀਤਾ ਗਿਆ ਕਿ ਗਾਜ਼ਾ ਵਿੱਚ ਜੰਗਬੰਦੀ ਬਹਾਲ ਹੋ ਗਈ ਹੈ। ਸਥਾਨਕ ਹਸਪਤਾਲਾਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 104 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਔਰਤਾਂ ਅਤੇ 46 ਬੱਚੇ ਵੀ ਸ਼ਾਮਲ ਹਨ। 10 ਅਕਤੂਬਰ ਨੂੰ ਜੰਗਬੰਦੀ ਲਾਗੂ ਹੋਣ ਤ

NRI Post Desk · 395 ਦਿਨ ਪਹਿਲਾਂ · ਅੱਪਡੇਟ 395 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਾਜ਼ਾ ‘ਚ 104 ਫ਼ਲਸਤੀਨੀ ਮਾਰੇ ਗਏ, ਫਿਰ ਵੀ ਜੰਗਬੰਦੀ ਦਾ ਦਾਅਵਾ- ਦੁਨੀਆ ਹੈਰਾਨ
📷 NRI Post Desk

ਦੀਰ ਅਲ-ਬਲਾਹ (ਪਾਇਲ): ਇਜ਼ਰਾਇਲੀ ਫ਼ੌਜ ਵੱਲੋਂ ਲੰਘੀ ਰਾਤ ਫ਼ਲਸਤੀਨੀ ਖੇਤਰ ਵਿੱਚ ਭਾਰੀ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਅੱਜ ਦਾਅਵਾ ਕੀਤਾ ਗਿਆ ਕਿ ਗਾਜ਼ਾ ਵਿੱਚ ਜੰਗਬੰਦੀ ਬਹਾਲ ਹੋ ਗਈ ਹੈ। ਸਥਾਨਕ ਹਸਪਤਾਲਾਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 104 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਔਰਤਾਂ ਅਤੇ 46 ਬੱਚੇ ਵੀ ਸ਼ਾਮਲ ਹਨ। 10 ਅਕਤੂਬਰ ਨੂੰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਘਾਤਕ ਹਮਲੇ ਸਨ। ਗਾਜ਼ਾ ਸ਼ਹਿਰ ਦੇ ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਹਸਪਤਾਲ ਵਿੱਚ ਇਲਾਜ ਅਧੀਨ 45 ਵਿਅਕਤੀਆਂ ਵਿੱਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿੱਚ 20 ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ 21 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚ ਸੱਤ ਔਰਤਾਂ ਅਤੇ ਛੇ ਬੱਚੇ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸੇ ਕਰ ਕੇ ਫੌਜ ਨੂੰ ਗਾਜ਼ਾ ਉੱਤੇ ਘਾਤਕ ਹਮਲੇ ਕਰਨ ਦਾ ਹੁਕਮ ਦਿੱਤਾ। ਇਸ ਦੇ ਜਵਾਬ ਵਿੱਚ ਹਮਾਸ ਨੇ ਕਿਹਾ ਕਿ ਉਹ ਇੱਕ ਹੋਰ ਬੰਦੀ ਦੀ ਲਾਸ਼ ਸੌਂਪਣ ਵਿੱਚ ਦੇਰ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜੋ ਇਸ ਸਮੇਂ ਏਸ਼ੀਆ ਦੇ ਦੌਰੇ ’ਤੇ ਹਨ, ਅਤੇ ਹਮਲਿਆਂ ਦਾ ਪੱਖ ਪੂਰਦਿਆਂ ਕਿਹਾ ਕਿ ਇਜ਼ਰਾਈਲ ਦਾ ਅਜਿਹਾ ਕਰਨਾ ਜਾਇਜ਼ ਸੀ, ਕਿਉਂਕਿ ਉਨ੍ਹਾਂ ਮੁਤਾਬਕ ਇੱਕ ਘਟਨਾ ਵਿੱਚ ਹਮਾਸ ਨੇ ਗਾਜ਼ਾ ਦੇ ਸਭ ਤੋਂ ਦੱਖਣੀ ਸ਼ਹਿਰ ਰਫ਼ਾਹ ਵਿੱਚ ਗੋਲੀਬਾਰੀ ਦੌਰਾਨ ਇਜ਼ਰਾਇਲੀ ਸਿਪਾਹੀ ਨੂੰ ਮਾਰ ਦਿੱਤਾ ਸੀ; ਹਾਲਾਂਕਿ ਹਮਾਸ ਨੇ ਉਸ ਘਾਤਕ ਗੋਲੀਬਾਰੀ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਇਜ਼ਰਾਈਲ ’ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!