|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੰਜ ਤਾਰਾ ਹੋਟਲ 'ਚ ਵਿਆਹ ਸਮਾਗਮ ਦੌਰਾਨ 2 ਕਰੋੜ ਦੇ ਗਹਿਣੇ ਤੇ ਨਕਦੀ ਚੋਰੀ

ਜੈਪੁਰ (ਜਸਕਮਲ) : ਜੈਪੁਰ ਵਿਖੇ ਵੀਰਵਾਰ ਨੂੰ ਹੋਟਲ ਕਲਾਰਕਸ ਅਮੇਰ ਵਿਖੇ ਚੱਲ ਰਹੇ ਵਿਆਹ ਸਮਾਮ ਦੌਰਾਨ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਥੇ ਦੇ ਇਕ ਪੰਜ ਤਾਰਾ ਹੋਟਲ ਅਮੇਰ ਵਿਖੇ ਮੁੰਬਈ ਦੇ ਕਾਰੋਬਾਰੀ ਰਾਹੁਲ ਭਾਟੀਆ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਰਿਸ਼ਤੇਦਾਰ ਕਿਸੇ ਕੰਮ ਨੂੰ ਲੈ ਕੇ ਜ

NRI Post Desk · 1825 ਦਿਨ ਪਹਿਲਾਂ · ਅੱਪਡੇਟ 1825 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜ ਤਾਰਾ ਹੋਟਲ 'ਚ ਵਿਆਹ ਸਮਾਗਮ ਦੌਰਾਨ 2 ਕਰੋੜ ਦੇ ਗਹਿਣੇ ਤੇ ਨਕਦੀ ਚੋਰੀ
📷 NRI Post Desk

ਜੈਪੁਰ (ਜਸਕਮਲ) : ਜੈਪੁਰ ਵਿਖੇ ਵੀਰਵਾਰ ਨੂੰ ਹੋਟਲ ਕਲਾਰਕਸ ਅਮੇਰ ਵਿਖੇ ਚੱਲ ਰਹੇ ਵਿਆਹ ਸਮਾਮ ਦੌਰਾਨ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਥੇ ਦੇ ਇਕ ਪੰਜ ਤਾਰਾ ਹੋਟਲ ਅਮੇਰ ਵਿਖੇ ਮੁੰਬਈ ਦੇ ਕਾਰੋਬਾਰੀ ਰਾਹੁਲ ਭਾਟੀਆ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਰਿਸ਼ਤੇਦਾਰ ਕਿਸੇ ਕੰਮ ਨੂੰ ਲੈ ਕੇ ਜਦੋਂ ਕਮਰੇ 'ਚੋਂ ਇਧਰ-ਉਧਰ ਹੋਏ ਤਾਂ ਪਿੱਛੋਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਸੰਬੰਧਿਤ ਖ਼ਬਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਵਾਹਰ ਸਰਕਲ ਦੇ ਐੱਸਐੱਚਓ ਰਾਧਰਮਨ ਗੁਪਤਾ ਨੇ ਦੱਸਿਆ ਕਿ ਭਾਟੀਆ ਤੇ ਉਸ ਦੇ ਪਰਿਵਾਰਕ ਮੈਂਬਰ ਸੱਤਵੀਂ ਮੰਜ਼ਿਲ 'ਤੇ ਰਹਿ ਰਹੇ ਸਨ ਤੇ ਹੋਟਲ ਦੇ ਲੌਂਜ 'ਚ ਵਿਆਹ 'ਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਇਕ ਕਮਰੇ 'ਚੋਂ 2 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਤੇ 95,000 ਰੁਪਏ ਦੀ ਨਕਦੀ ਚੋਰੀ ਹੋ ਗਈ। ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!