|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੰਮੂ-ਕਸ਼ਮੀਰ 'ਚ 12 ਅੱਤਵਾਦੀਆਂ ਦੀ ਘੁਸਪੈਠ, ਫੌਜਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼

ਨਿਊਜ਼ ਡੈਸਕ : ਅੱਤਵਾਦੀ ਇਕ ਵਾਰ ਫਿਰ ਭਾਰਤ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੰਮੂ-ਕਸ਼ਮੀਰ 'ਚ 12 ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲੀ ਹੈ। ਇਹ ਸਾਰੇ ਅੱਤਵਾਦੀ ਵਿਦੇਸ਼ੀ ਮੂਲ ਦੇ ਹਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਸ਼ਾਰੇ 'ਤੇ ਭਾਰਤ 'ਚ ਦਾਖਲ ਹਨ। ਖੁਫੀਆ ਚੇਤਾਵਨੀ ਦੇ ਅਨੁਸਾਰ, ਜੈਸ਼ ਦੇ 12 ਵਿਦੇਸ਼ੀ ਮੂਲ ਦੇ (ਐੱਫਟੀ) ਅੱਤਵਾਦੀ 1

NRI Post Desk · 1724 ਦਿਨ ਪਹਿਲਾਂ · ਅੱਪਡੇਟ 1724 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੰਮੂ-ਕਸ਼ਮੀਰ 'ਚ 12 ਅੱਤਵਾਦੀਆਂ ਦੀ ਘੁਸਪੈਠ, ਫੌਜਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼
📷 NRI Post Desk

ਨਿਊਜ਼ ਡੈਸਕ : ਅੱਤਵਾਦੀ ਇਕ ਵਾਰ ਫਿਰ ਭਾਰਤ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੰਮੂ-ਕਸ਼ਮੀਰ 'ਚ 12 ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲੀ ਹੈ। ਇਹ ਸਾਰੇ ਅੱਤਵਾਦੀ ਵਿਦੇਸ਼ੀ ਮੂਲ ਦੇ ਹਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਸ਼ਾਰੇ 'ਤੇ ਭਾਰਤ 'ਚ ਦਾਖਲ ਹਨ। ਖੁਫੀਆ ਚੇਤਾਵਨੀ ਦੇ ਅਨੁਸਾਰ, ਜੈਸ਼ ਦੇ 12 ਵਿਦੇਸ਼ੀ ਮੂਲ ਦੇ (ਐੱਫਟੀ) ਅੱਤਵਾਦੀ 13-14 ਫਰਵਰੀ 2022 ਨੂੰ ਜੁਮਾਗੁੰਡ (ਕੇਰਨ ਸੈਕਟਰ) ਦੇ ਜੰਗਲਾਂ ਰਾਹੀਂ 2 ਵੱਖ-ਵੱਖ ਬੈਚਾਂ 'ਚ ਕਸ਼ਮੀਰ 'ਚ ਦਾਖਲ ਹੋਏ ਹਨ।

ਸੰਬੰਧਿਤ ਖ਼ਬਰਾਂ

ਪੁਲਵਾਮਾ ਦਾ ਰਹਿਣ ਵਾਲਾ ਕੈਸਰ ਅਹਿਮਦ ਡਾਰ ਤੇ ਵਿਦੇਸ਼ੀ ਅੱਤਵਾਦੀ ਅਬੂ ਸਾਦ ਕਈ ਦਿਨਾਂ ਤੋਂ ਉਥੇ ਲੁਕੇ ਹੋਏ ਸਨ ਪਰ 21 ਫਰਵਰੀ ਨੂੰ ਦੋਵੇਂ ਸੋਪੋਰ ਇਲਾਕੇ 'ਚ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਕਿ 12 ਅੱਤਵਾਦੀਆਂ ਨਾਲ ਮਿਲ ਕੇ ਇਹ ਦੋਵੇਂ ਅੱਤਵਾਦੀ ਪੂਰੇ ਦੇਸ਼ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੈਸ਼-ਏ-ਮੁਹੰਮਦ ਦੇ 12 ਅੱਤਵਾਦੀਆਂ ਦੇ ਦੇਸ਼ 'ਚ ਦਾਖਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ, ਸੁਰੱਖਿਆ ਬਲਾਂ ਅਤੇ ਅਰਧ ਸੈਨਿਕ ਬਲਾਂ ਨੂੰ ਚੌਕਸੀ ਵਧਾਉਣ ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!