ਢੰਡਾਰੀ (ਇੰਦਰਜੀਤ ਸਿੰਘ ਚਾਹਲ) : ਢੰਡਾਰੀ ਸਟੇਸ਼ਨ ਨੇੜੇ ਸ਼ੁੱਕਰਵਾਰ ਦੁਪਹਿਰ ਮਾਲਗੱਡੀ ਦੇ 2 ਡੱਬੇ ਪਟੜੀ ਤੋਂ ਉਤਰ ਗਏ। ਸ਼ੰਟਿੰਗ ਦੌਰਾਨ ਲੋਹੇ ਨਾਲ ਲੋਡ ਮਾਲਗੱਡੀ ਨੂੰ 6 ਨੰਬਰ ਲਾਈਨ ਤੋਂ 14 ਨੰਬਰ ਲਾਈਨ 'ਤੇ ਲਿਜਾਇਆ ਜਾ ਰਿਹਾ ਸੀ।ਜਿਸ ਦੌਰਾਨ 2 ਡੱਬਿਆ ਦੇ ਚੱਕੇ ਪਟੜੀ ਤੋਂ ਉਤਰ ਗਏ। ਹਾਲਾਂਕਿ ਡਿਰੇਲਮੈਂਟ ਮਗਰੋਂ ਮੇਨ ਰੂਟ ਦੀਆਂ ਗੱਡੀਆਂ 'ਤੇ ਕੋਈ ਖਾਸ ਅਸਰ ਨਹੀਂ ਪਿਆ, ਪਰ ਯਾਰਡ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਮਾਲਗੱਡੀ ਨੂੰ ਵਾਪਸ ਪਟੜੀ 'ਤੇ ਲਿਆ ਕੇ ਰੂਟ ਕਲੀਅਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੰਬੰਧਿਤ ਖ਼ਬਰਾਂ
ਇਸ ਬਾਰੇ ਫਿਰੋਜ਼ਪੁਰ ਰੇਲ ਮੰਡਲ ਦੇ ਟ੍ਰੈਫਿਕ ਅਧਿਕਾਰੀ ਅਸ਼ੋਕ ਸਲਾਰਿਆ ਨੇ ਕਿਹਾ ਕਿ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਠੰਢ ਦੇ ਮੌਸਮ 'ਚ ਟ੍ਰੈਕ ਸਿਕੁੜਨ ਕਾਰਨ ਇਹ ਹਾਦਸਾ ਹੋਇਆ। ਟ੍ਰੈਕ ਦੀ ਮੁਰਮੰਤ ਤੋਂ ਬਾਅਦ ਹੀ ਇਸ ਤੇ ਕੁਝ ਕਹਿ ਪਾਵਾਂਗੇ। ਇਸ ਦੌਰਾਨ ਡੇਢ ਘੰਟਾ ਰੇਲ ਮਾਰਗ ਜਾਮ ਰਿਹਾ।






