|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਭਾਰਤ ਦੀਆਂ ਜੇਲਾਂ ’ਚ ਸਜ਼ਾ ਕੱਟ ਰਹੇ ਹਨ 10,892 ਬਲਾਤਕਾਰੀ

ਵੈੱਬ ਡੈਸਕ (Vikram Sehajpal) : ਹੈਦਰਾਬਾਦ ਦੀ ਵੈਟਰਨਰੀ ਡਾਕਟਰ ਦੇ ਗੈਂਗਰੇਪ ਅਤੇ ਕਤਲ ਦਾ ਚਾਰੇ ਦੋਸ਼ੀਆਂ ’ਦਾ ਐਨਕਾਊਂਟਰ ਸਹੀ ਸੀ ਜਾਂ ਗਲਤ ਇਹ ਇਕ ਵੱਖਰਾ ਵਿਸ਼ਾ ਹੈ ਪਰ ਕਾਨੂੰਨ ਵਿਵਸਥਾ ਨੂੰ ਲੈ ਕੇ ਦੇਸ਼ ’ਚ ਬਵਾਲ ਰੁਕ ਗਿਆ ਹੈ। ਸ਼ੋਸਲ ਮੀਡੀਆ ’ਤੇ ਸਾਰੇ ਇਸ ਐਨਕਾਊਂਟਰ ਦੀ ਸ਼ਲਾਘਾ ਕਰ ਰਹੇ ਹਨ। ਰੇਪ ਦੇ ਦੋਸ਼ੀਆਂ ਨੂੰ ਜੇਲ ਹੋਣ ’ਤੇ ਕਿਸੇ ਪੀੜਤਾ ਦੇ ਵਾਰਿਸਾਂ ਨੂੰ ਕਿੰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਹੈਦਰਾਬਾਦ ਦੀ ਵੈਟਰਨਰੀ ਡਾਕਟਰ ਦੇ ਗੈਂਗਰੇਪ ਅਤੇ ਕਤਲ ਦਾ ਚਾਰੇ ਦੋਸ਼ੀਆਂ ’ਦਾ ਐਨਕਾਊਂਟਰ ਸਹੀ ਸੀ ਜਾਂ ਗਲਤ ਇਹ ਇਕ ਵੱਖਰਾ ਵਿਸ਼ਾ ਹੈ ਪਰ ਕਾਨੂੰਨ ਵਿਵਸਥਾ ਨੂੰ ਲੈ ਕੇ ਦੇਸ਼ ’ਚ ਬਵਾਲ ਰੁਕ ਗਿਆ ਹੈ। ਸ਼ੋਸਲ ਮੀਡੀਆ ’ਤੇ ਸਾਰੇ ਇਸ ਐਨਕਾਊਂਟਰ ਦੀ ਸ਼ਲਾਘਾ ਕਰ ਰਹੇ ਹਨ। ਰੇਪ ਦੇ ਦੋਸ਼ੀਆਂ ਨੂੰ ਜੇਲ ਹੋਣ ’ਤੇ ਕਿਸੇ ਪੀੜਤਾ ਦੇ ਵਾਰਿਸਾਂ ਨੂੰ ਕਿੰਨਾ ਸਕੂਨ ਮਿਲਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਤਾਂ ਮੁਸ਼ਕਿਲ ਹੈ ਪਰ ਦੇਸ਼ ’ਚ ਭਾਰਤੀ ਸੰਵਿਧਾਨ ਦੀ ਧਾਰਾ ਦੇ ਤਹਿਤ ਸਜ਼ਾ ਕੱਟ ਰਹੇ ਇਕ ਲੱਖ ਤੋਂ ਵੱਧ 10,892 ਜਬਰ-ਜ਼ਨਾਹੀ ਹਨ।

ਅਦਾਲਤਾਂ ’ਚ ਰੇਪ ਦੇ ਲੱਖਾਂ ਕੇਸ ਵਿਚਾਰ ਅਧੀਨ ਹੋ ਸਕਦੇ ਹਨ, ਕਿਉਂਕਿ ਨੈਸ਼ਨਲ ਕ੍ਰਾਈਮ ਬਿਊਰੋ (ਐੱਨ.ਸੀ.ਆਰ.ਬੀ.) ਦਾ 2017 ਤਕ ਦਾ ਮਹਿਲਾ ਅਪਰਾਧ ਦਾ ਅੰਕੜਾ ਸਾਢੇ 3 ਲੱਖ ਟੱਪ ਚੁੱੱਕਾ ਹੈ। ਤ੍ਰਾਸਦੀ ਇਹ ਹੈ ਕਿ ਮਹਿੰਗਾਈ, ਬੇਰੋਜ਼ਗਾਰੀ, ਕਾਨੂੰਨ ਅਤੇ ਅਰਥਵਿਵਸਥਾ ਦੀ ਬੇਹਾਲੀ ’ਚ ਆਮ ਜਨਤਾ ਇਕ ਸਮੇਂ ’ਚ ਇਕ ਹੀ ਮੁੱਦੇ ’ਤੇ ਧਿਆਨ ਦਿੰਦੀ ਹੈ। ਬਾਕੀ ਮੁੱਦਿਆਂ ’ਤੇ ਸਿਆਸਤਦਾਨ ਪਰਦਾ ਨਹੀਂ ਸਗੋਂ ਕਫਨ ਪਾਉਣ ਦਾ ਯਤਨ ਕਰਦੇ ਹਨ।

ਸੰਬੰਧਿਤ ਖ਼ਬਰਾਂ

ਕਿਸ ਜੁਰਮ ’ਚ ਕਿੰਨੇ ਬੰਦ

ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ 2017 ਤਕ ਆਈ.ਪੀ.ਸੀ. ਦੇ ਤਹਿਤ 1 ਲੱਖ 21 ਹਜ਼ਾਰ 997 ਕੈਦੀ ਜੇਲਾਂ ’ਚ ਸਜ਼ਾ ਕੱਟ ਰਹੇ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ 84 ਫੀਸਦੀ (102535) ਮਾਮਲੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਅਤੇ ਕਤਲ ਦੇ ਹਨ। ਅਜਿਹੇ ਮਾਮਲਿਆਂ ’ਚ ਸਿਰਫ ਕਤਲ ਦੇ ਮਾਮਲਿਆਂ ਦੀ ਗਿਣਤੀ 68.4 ਫੀਸਦੀ ਭਾਵ 70,170 ਹੈ।

ਹੁਣ ਰੇਪ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 10.6 ਫੀਸਦੀ (10,892) ਜਬਰ-ਜ਼ਨਾਹੀ ਜੇਲਾਂ ’ਚ ਸਜ਼ਾ ਕੱਟ ਰਹੇ ਹਨ। ਦਾਜ ਲਈ ਤੰਗ ਕਰਨ ਦੇ ਮਾਮਲਿਆਂ ’ਚ 29.7 ਫੀਸਦੀ (5448) ਸਜ਼ਾ ਕੱਟ ਰਹੇ ਹਨ। ਇਹ ਅੰਕੜੇ 31 ਦਸੰਬਰ 2017 ਤਕ ਦੇ ਹਨ। ਇੱਥੇ ਸਿਰਫ ਉਨ੍ਹਾਂ ਮਾਮਲਿਆਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ’ਚ ਅਪਰਾਧੀਆਂ ਨੂੰ ਸਜ਼ਾ ਹੋ ਚੁੱਕੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!