|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

PM ਮੋਦੀ ਕੈਬਨਿਟ ਮੀਟਿੰਗ ਤੋਂ ਪਹਿਲੇ 12 ਮੰਤਰੀਆਂ ਨੇ ਦਿਤੇ ਅਸਤੀਫੇ

ਦਿੱਲੀ (ਦੇਵ ਇੰਦਰਜੀਤ): ਦੱਸ ਦੇਈਏ ਕਿ ਰਵੀਸ਼ੰਕਰ ਅਤੇ ਜਾਵਡੇਕਰ ਤੋਂ ਪਹਿਲਾਂ ਰਮੇਸ਼ ਪੋਖਰਿਆਲ ਨਿਸ਼ੰਕ, ਸੰਤੋਸ਼ ਗੰਗਵਾਰ, ਦੇਬੋਸ਼੍ਰੀ ਚੌਧਰੀ, ਸੰਜੇ ਧੋਤਰੇ, ਬਾਬੁਲ ਸੁਪਰੀਓ, ਰਾਵ ਸਾਹਿਬ ਦਾਨਵੇ ਪਾਟਿਲ, ਸਦਾਨੰਦ ਗੌੜਾ, ਡਾ. ਹਰਸ਼ਵਰਧਨ, ਰਤਨ ਲਾਲ ਕਟਾਰੀਆ ਅਤੇ ਪ੍ਰਤਾਪ ਸਾਰੰਗੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ।

NRI Post Desk · 1968 ਦਿਨ ਪਹਿਲਾਂ · ਅੱਪਡੇਟ 1968 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
PM ਮੋਦੀ ਕੈਬਨਿਟ ਮੀਟਿੰਗ ਤੋਂ ਪਹਿਲੇ 12 ਮੰਤਰੀਆਂ ਨੇ ਦਿਤੇ ਅਸਤੀਫੇ
📷 NRI Post Desk

ਦਿੱਲੀ (ਦੇਵ ਇੰਦਰਜੀਤ): ਦੱਸ ਦੇਈਏ ਕਿ ਰਵੀਸ਼ੰਕਰ ਅਤੇ ਜਾਵਡੇਕਰ ਤੋਂ ਪਹਿਲਾਂ ਰਮੇਸ਼ ਪੋਖਰਿਆਲ ਨਿਸ਼ੰਕ, ਸੰਤੋਸ਼ ਗੰਗਵਾਰ, ਦੇਬੋਸ਼੍ਰੀ ਚੌਧਰੀ, ਸੰਜੇ ਧੋਤਰੇ, ਬਾਬੁਲ ਸੁਪਰੀਓ, ਰਾਵ ਸਾਹਿਬ ਦਾਨਵੇ ਪਾਟਿਲ, ਸਦਾਨੰਦ ਗੌੜਾ, ਡਾ. ਹਰਸ਼ਵਰਧਨ, ਰਤਨ ਲਾਲ ਕਟਾਰੀਆ ਅਤੇ ਪ੍ਰਤਾਪ ਸਾਰੰਗੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ।

ਸੰਬੰਧਿਤ ਖ਼ਬਰਾਂ

ਮੋਦੀ ਕੈਬਨਿਟ ਦਾ ਅੱਜ ਯਾਨੀ ਕਿ ਬੁੱਧਵਾਰ ਸ਼ਾਮ 6 ਵਜੇ ਫੇਰਬਦਲ ਅਤੇ ਵਿਸਥਾਰ ਹੋਵੇਗਾ। ਇਸ ਵਿਸਥਾਰ ਤੋਂ ਪਹਿਲਾਂ ਕਈ ਵੱਡੇ ਮੰਤਰੀਆਂ ਦੀ ਛੁੱਟੀ ਹੋ ਗਈ ਹੈ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਕੈਬਨਿਟ ਵਿਸਥਾਰ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕਰੀਬ 10 ਮੰਤਰੀਆਂ ਨੇ ਆਪਣੇ ਕੈਬਨਿਟ ਤੋਂ ਅਸਤੀਫ਼ੇ ਦੇ ਦਿੱਤੇ ਹਨ। ਓਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਵੀਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵਡੇਕਰ ਸਮੇਤ 12 ਕੇਂਦਰੀ ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ।ਮੋਦੀ ਸਰਕਾਰ ਦੇ ਮੁੜ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਦਾ ਵਿਸਥਾਰ ਅਤੇ ਫੇਰਬਦਲ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਵੇਰੇ ਪ੍ਰਧਾਨ ਮੰਤਰੀ ਨਿਵਾਸ ’ਤੇ ਬੈਠਕ ਮਗਰੋਂ ਕੇਂਦਰੀ ਮੰਤਰੀਆਂ ਨੇ ਅਸਤੀਫ਼ੇ ਦਿੱਤੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!