|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ 'ਚ 16 ਸਾਲ ਦੀ ਬਿਹਾਰ ਤੋਂ ਆਈ ਕੁੜੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਦੇਵ ਇੰਦਰਜੀਤ) : ਜਾਂਚ ਅਧਿਕਾਰੀ ਪਵਿੱਤਰ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਰੀਮਾ ਵੱਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਵੱਡੀ ਭੈਣ ਰੀਨਾ ਨੇ ਦੱਸਿਆ ਕਿ ਰੀਮਾ ਲਗਭਗ 6 ਮਹੀਨੇ ਪਹਿਲਾਂ ਬਿਹਾਰ ਤੋਂ ਉਸ ਦੇ ਕੋਲ ਰਹਿਣ ਆਈ ਸੀ।ਰੀਨਾ ਨੇ ਦੱਸਿਆ ਕਿ ਸੈਕਟਰ-32 ਸਥਿਤ ਇਕ ਘਰ ਵਿਚ ਆਪਣੇ ਪਤੀ ਦਿਨੇਸ਼ ਕੁਮਾਰ ਦੇ ਨਾਲ ਕੰਮ ਕਰਦੀ ਹੈ। ਭੈਣ ਨੂੰ ਵੀ ਉਨ੍ਹਾਂ ਦੇ 5

NRI Post Desk · 2007 ਦਿਨ ਪਹਿਲਾਂ · ਅੱਪਡੇਟ 2007 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ 'ਚ 16 ਸਾਲ ਦੀ ਬਿਹਾਰ ਤੋਂ ਆਈ ਕੁੜੀ ਨੇ ਕੀਤੀ ਖ਼ੁਦਕੁਸ਼ੀ
📷 NRI Post Desk

ਲੁਧਿਆਣਾ (ਦੇਵ ਇੰਦਰਜੀਤ) : ਜਾਂਚ ਅਧਿਕਾਰੀ ਪਵਿੱਤਰ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਰੀਮਾ ਵੱਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਵੱਡੀ ਭੈਣ ਰੀਨਾ ਨੇ ਦੱਸਿਆ ਕਿ ਰੀਮਾ ਲਗਭਗ 6 ਮਹੀਨੇ ਪਹਿਲਾਂ ਬਿਹਾਰ ਤੋਂ ਉਸ ਦੇ ਕੋਲ ਰਹਿਣ ਆਈ ਸੀ।ਰੀਨਾ ਨੇ ਦੱਸਿਆ ਕਿ ਸੈਕਟਰ-32 ਸਥਿਤ ਇਕ ਘਰ ਵਿਚ ਆਪਣੇ ਪਤੀ ਦਿਨੇਸ਼ ਕੁਮਾਰ ਦੇ ਨਾਲ ਕੰਮ ਕਰਦੀ ਹੈ। ਭੈਣ ਨੂੰ ਵੀ ਉਨ੍ਹਾਂ ਦੇ 5 ਮਹੀਨੇ ਦੇ ਬੱਚੇ ਦੇ ਕੇਅਰ ਟੇਕਰ ਵਜੋਂ ਰੱਖਿਆ ਸੀ ਅਤੇ ਉੱਪਰ ਬਣੇ ਕਮਰੇ ’ਚ ਰਹਿੰਦੀ ਸੀ।

ਸੰਬੰਧਿਤ ਖ਼ਬਰਾਂ

16 ਸਾਲ ਦੀ ਕੁੜੀ ਨੇ ਸ਼ੁੱਕਰਵਾਰ ਨੂੰ ਪੱਖੇ ਨਾਲ ਚੁੰਨੀ ਦੇ ਸਹਾਰੇ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰ. 7 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀ ਹੈ।ਸ਼ੁੱਕਰਵਾਰ ਸਵੇਰੇ ਕੰਮ ਖ਼ਤਮ ਕਰ ਕੇ ਉੱਪਰ ਬਣੇ ਕਮਰੇ ਵਿਚ ਚਲੀ ਗਈ ਪਰ ਕਾਫੀ ਸਮੇਂ ਤੱਕ ਵਾਪਸ ਨਾ ਆਉਣ ’ਤੇ ਪਤੀ ਦਿਨੇਸ਼ ਨੇ ਜਾ ਕੇ ਦੇਖਿਆ ਤਾਂ ਕਮਰਾ ਅੰਦਰੋਂ ਬੰਦ ਸੀ। ਖਿੜਕੀ ਤੋਂ ਦੇਖਣ ’ਤੇ ਪਤਾ ਲੱਗਾ ਕਿ ਰੀਮਾ ਨੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਸ ਮੁਤਾਬਕ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!