|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦਾਜ ਦੇ ਲੋਭੀਆਂ ਦੀ ਮਾੜੀ ਕਰਤੂਤ; ਵਿਆਹ ਤੋਂ ਕੁਝ ਸਮਾਂ ਪਹਿਲਾਂ ਮੰਗੀ XUV, ਅੱਗਿਓਂ ਕੁੜੀ ਨੇ ਵੀ...

ਨਿਊਜ਼ ਡੈਸਕ (ਜਸਕਮਲ) : ਹਰਿਆਣਾ ਦੇ ਸੋਹਨਾ ਤੋਂ ਇਕ ਲੜਕੀ ਨੇ ਮੁੰਡੇ ਵਾਲਿਆਂ ਵਲੋਂ ਦਾਜ ਦੀ ਵਧ ਰਹੀ ਮੰਗ ਦੇਖ ਰਿਸ਼ਤਾ ਠੁਕਰਾ ਦਿੱਤਾ। ਇੰਨਾ ਹੀ ਨਹੀਂ ਮਾਮਲਾ ਵੀ ਦਰਜ ਕਰਵਾਇਆ ਹੈ। ਕੁੜੀ ਦਾ ਵਿਆਹ ਅੱਜ ਹੋਣਾ ਸੀ ਪਰ ਮੁੰਡੇ ਵਾਲਿਆਂ ਵੱਲੋਂ 15 ਫਰਵਰੀ ਨੂੰ ਕ੍ਰੇਟਾ ਗੱਡੀ ਨਾ ਲੈ ਕੇ XUV ਕਾਰ ਦੀ ਮੰਗ ਕੀਤੀ ਗਈ, ਜਿਸ ਨੂੰ ਦੇਖਦੇ ਹੋਏ ਕੁੜੀ ਨੇ ਵਿਆਹ ਲਈ ਮਨ੍ਹਾ ਕਰ ਦਿੱ

NRI Post Desk · 1742 ਦਿਨ ਪਹਿਲਾਂ · ਅੱਪਡੇਟ 1742 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਾਜ ਦੇ ਲੋਭੀਆਂ ਦੀ ਮਾੜੀ ਕਰਤੂਤ; ਵਿਆਹ ਤੋਂ ਕੁਝ ਸਮਾਂ ਪਹਿਲਾਂ ਮੰਗੀ XUV, ਅੱਗਿਓਂ ਕੁੜੀ ਨੇ ਵੀ...
📷 NRI Post Desk

ਨਿਊਜ਼ ਡੈਸਕ (ਜਸਕਮਲ) : ਹਰਿਆਣਾ ਦੇ ਸੋਹਨਾ ਤੋਂ ਇਕ ਲੜਕੀ ਨੇ ਮੁੰਡੇ ਵਾਲਿਆਂ ਵਲੋਂ ਦਾਜ ਦੀ ਵਧ ਰਹੀ ਮੰਗ ਦੇਖ ਰਿਸ਼ਤਾ ਠੁਕਰਾ ਦਿੱਤਾ। ਇੰਨਾ ਹੀ ਨਹੀਂ ਮਾਮਲਾ ਵੀ ਦਰਜ ਕਰਵਾਇਆ ਹੈ। ਕੁੜੀ ਦਾ ਵਿਆਹ ਅੱਜ ਹੋਣਾ ਸੀ ਪਰ ਮੁੰਡੇ ਵਾਲਿਆਂ ਵੱਲੋਂ 15 ਫਰਵਰੀ ਨੂੰ ਕ੍ਰੇਟਾ ਗੱਡੀ ਨਾ ਲੈ ਕੇ XUV ਕਾਰ ਦੀ ਮੰਗ ਕੀਤੀ ਗਈ, ਜਿਸ ਨੂੰ ਦੇਖਦੇ ਹੋਏ ਕੁੜੀ ਨੇ ਵਿਆਹ ਲਈ ਮਨ੍ਹਾ ਕਰ ਦਿੱਤਾ। ਉੱਥੇ ਹੀ ਜਦੋਂ ਇਸ ਗੰਭੀਰ ਮਾਮਲੇ 'ਤੇ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੇ ਕਹੇ ਅਨੁਸਾਰ ਬਰਾਤ ਦੇ ਖਾਣ-ਪੀਣ ਦਾ ਇੰਤਜ਼ਾਮ ਸੈਂਟਰਲ ਪਾਰਕ 'ਚ ਕੀਤਾ ਗਿਆ ਸੀ ਤੇ ਸਗਾਈ ਦੀ ਰਸਮ ਦੌਰਾਨ ਵੀ 10 ਲੱਖ ਰੁਪਏ ਤੋਂ ਵਧ ਖਰਚ ਕੀਤੇ ਗਏ।

ਸੰਬੰਧਿਤ ਖ਼ਬਰਾਂ

ਉੱਥੇ ਹੀ ਵਿਆਹ ਦਾ ਸਾਰਾ ਸਾਮਾਨ ਵੀ ਘਰ 'ਚ ਆ ਗਿਆ ਹੈ ਪਰ ਜਿਵੇਂ ਹੀ ਵਿਆਹ ਨੇੜੇ ਆ ਰਿਹਾ ਸੀ, ਦਾਜ ਦੇ ਲਾਲਚੀਆਂ ਦੀ ਮੰਗ ਵਧਦੀ ਜਾ ਰਹੀ ਸੀ। ਦੱਸਣਯੋਗ ਹੈ ਕਿ ਸੋਹਨਾ ਦੇ ਇੰਡਰੀ ਰੋਡ 'ਤੇ ਰਹਿਣ ਵਾਲੇ ਸਤੀਸ਼ ਜਾਗੜਾ ਨੇ ਆਪਣੀ ਧੀ ਗਰਿਮਾ ਦਾ ਵਿਆਹ ਦਿੱਲੀ ਦੇ ਉੱਤਮ ਨਗਰ ਵਾਸੀ ਰੌਬਿਨ ਪੁੱਤਰ ਪਵਨ ਨਾਲ ਤੈਅ ਕੀਤਾ ਸੀ, ਜਿਸ ਦੀ ਸਗਾਈ ਦੀ ਰਸਮ 21 ਅਪ੍ਰੈਲ 2021 ਨੂੰ ਰੈਡਿਸਨ ਦੇ ਕੰਟਰੀ ਇਨ ਹੋਟਲ 'ਚ ਹੋਈ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!