|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਾਬਕਾ ਆਈਜੀ ਚਾਹਲ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

ਪਟਿਆਲਾ (ਨੇਹਾ): ਪੰਜਾਬ ਪੁਲੀਸ ਦੇ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਗਰੋਹ ਦੀਆਂ ਤਾਰਾਂ ਦੁਬਈ ਨਾਲ ਜੁੜੀਆਂ ਹੋਈਆਂ ਹਨ। ਇਸ ਧੰਦੇ ਦਾ ਨੈੱਟਵਰਕ ਮੁੱਖ ਰੂਪ ’ਚ ਦੁਬਈ ਤੋਂ ਚਲਾਇਆ ਜਾਂਦਾ ਸੀ। ਉਂਜ ਪੁਲੀਸ ਨੇ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਹੈ ਤੇ ਇਹ ਮਹਾਰਾਸ਼ਟਰ ਸੂਬੇ ਨਾਲ ਹੀ ਸਬੰਧਤ ਹਨ। ਇੱਥੇ ਪੱਤਰ

NRI Post Desk · 331 ਦਿਨ ਪਹਿਲਾਂ · ਅੱਪਡੇਟ 331 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਬਕਾ ਆਈਜੀ ਚਾਹਲ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
📷 NRI Post Desk

ਪਟਿਆਲਾ (ਨੇਹਾ): ਪੰਜਾਬ ਪੁਲੀਸ ਦੇ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਗਰੋਹ ਦੀਆਂ ਤਾਰਾਂ ਦੁਬਈ ਨਾਲ ਜੁੜੀਆਂ ਹੋਈਆਂ ਹਨ। ਇਸ ਧੰਦੇ ਦਾ ਨੈੱਟਵਰਕ ਮੁੱਖ ਰੂਪ ’ਚ ਦੁਬਈ ਤੋਂ ਚਲਾਇਆ ਜਾਂਦਾ ਸੀ। ਉਂਜ ਪੁਲੀਸ ਨੇ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਹੈ ਤੇ ਇਹ ਮਹਾਰਾਸ਼ਟਰ ਸੂਬੇ ਨਾਲ ਹੀ ਸਬੰਧਤ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਕੁਲਦੀਪ ਚਾਹਲ ਦੱਸਿਆ ਕਿ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਕੇ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਪੰਜਾਬ ਪੁਲੀਸ ਪਟਿਆਲਾ ਲੈ ਕੇ ਆਵੇਗੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੱਕ ਪਹੁੰਚਣ ਲਈ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਪਟਿਆਲਾ ਪੁਲੀਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਈਜੀ ਕੁਲਦੀਪ ਚਾਹਲ ਨੇ ਦੱਸਿਆ ਕਿ ਗਰੋਹ ਦੇ 50 ਬੈਂਕ ਖਾਤੇ ਸੀਜ਼ ਕਰਵਾ ਕੇ 3.50 ਕਰੋੜ ਰੁਪਏ ਰੁਕਵਾ ਵੀ ਲਏ ਗਏ ਹਨ, ਜੋ ਪੀੜਤ ਨੂੰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲ਼ੋਂ ਮੋਬਾਈਲ ਫੋਨਾਂ ਦੇ 600 ਸਿਮ ਕਾਰਡ ਵੀ ਮਿਲੇ ਹਨ ਜਿਸ ਤਹਿਤ ਹੀ ਪੁਲੀਸ ਅਗਲੇਰੀ ਜਾਂਚ ਕਰ ਰਹੀ ਹੈ। ਆਈਜੀ ਨੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲੈਣ ਦੀ ਆਸ ਵੀ ਜਤਾਈ।

ਜਿਕਰਯੋਗ ਹੈ ਕਿ ਇਸ ਗਰੋਹ ਨੇ ਸ਼ੇਅਰ ਮਾਰਕੀਟ ’ਚ ਫੰਡ ਲਵਾਉਣ ਦਾ ਝਾਂਸਾ ਦੇ ਕੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਠੱਗੀ ਮਾਰ ਲਈ ਸੀ ਜਿਸ ’ਚੋਂ 7 ਕਰੋੜ ਰੁਪਏ ਚਾਹਲ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸਨ ਜਦਕਿ ਬਾਕੀ ਉਸ ਨੇ ਆਪਣੇ ਕੋਲ਼ੋਂ ਲਾਏ ਪਰ ਜਦੋਂ ਸਪੱਸ਼ਟ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ, ਤਾਂ ਚਾਹਲ ਨੇ ਆਪਣੀ ਇਥੇ ਅਰਬਨ ਅਸਟੇਟ ’ਚ ਸਥਿਤ ਕੋਠੀ ’ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਗੋਲ਼ੀ ਮਾਰ ਲਈ ਸੀ, ਇਸ ਦੇ ਬਾਵਜੂਦ ਉਹ ਬਚ ਗਏ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਾਬਕਾ ਆਈਜੀ ਚਾਹਲ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ — NRI Post