|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

1831 ਦੀ ਉਸ ਪਹਾੜੀ ਦਾ ਭੇਤ, ਜਿੱਥੇ ਅੰਗਰੇਜ਼ਾਂ ਨੇ ਮਿਟਾ ਦਿੱਤਾ ਸੀ ਸਿੱਖ ਰਾਜ ਦਾ ਨਿਸ਼ਾਨ

ਸਤਲੁਜ ਦਰਿਆ ਦੇ ਕਿਨਾਰੇ ਵਸੇ ਇਤਿਹਾਸਕ ਪਹਾੜੀ ਆਸਰੋਂ 'ਤੇ 13 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਅਗਵਾਈ ਸਰਕਾਰ ਏ

NRI Post Desk · 69 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
1831 ਦੀ ਉਸ ਪਹਾੜੀ ਦਾ ਭੇਤ, ਜਿੱਥੇ ਅੰਗਰੇਜ਼ਾਂ ਨੇ ਮਿਟਾ ਦਿੱਤਾ ਸੀ ਸਿੱਖ ਰਾਜ ਦਾ ਨਿਸ਼ਾਨ
📷 NRI Post Desk

ਸਤਲੁਜ ਦਰਿਆ ਦੇ ਕਿਨਾਰੇ ਵਸੇ ਇਤਿਹਾਸਕ ਪਹਾੜੀ ਆਸਰੋਂ 'ਤੇ 13 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਅਗਵਾਈ ਸਰਕਾਰ ਏ ਖ਼ਾਲਸਾ ਫੈਡਰੇਸ਼ਨ ਕਰ ਰਹੀ ਹੈ। ਫੈਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਇਸੇ ਉੱਚੀ ਪਹਾੜੀ 'ਤੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1831 ਵਿੱਚ ਰੋਪੜ ਸਤਲੁਜ ਦਰਿਆ ਕਿਨਾਰੇ ਸੰਧੀ ਹੋਣ ਤੋਂ ਪਹਿਲਾਂ ਅੱਠ ਧਾਤਾਂ ਦਾ ਬਣਿਆ ਨਿਸ਼ਾਨ ਲਗਾ ਕੇ ਸਿੱਖ ਰਾਜ ਦਾ ਬਾਰਡਰ ਐਲਾਨ ਦਿੱਤਾ ਗਿਆ ਸੀ ਅਤੇ ਵੱਡੀਆਂ-ਵੱਡੀਆਂ ਤੋਪਾਂ ਲਗਾ ਕੇ ਸਿੱਖ ਰਾਜ ਦੀ ਚੌਕੀ ਸਥਾਪਤ ਕੀਤੀ ਗਈ ਸੀ। ਇਤਿਹਾਸ ਦਾ ਇਹ ਪੰਨਾ ਉਦੋਂ ਪਲਟਿਆ ਜਦੋਂ 1849 ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਇਸ ਚੌਕੀ ਨੂੰ ਤਹਿਸ ਨਹਿਸ ਕਰ ਦਿੱਤਾ, ਪਰ ਅਸ਼ਟ ਧਾਤੂ ਦਾ ਬਣਿਆ ਨਿਸ਼ਾਨ ਅੰਗਰੇਜ਼ ਹਕੂਮਤ ਦੇ ਅੰਤ ਤੋਂ ਬਾਅਦ ਵੀ ਸਿੱਖ ਰਾਜ ਦੀ ਗਵਾਹੀ ਭਰਦਾ ਰਿਹਾ। ਮੌਜੂਦਾ ਸਮੇਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸਰੋਂ ਦੇ ਨਾਂ ਮਾਲ ਵਿਭਾਗ ਦੇ ਰਿਕਾਰਡ ਵਿੱਚ 8.5 ਏਕੜ ਜ਼ਮੀਨ ਦਰਜ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਰਾਜ ਦੀ ਗਵਾਹੀ ਭਰਦੇ ਇਸ ਵਿਰਾਸਤੀ ਸਥਾਨ ਨੂੰ ਅਣਗੌਲਿਆਂ ਕੀਤਾ ਹੋਇਆ ਹੈ, ਅਤੇ ਸਭ ਤੋਂ ਚੌਂਕਾਉਣ ਵਾਲੀ ਗੱਲ ਇਹ ਹੈ ਕਿ ਪੁਰਾਤਨ ਅਸ਼ਟ ਧਾਤੂ ਦੇ ਨਿਸ਼ਾਨ ਨੂੰ ਵੀ ਖ਼ੁਰਦ ਬੁਰਦ ਕਰ ਦਿੱਤਾ ਗਿਆ ਤੇ ਉਸ ਦੀ ਥਾਂ ਲੋਹੇ ਦਾ ਨਿਸ਼ਾਨ ਲਗਾ ਦਿੱਤਾ ਗਿਆ। ਸਰਕਾਰ-ਏ-ਖ਼ਾਲਸਾ ਫੈਡਰੇਸ਼ਨ ਵੱਲੋਂ 6 ਦਸੰਬਰ 2023 ਤੋਂ 22 ਦਸੰਬਰ 2023 ਤੱਕ ਬਾਬਾ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਮੋਰਚਾ ਲਗਾਇਆ ਗਿਆ, ਜਿਸ ਦੌਰਾਨ ਜਥੇਬੰਦੀ ਮੁਤਾਬਕ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਤੇ 31 ਦਸੰਬਰ 2023 ਨੂੰ ਸ਼ੁਕਰਾਨਾ ਸਮਾਗਮ ਵੀ ਕਰਵਾਇਆ ਗਿਆ। ਫੈਡਰੇਸ਼ਨ ਦਾ ਮੰਨਣਾ ਹੈ ਕਿ ਇਹ ਅਸਥਾਨ ਸਿੱਖ ਕੌਮ ਦੀ ਮਹਾਨ ਵਿਰਾਸਤ ਹੈ, ਇਸ ਲਈ ਇਸ ਇਤਿਹਾਸਕ ਸਥਾਨ ਦੀ ਸਾਂਭ-ਸੰਭਾਲ ਤੇ ਸਿੱਖ ਵਿਰਾਸਤ ਵਜੋਂ ਇਸ ਦੀ ਪਛਾਣ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਕਥਾ-ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ, ਇਸ ਮੌਕੇ ਬੁਲਾਰਿਆਂ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਅਤੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਫੈਡਰੇਸ਼ਨ ਵੱਲੋਂ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਸ ਵਿਰਾਸਤੀ ਸਥਾਨ ਦੀ ਸਾਂਭ-ਸੰਭਾਲ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!